ਈਰਾਨ ਦੇ ਵਿਦੇਸ਼ ਮੰਤਰੀ ਨੇ ਰੂਸ ਨੂੰ ਡਰੋਨ ਦੀ ਵਿਕਰੀ 'ਤੇ ਸਥਿਤੀ ਨਹੀਂ ਕੀਤੀ ਸਪੱਸ਼ਟ

Wednesday, Jul 13, 2022 - 10:59 PM (IST)

ਈਰਾਨ ਦੇ ਵਿਦੇਸ਼ ਮੰਤਰੀ ਨੇ ਰੂਸ ਨੂੰ ਡਰੋਨ ਦੀ ਵਿਕਰੀ 'ਤੇ ਸਥਿਤੀ ਨਹੀਂ ਕੀਤੀ ਸਪੱਸ਼ਟ

ਰੋਮ-ਈਰਾਨ ਦੇ ਵਿਦੇਸ਼ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਵਿਰੁੱਧ ਹੈ। ਹਾਲਾਂਕਿ, ਉਨ੍ਹਾਂ ਨੇ ਮਾਸਕੋ ਨਾਲ ਤਹਿਰਾਨ ਦੇ ਫੌਜੀ ਸਹਿਯੋਗ 'ਚ ਮਿਜ਼ਾਈਲ ਲਿਜਾ ਸਕਣ 'ਚ ਸਮਰੱਥ ਡਰੋਨ ਦੀ ਵਿਕਰੀ ਦੇ ਸ਼ਾਮਲ ਰਹਿਣ ਦੇ ਵਿਸ਼ੇ 'ਤੇ ਸਥਿਤੀ ਸਪੱਸ਼ਟ ਨਹੀਂ ਕੀਤੀ। ਜੰਗ ਦੇ ਸ਼ੁਰੂਆਤੀ ਦਿਨਾਂ 'ਚ ਰੂਸ ਵੱਲੋਂ ਯੂਕ੍ਰੇਨ 'ਤੇ ਹਮਲਾ ਕੀਤੇ ਜਾਣ ਦੀ ਨਿੰਦਾ ਨਾ ਕਰਨ ਨੂੰ ਲੈ ਕੇ ਈਰਾਨ ਦੀ ਪੱਛਮੀ ਦੇਸ਼ਾਂ ਨੇ ਆਲੋਚਨਾ ਕੀਤੀ ਸੀ ਪਰ ਰੋਮ ਤੋਂ ਪ੍ਰਕਾਸ਼ਿਤ ਹੋਣ ਵਾਲੇ ਲਾ ਰਿਪਬਿਲਕਾ ਨੇ ਬੁੱਧਵਾਰ ਨੂੰ ਆਪਣੀ ਇਕ ਖ਼ਬਰ 'ਚ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਅਸੀਂ ਯੂਕ੍ਰੇਨ 'ਚ ਰੂਸ ਦੇ ਹਮਲੇ ਵਿਰੁੱਧ ਹੈ।

ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣਨਗੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ?

ਈਰਾਨ ਦੇ ਵਿਦੇਸ਼ ਮੰਤਰੀ ਅਮੀਰ ਅਬਦੁੱਲਾਹੀਯਾਨ ਸੋਮਵਾਰ ਨੂੰ ਰੋਮ ਪਹੁੰਚੇ। ਉਹ ਆਪਣੀ ਯਾਤਰਾ ਦੌਰਾਨ ਇਤਾਲਵੀ ਕਾਰੋਬਾਰੀ ਅਧਿਕਾਰੀਆਂ, ਉਦਯੋਗਪਤੀਆਂ, ਇਤਾਲਵੀ ਵਿਦੇਸ਼ ਮੰਤਰੀ ਅਤੇ ਵੈਟੀਕਨ ਅਧਿਕਾਰੀਆਂ ਨਾਲ ਬੈਠਕ ਕਰਨਗੇ। ਮਿਜ਼ਾਈਲ ਲਿਜਾਣ 'ਚ ਸਮਰੱਥ ਈਰਾਨੀ ਡਰੋਨ ਰੂਸ ਵੱਲੋਂ ਖਰੀਦੇ ਜਾਣ ਦੇ ਬਾਰੇ 'ਚ ਪੁੱਛੇ ਜਾਣ 'ਤੇ ਈਰਾਨੀ ਵਿਦੇਸ਼ ਮੰਤਰੀ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰੂਸ ਨਾਲ ਰੱਖਿਆ ਖੇਤਰ ਸਮੇਤ ਵੱਖ-ਵੱਖ ਤਰ੍ਹਾਂ ਦਾ ਸਾਡਾ ਸਹਿਯੋਗ ਹੈ। ਪਰ ਅਸੀਂ ਇਸ ਜੰਗ 'ਚ ਸ਼ਾਮਲ ਕਿਸੇ ਵੀ ਪੱਖ ਦੀ ਮਦਦ ਨਹੀਂ ਕਰਾਂਗੇ ਕਿਉਂਕਿ ਸਾਡਾ ਮੰਨਣਾ ਹੈ ਕਿ ਇਸ ਨੂੰ (ਯੁੱਧ ਨੂੰ) ਰੋਕੇ ਜਾਣ ਦੀ ਲੋੜ ਹੈ।

ਇਹ ਵੀ ਪੜ੍ਹੋ : ਯੂਕ੍ਰੇਨ : ਰੂਸੀ ਫੌਜ ਦੀ ਭਾਰੀ ਗੋਲਾਬਾਰੀ 'ਚ ਪੰਜ ਨਾਗਰਿਕਾਂ ਦੀ ਮੌਤ ਤੇ 18 ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News