ਈਰਾਨ ਨੇ ਅਮਰੀਕੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਕੀਤਾ ਖਾਰਜ

07/24/2017 1:42:57 AM

ਤਹਿਰਾਨ — ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਹ ਮੰਗ ਖਾਰਜ ਕਰ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਅਮਰੀਕੀ ਕੈਦੀਆਂ ਨੂੰ ਰਿਹਾਅ ਕਰਨ ਲਈ ਕਿਹਾ ਹੈ। ਈਰਾਨ ਨੇ ਇਸ ਮੰਗ ਨੂੰ ਦਖਲਅੰਦਾਜ਼ੀ ਅਤੇ ਨਾਜਾਇਜ਼ ਦੱਸਿਆ ਹੈ। ਅਖਬਾਰ ਏਦੰਲੀ ਤਸਨੀਮ ਮੁਤਾਬਕ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਕਾਸਿਮੀ ਨੇ ਕਿਹਾ, ''ਅਮਰੀਕਾ ਵੱਲੋਂ ਦਿੱਤੇ ਗਏ ਭੜਕਾਓ ਅਤੇ ਧਮਕੀ ਭਰੇ ਬਿਆਨਾਂ ਦਾ ਈਰਾਨੀ ਕਾਨੂੰਨ ਅਤੇ ਰਾਸ਼ਟਰੀ ਸੁਰੱਖਿਆ ਦੇ ਉਲੰਘਣ ਖਿਲਾਫ ਮੁਕਦਮਾ ਚਲਾਉਣ ਅਤੇ ਉਨ੍ਹਾਂ ਨੂੰ ਦੰਡਿਤ ਕਰਨ ਦੇ ਈਰਾਨੀ ਕੋਰਟ ਦੇ ਇਰਾਦੇ ਨੂੰ ਪ੍ਰਭਾਵਿਤ ਨਹੀਂ ਕਰ ਪਾਉਣਗੇ। 
ਕਾਸਿਮੀ ਨੇ ਈਰਾਨੀ ਕੋਰਟ ਦੀ ਸੁਤੰਤਰਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕੋਰਟ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੀ ਕਾਰਵਾਈ ਅਤੇ ਕਦਮਾਂ ਨਾਲ ਨਜਿੱਠਣ 'ਚ ਸਮਰਥ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦੂਜੇ ਦੇਸ਼ਾਂ ਨੂੰ ਧਮਕੀ ਦੇ ਕੇ ਅਤੇ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਇਕ ਅਢੁਕਵਾ ਅਤੇ ਗੈਰ-ਕਾਨੂੰਨੀ ਨਜ਼ਰੀਆ ਅਪਣਾ ਰਿਹਾ ਹੈ। ਬੁਲਾਰੇ ਨੇ ਵਾਸ਼ਿੰਗਟਨ ਨੂੰ ਕਿਹਾ ਕਿ ਉਹ ਉਨ੍ਹਾਂ ਈਰਾਨੀ ਨਾਗਰਿਕਾਂ ਨੂੰ ਵੀ ਰਿਹਾਅ ਕਰੇ, ਜਿਨ੍ਹਾਂ ਨੂੰ ਝੂਠੇ ਦੋਸ਼ਾਂ 'ਚ ਅਮਰੀਕੀ ਜੇਲਾਂ 'ਚ ਬੰਦ ਕੀਤਾ ਗਿਆ ਹੈ। 
ਟਰੰਪ ਨੇ ਸ਼ੁੱਕਰਵਾਰ ਨੂੰ ਈਰਾਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਅਮਰੀਕੀ ਕੈਦੀਆਂ ਨੂੰ ਰਿਹਾਅ ਕੀਤਾ ਤਾਂ ਉਸ ਨੂੰ ਨਵੇਂ ਹੋਰ ਨਤੀਜੇ ਭੁਗਤਣੇ ਹੋਣਗੇ। ਵ੍ਹਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਸੀ , ''ਗਲਤ ਤਰੀਕੇ ਨਾਲ ਕੈਦ ਕੀਤੇ ਗਏ ਅਮਰੀਕੀ ਨਾਗਰਿਕਾਂ ਦੇ ਰਿਹਾਅ ਨਾ ਕੀਤੇ ਜਾਣ 'ਤੇ ਰਾਸ਼ਟਰਪਤੀ ਟਰੰਪ ਨਵੇਂ ਅਤੇ ਗੰਭੀਰ ਨਤੀਜਿਆਂ ਥੋਪਣ ਲਈ ਤਿਆਰ ਹਨ।'' ਅਮਰੀਕਾ ਦਾ ਇਹ ਬਿਆਨ ਅਜਿਹਾ ਸਮੇਂ 'ਚ ਆਇਆ ਸੀ, ਜਦੋਂ ਇਸ ਤੋਂ ਪਹਿਲਾਂ ਇਕ ਈਰਾਨੀ ਨਿਆਂਇਕ ਅਧਿਕਾਰੀ ਨੇ ਆਪਣੀ ਟਿੱਪਣੀ 'ਚ ਕਿਹਾ ਸੀ ਕਿ ਇਕ ਈਰਾਨੀ ਅਦਾਲਤ ਨੇ ਇਕ ਅਮਰੀਕੀ ਨਾਗਰਿਕ ਨੂੰ ਜਾਸੂਸੀ ਦੇ ਦੋਸ਼ਾਂ 'ਚ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।


Related News