ਈਰਾਨ ''ਚ ਕੋਰੋਨਾ ਵਾਇਰਸ ਕਾਰਨ 6 ਲੋਕਾਂ ਦੀ ਮੌਤ, ਸਕੂਲ ਕੀਤੇ ਗਏ ਬੰਦ

Sunday, Feb 23, 2020 - 08:54 AM (IST)

ਈਰਾਨ ''ਚ ਕੋਰੋਨਾ ਵਾਇਰਸ ਕਾਰਨ 6 ਲੋਕਾਂ ਦੀ ਮੌਤ, ਸਕੂਲ ਕੀਤੇ ਗਏ ਬੰਦ

ਤਹਿਰਾਨ— ਕੋਰੋਨਾ ਵਾਇਰਸ ਦੇ ਫੈਲਣ ਕਾਰਨ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਈਰਾਨ 'ਚ ਹੁਣ ਤਕ ਕੋਰੋਨਾ ਵਾਇਰਸ ਕਾਰਨ 6 ਮੌਤਾਂ ਹੋ ਚੁੱਕੀਆਂ ਹਨ। ਦਰਜਨਾਂ ਲੋਕਾਂ 'ਚ ਵਾਇਰਸ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਹੈ। ਮੀਡੀਆ ਮੁਤਾਬਕ ਦੋ ਦਿਨਾਂ ਲਈ ਸਕੂਲਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਿਹਤ ਲਈ ਐਤਵਾਰ ਤੇ ਸੋਮਵਾਰ ਨੂੰ ਸਕੂਲ ਬੰਦ ਰਹਿਣਗੇ।

ਸਿੱਖਿਆ ਵਿਭਾਗ ਵਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਤਹਿਰਾਨ ਸਥਿਤ ਸਿੱਖਿਆ ਸੰਸਥਾਨਾਂ 'ਚ ਵਾਇਰਸ ਰੋਕੂ ਦਵਾਈਆਂ ਦਾ ਛਿੜਕਾਅ ਕੀਤਾ ਜਾਵੇਗਾ। ਈਰਾਨ ਦੇ ਦੂਜੇ ਹਿੱਸਿਆਂ 'ਚ ਵੀ ਸਿੱਖਿਆ ਸੰਸਥਾਨ ਵੱਖ-ਵੱਖ ਸਮਿਆਂ 'ਤੇ ਬੰਦ ਰਹਿਣਗੇ।


Related News