ਅਮਰੀਕਾ ਨੇ ਲਾਈਆਂ ਸੀਰੀਆ 'ਤੇ ਪਾਬੰਦੀਆਂ ,ਈਰਾਨ ਨੇ ਕੀਤੀ ਨਿੰਦਿਆ
Thursday, Jun 18, 2020 - 06:31 PM (IST)

ਤੇਹਰਾਨ (ਵਾਰਤਾ) : ਈਰਾਨ ਦੇ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਅਮਰੀਕਾ ਵੱਲੋਂ ਸੀਰੀਆ 'ਤੇ ਲਗਾਈਆਂ ਨਵੀਆਂ ਪਾਬੰਦੀਆਂ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਉਹ ਅਰਬ ਦੇਸ਼ਾਂ ਨਾਲ ਆਰਥਕ ਸੰਬੰਧ ਜਾਰੀ ਰੱਖੇਗਾ। ਈਰਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅੱਬਾਸ ਮੌਸਵੀ ਨੇ ਇਕ ਬਿਆਨ ਵਿਚ ਕਿਹਾ ਕਿ ਸੀਰੀਆ ਖਿਲਾਫ ਅਮਰੀਕਾ ਦੀਆਂ ਨਵੀਆਂ ਪਾਬੰਦੀਆਂ 'ਕੌਮਾਂਤਰੀ ਕਨੂੰਨ ਅਤੇ ਮਨੁੱਖੀ ਸਿਧਾਂਤਾਂ ਦਾ ਉਲੰਘਣ ਹੈ।'
ਮੌਸਵੀ ਨੇ ਕਿਹਾ, ਜਿਵੇਂ ਕਿ ਪਹਿਲਾਂ ਘੋਸ਼ਣਾ ਕੀਤੀਆਂ ਜਾ ਚੁੱਕੀ ਹੈ, ਇਸਲਾਮਿਕ ਗਣਰਾਜ ਈਰਾਨ ਇਨ੍ਹਾਂ ਸਖ਼ਤ ਅਤੇ ਇਕਪਾਸੜ ਪਾਬੰਦੀਆਂ ਨੂੰ ਨਹੀਂ ਮੰਨਦਾ ਅਤੇ ਇਹ ਸੀਰੀਆ ਖਿਲਾਫ ਆਰਥਕ ਅੱਤਵਾਦ ਹੈ ਜੋ ਸੀਰੀਆ ਨੂੰ ਅਸਥਿਰ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ, ਅਸੀਂ ਪਹਿਲਾਂ ਦੀ ਤਰ੍ਹਾਂ ਹੀ ਸੀਰੀਆ ਦੀ ਸਰਕਾਰ ਨਾਲ ਆਰਥਕ ਸਹਿਯੋਗ ਜਾਰੀ ਰੱਖਾਂਗੇ ਅਤੇ ਪਾਬੰਦੀਆਂ ਦੇ ਬਾਵਜੂਦ ਉਸ ਨਾਲ ਆਪਣੇ ਆਰਥਕ ਸਬੰਧਾਂ ਨੂੰ ਮਜ਼ਬੂਤ ਕਰਾਂਗੇ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਬੁੱਧਵਾਰ ਨੂੰ ਸੀਰੀਆ ਖਿਲਾਫ ਸਖ਼ਤ ਪਾਬੰਦੀਆਂ ਲਗਾਉਣ ਦੀ ਘੋਸ਼ਣਾ ਕੀਤੀ। ਨਵੀਆਂ ਪਾਬੰਦੀਆਂ ਵਿਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਅਤੇ ਉਨ੍ਹਾਂ ਦੀ ਪਤਨੀ ਸਮੇਤ 39 ਵਿਅਕਤੀ ਅਤੇ ਸੰਸਥਾਵਾਂ ਸ਼ਾਮਲ ਹਨ।