ਈਰਾਨ ਅਮਰੀਕਾ ਅੱਗੇ ਨਹੀਂ ਝੁਕੇਗਾ: ਖਾਮਨੇਈ

06/26/2019 8:11:44 PM

ਤਹਿਰਾਨ— ਈਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਦਬਾਅ ਤੇ ਅਪਮਾਨ ਦੇ ਮੁਹਰੇ ਝੁਕੇਗਾ ਨਹੀਂ। ਤਹਿਰਾਨ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਖਾਮਨੇਈ ਨੇ ਕਿਹਾ ਕਿ ਈਰਾਨੀ ਲੋਕ ਗਰਿਮਾ, ਸੁਤੰਤਰਤਾ ਤੇ ਪ੍ਰਗਤੀ ਚਾਹੁੰਦੇ ਹਨ। ਇਸ ਲਈ ਖਤਰਨਾਕ ਦੁਸ਼ਮਣਾਂ ਦੇ ਦਬਾਅ ਤੋਂ ਈਰਾਨੀਆਂ ਨੂੰ ਫਰਕ ਨਹੀਂ ਪੈਂਦਾ।

ਖਾਮਨੇਈ ਦੇ ਦਫਤਰ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਦੁਨੀਆ ਦਾ ਸਭ ਤੋਂ ਦੁਸ਼ਟ ਅਮਰੀਕੀ ਸ਼ਾਸਨ ਰਹਿਮਦਿਲ ਈਰਾਨੀ ਰਾਸ਼ਟਰ 'ਤੇ ਦੋਸ਼ ਲਾਉਂਦਾ ਹੈ ਤੇ ਅਪਮਾਨ ਕਰਦਾ ਹੈ ਜੋ ਖੁਦ ਜੰਗਾਂ, ਸੰਘਰਸ਼ਾਂ ਤੇ ਲੁੱਟ ਦਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨੀ ਲੋਕ ਅਜਿਹੇ ਅਪਮਾਨਾਂ ਮੁਹਰੇ ਝੁਕਣ ਵਾਲੇ ਨਹੀਂ ਹਨ। ਈਰਾਨ ਨੇ ਪਿਛਲੇ ਹਫਤੇ ਅਮਰੀਕਾ ਦੇ ਡਰੋਨ ਨੂੰ ਢੇਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਤੋਂ ਦੋਵਾਂ ਮੁਲਕਾਂ 'ਚ ਜ਼ੁਬਾਨੀ ਜੰਗ ਚੱਲ ਰਹੀ ਹੈ। ਇਸ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਾਮਨੇਈ ਤੇ ਹੋਰ ਈਰਾਨੀ ਅਧਿਕਾਰੀਆਂ 'ਤੇ ਪਾਬੰਦੀ ਦਾ ਐਲਾਨ ਕੀਤਾ।


Baljit Singh

Content Editor

Related News