ਇਸ ਕਾਰਨ ਈਰਾਨ ਦੇਵੇਗਾ 'ਵਾਸ਼ਿੰਗਟਨ ਪੋਸਟ' ਦੇ ਰਿਪੋਰਟਰ ਨੂੰ ਕਰੋੜਾਂ ਡਾਲਰ
Saturday, Nov 23, 2019 - 02:27 PM (IST)

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ ਦੇ ਇਕ ਸੰਘੀ ਜੱਜ ਨੇ ਈਰਾਨ ਨੂੰ ਹੁਕਮ ਦਿੱਤਾ ਹੈ ਕਿ ਉਹ 'ਵਾਸ਼ਿੰਗਟਨ ਪੋਸਟ' ਦੇ ਰਿਪੋਰਟਰ ਤੇ ਉਸ ਦੇ ਪਰਿਵਾਰ ਨੂੰ 18 ਕਰੋੜ ਡਾਲਰ ਦਾ ਮੁਆਵਜ਼ਾ ਦੇਵੇ ਕਿਉਂਕਿ ਉਸ ਨੂੰ ਉੱਥੇ 18 ਮਹੀਨਿਆਂ ਦੀ ਜੇਲ ਦੌਰਾਨ ਸਰੀਰਕ ਤੇ ਮਾਨਸਿਕ ਤੌਰ 'ਤੇ ਟਾਰਚਰ ਕੀਤਾ ਗਿਆ ਸੀ। ਪੱਤਰਕਾਰ ਨੇ ਜਾਸੂਸੀ ਦੇ ਦੋਸ਼ 'ਚ ਈਰਾਨ 'ਚ ਆਪਣੀ ਗ੍ਰਿਫਤਾਰੀ ਦੌਰਾਨ ਉਸ ਨੂੰ ਟਾਰਚਰ ਕਰਨ ਨੂੰ ਲੈ ਕੇ ਦੇਸ਼ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ।
ਵਾਸ਼ਿੰਗਟਨ 'ਚ ਅਮਰੀਕੀ ਡਿਸਟ੍ਰਿਕਟ ਜੱਜ ਰਿਚਰਡ ਜੇ. ਲਿਓਨ ਨੇ ਮਾਮਲੇ 'ਚ ਸ਼ੁੱਕਰਵਾਰ ਨੂੰ ਦਿੱਤੇ ਆਪਣੇ ਫੈਸਲੇ 'ਚ ਜੇਸਨ ਰੇਜੀਅਨ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਦਾਇਰ ਮੁਕੱਦਮੇ 'ਚ ਇਹ ਫੈਸਲਾ ਸੁਣਾਇਆ। ਰੇਜੀਅਨ ਉਨ੍ਹਾਂ ਕੈਦੀਆਂ 'ਚ ਸ਼ਾਮਲ ਸੀ ਜਿਨ੍ਹਾਂ ਨੂੰ 544 ਦਿਨਾਂ ਬਾਅਦ 2016 'ਚ ਈਰਾਨ ਨੇ ਆਜ਼ਾਦ ਕੀਤਾ ਗਿਆ ਸੀ। ਵਿਸ਼ਵ ਸ਼ਕਤੀਆਂ ਨਾਲ ਈਰਾਨ ਦੇ ਪ੍ਰਮਾਣੂ ਸਮਝੌਤੇ ਮਗਰੋਂ ਅਮਰੀਕਾ ਅਤੇ ਈਰਾਨ ਨੇ ਆਪਣੇ-ਆਪਣੇ ਕੈਦੀਆਂ ਦੀ ਅਦਲਾ-ਬਦਲੀ ਕੀਤੀ ਸੀ, ਜਿਸ 'ਚ ਰੇਜੀਅਨ ਵੀ ਸ਼ਾਮਲ ਸਨ। ਰਾਜਧਾਨੀ ਤਹਿਰਾਨ 'ਚ ਸਥਿਤ ਸਵਿਟਜ਼ਰਲੈਂਡ ਦੇ ਦੂਤਘਰ 'ਚ ਮੁਕੱਦਮੇ ਨੂੰ ਸਰਕਾਰ ਵਲੋਂ ਸੌਂਪੇ ਜਾਣ ਦੇ ਬਾਵਜੂਦ ਈਰਾਨ ਨੇ ਇਸ ਸਬੰਧ 'ਚ ਕਦੇ ਪ੍ਰਤੀਕਿਰਿਆ ਨਹੀਂ ਦਿੱਤੀ। ਸਵਿਸ ਦੂਤਘਰ ਦੇਸ਼ 'ਚ ਅਮਰੀਕੀ ਹਿੱਤਾਂ ਨੂੰ ਦੇਖਦਾ ਹੈ। ਸੰਯੁਕਤ ਰਾਸ਼ਟਰ 'ਚ ਈਰਾਨ ਦੇ ਮਿਸ਼ਨ ਨੇ ਇਸ 'ਤੇ ਤਤਕਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
Related News
Punjab: ਫ਼ੋਨ ''ਚ ਸਕੀ ਭੈਣ ਦੀ ਅਸ਼ਲੀਲ ਫੋਟੋ ਵੇਖ ਭਰਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
