ਅਮਰੀਕੀ ਪਾਬੰਦੀਆਂ ਕਾਰਨ ਕੋਰੋਨਾ ਵੈਕਸੀਨ ਖਰੀਦਣ ’ਚ ਅਸਮਰੱਥ ਹੈ ਈਰਾਨ
Wednesday, Dec 09, 2020 - 09:30 AM (IST)
ਤੇਹਰਾਨ, (ਭਾਸ਼ਾ)- ਈਰਾਨ ਦੇ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਅਮਰੀਕੀ ਪਾਬੰਦੀਆਂ ਨੇ ਈਰਾਨ ਨੂੰ ਵਿਸ਼ਵ ਸਿਹਤ ਸੰਗਠਨ ਰਾਹੀਂ ਕੋਰੋਨਾ ਵੈਕਸੀਨ ਦੀ ਖਰੀਦਾਰੀ ਕਰਨ ਲਈ ਰਾਸ਼ੀ ਦਾ ਭੁਗਤਾਨ ਕਰਨ ਤੋਂ ਰੋਕ ਦਿੱਤਾ ਹੈ।
ਬੈਂਕ ਦੇ ਗਵਰਨਰ ਅਬਦੁਲ ਨਾਸੀਰ ਹਿੰਮਤੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਲਿਖਿਆ,‘‘ਹਾਲਾਂਕਿ ਕੋਰੋਨਾ ਵਾਇਰਸ ਵੈਕਸੀਨ ਦੀ ਖਰੀਦ ਕੋਵੈਕਸ ਵਲੋਂ ਆਧਿਕਾਰਿਕ ਤੌਰ ’ਤੇ ਡਬਲਯੂ. ਐੱਚ. ਓ. ਦੇ ਮਾਧਿਅਮ ਨਾਲ ਕਰਨੀ ਹੋਵੇਗੀ। ਅਮਰੀਕੀ ਸਰਕਾਰ ਦੀਆਂ ਅਣ-ਮਨੁੱਖੀ ਪਾਬੰਦੀਆਂ ਅਤੇ ਵਿਦੇਸ਼ੀ ਜਾਇਦਾਦ ਕੰਟਰੋਲ ਦਫ਼ਤਰ (ਅਮਰੀਕੀ ਵਿੱਤ ਵਿਭਾਗ) ਤੋਂ ਇਜਾਜ਼ਤ ਪ੍ਰਾਪਤ ਕਰਨ ਦੀ ਲੋੜ ਕਾਰਨ ਹੁਣ ਤੱਕ ਜ਼ਰੂਰੀ ਪੈਸਾ ਟਰਾਂਸਫਰ ਕਰਨ ਦੀਆਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਪ੍ਰਭਾਵਿਤ ਹੋ ਗਈਆਂ ਹਨ।’’
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਦਬਾਅ ਅਤੇ ਧਮਕੀਆਂ ਦੀ ਵਜ੍ਹਾ ਨਾਲ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਈਰਾਨ ਨੂੰ ਮਨੁੱਖਤਾ ਲਈ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਬਾਵਜੂਦ ਈਰਾਨ ਪੈਸਾ ਟਰਾਂਸਫਰ ਕਰਨ ਦੇ ਹੋਰ ਸਾਧਨ ਅਤੇ ਵੈਕਸੀਨ ਪ੍ਰਾਪਤ ਕਰਨ ਦੇ ਬਦਲਵੇਂ ਰਸਤੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਸਿਹਤ ਮੰਤਰਾਲਾ ਹੋਰ ਦੇਸ਼ਾਂ ਨਾਲ ਵੈਕਸੀਨ ਖਰੀਦਣ ਦੇ ਮੁੱਦੇ ’ਤੇ ਗੱਲਬਾਤ ਕਰ ਰਿਹਾ ਹੈ। ਇਕ ਸਵਦੇਸ਼ੀ ਕੋਰੋਨਾ ਵਾਇਰਸ ਵੈਕਸੀਨ ਦੇ ਵਿਕਾਸ ਬਾਰੇ ’ਚ ਖ਼ਬਰ ਉਤਸ਼ਾਹਜਨਕ ਹੈ।