''ਜ਼ਮੀਨੀ ਹਮਲਾ ਹੋਇਆ ਤਾਂ ਫ਼ਾਰਸ ਦੀ ਖਾੜੀ ''ਚ......'' ; ਈਰਾਨ ਦੀ ਅਮਰੀਕਾ ਤੇ ਇਜ਼ਰਾਈਲ ਨੂੰ ਖੁੱਲ੍ਹੀ ਚੇਤਾਵਨੀ
Monday, Mar 23, 2026 - 03:25 PM (IST)
ਦੁਬਈ/ਤੇਹਰਾਨ (ਭਾਸ਼ਾ): ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਜਾਰੀ ਜੰਗ ਦੇ ਦਰਮਿਆਨ ਈਰਾਨ ਨੇ ਦੁਨੀਆ ਨੂੰ ਇੱਕ ਹੋਰ ਵੱਡੀ ਚੇਤਾਵਨੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ,ਈਰਾਨ ਦੀ ਰੱਖਿਆ ਪ੍ਰੀਸ਼ਦ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ 'ਤੇ ਕੋਈ ਜ਼ਮੀਨੀ ਹਮਲਾ ਹੁੰਦਾ ਹੈ, ਤਾਂ ਉਹ 'ਪੂਰੀ ਫ਼ਾਰਸ ਦੀ ਖਾੜੀ' (Persian Gulf) ਵਿੱਚ ਸਮੁੰਦਰੀ ਬਾਰੂਦੀ ਸੁਰੰਗਾਂ ਵਿਛਾ ਦੇਵੇਗਾ।
ਅਮਰੀਕੀ ਮਰੀਨ ਦੀ ਤੈਨਾਤੀ ਤੋਂ ਘਬਰਾਇਆ ਈਰਾਨ
ਰੱਖਿਆ ਪ੍ਰੀਸ਼ਦ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਤੇਹਰਾਨ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਵਧ ਰਹੀ ਹੈ ਕਿ ਅਮਰੀਕੀ ਮਰੀਨ ਨੌਸੈਨਿਕਾਂ ਨੂੰ ਇਸ ਖੇਤਰ ਵਿੱਚ ਉਤਾਰਿਆ ਜਾ ਸਕਦਾ ਹੈ। ਈਰਾਨ ਨੂੰ ਡਰ ਹੈ ਕਿ ਅਮਰੀਕਾ ਹੋਰਮੁਜ਼ ਸਟ੍ਰੇਟ (Strait of Hormuz) ਨੂੰ ਊਰਜਾ ਸਪਲਾਈ ਲਈ ਮੁੜ ਖੋਲ੍ਹਣ ਦੇ ਮਿਸ਼ਨ ਤਹਿਤ ਈਰਾਨ ਦੇ ਟਾਪੂਆਂ ਜਾਂ ਤੱਟਵਰਤੀ ਖੇਤਰਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮਿਜ਼ਾਈਲਾਂ 'ਤੇ ਰੋਕ ਅਤੇ ਯੂਰੇਨੀਅਮ ਖ਼ਤਮ ਕਰਨ ਦੀ ਸ਼ਰਤ; ਕੀ ਟਰੰਪ ਅਤੇ ਈਰਾਨ ਵਿਚਾਲੇ ਰੁਕੇਗੀ ਜੰਗ?
'ਦੁਸ਼ਮਣ ਲਈ ਬੰਦ ਕਰ ਦਿਆਂਗੇ ਸਾਰੇ ਰਸਤੇ'
ਈਰਾਨੀ ਰੱਖਿਆ ਪ੍ਰੀਸ਼ਦ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਦੁਸ਼ਮਣ ਨੇ ਉਨ੍ਹਾਂ ਦੇ ਤੱਟਾਂ ਜਾਂ ਟਾਪੂਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਸਥਾਪਿਤ ਫੌਜੀ ਅਭਿਆਸਾਂ ਅਨੁਸਾਰ ਫ਼ਾਰਸ ਦੀ ਖਾੜੀ ਅਤੇ ਤੱਟਵਰਤੀ ਇਲਾਕਿਆਂ ਵਿੱਚ ਪਹੁੰਚਣ ਦੇ ਸਾਰੇ ਰਸਤਿਆਂ ਨੂੰ ਬਾਰੂਦੀ ਸੁਰੰਗਾਂ ਨਾਲ ਭਰ ਦਿੱਤਾ ਜਾਵੇਗਾ। ਇਹ ਕਦਮ ਖੇਤਰ ਵਿੱਚ ਕਿਸੇ ਵੀ ਵਿਦੇਸ਼ੀ ਫੌਜੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕਣ ਲਈ ਚੁੱਕਿਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਤੇਲ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ! ਆਸਟ੍ਰੇਲੀਆ-ਨਿਊਜ਼ੀਲੈਂਡ 'ਚ ਹਾਹਾਕਾਰ
ਇਜ਼ਰਾਈਲ ਵੀ ਜ਼ਮੀਨੀ ਕਾਰਵਾਈ ਲਈ ਤਿਆਰ
ਇਸ ਦੌਰਾਨ ਇਜ਼ਰਾਈਲ ਨੇ ਵੀ ਸੰਕੇਤ ਦਿੱਤੇ ਹਨ ਕਿ ਉਹ ਜੰਗ ਦੌਰਾਨ ਜ਼ਮੀਨੀ ਅਭਿਆਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਦਾ। ਅਮਰੀਕਾ ਅਤੇ ਇਜ਼ਰਾਈਲ ਦੀਆਂ ਇਨ੍ਹਾਂ ਤਿਆਰੀਆਂ ਨੇ ਖੇਤਰ ਵਿੱਚ ਤਣਾਅ ਨੂੰ ਸਿਖਰ 'ਤੇ ਪਹੁੰਚਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹੋਰਮੁਜ਼ ਜਲਮਾਰਗ ਵਿਸ਼ਵ ਊਰਜਾ ਸਪਲਾਈ ਲਈ ਬੇਹੱਦ ਅਹਿਮ ਹੈ ਅਤੇ ਈਰਾਨ ਦੀ ਇਸ ਨਵੀਂ ਧਮਕੀ ਨਾਲ ਤੇਲ ਅਤੇ ਗੈਸ ਦੀਆਂ ਕੀਮਤਾਂ 'ਤੇ ਹੋਰ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
