ਈਰਾਨ ਨੇ ਕਈ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਵਿਅਕਤੀ ਨੂੰ ਜਨਤਕ ਤੌਰ ''ਤੇ ਦਿੱਤੀ ਫਾਂਸੀ
Wednesday, Nov 13, 2024 - 03:14 PM (IST)

ਤਹਿਰਾਨ (ਏਜੰਸੀ)- ਪਿਛਲੇ ਦੋ ਦਹਾਕਿਆਂ ਦੌਰਾਨ ਕਈ ਔਰਤਾਂ ਨਾਲ ਬਲਾਤਕਾਰ ਦੇ ਦੋਸ਼ੀ ਇੱਕ ਈਰਾਨੀ ਵਿਅਕਤੀ ਨੂੰ ਜਨਤਕ ਤੌਰ ‘ਤੇ ਫਾਂਸੀ ਦੇ ਦਿੱਤੀ ਗਈ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ 'ਆਈ.ਆਰ.ਏ.ਐੱਨ.' ਅਖਬਾਰ ਨੇ ਰਿਪੋਰਟ ਦਿੱਤੀ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਅਕਤੂਬਰ ਦੇ ਸ਼ੁਰੂ ਵਿੱਚ ਮੁਹੰਮਦ ਅਲੀ ਸਲਾਮਤ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ, ਜਿਸ ਤੋਂ ਬਾਅਦ ਉਸ ਨੂੰ ਫਾਂਸੀ ਦਿੱਤੀ ਗਈ। ਉਸ ਨੂੰ ਮੰਗਲਵਾਰ ਸਵੇਰੇ ਪੱਛਮੀ ਸ਼ਹਿਰ ਹਮੇਦਾਨ ਦੇ ਇੱਕ ਕਬਰਸਤਾਨ ਵਿੱਚ ਫਾਂਸੀ ਦਿੱਤੀ ਗਈ।
ਇਹ ਵੀ ਪੜ੍ਹੋ: ਭਾਰਤ-ਅਮਰੀਕਾ ਸਬੰਧ ਤੈਅ ਕਰਨਗੇ ਕਿ ਇਹ ਸਦੀ ਰੌਸ਼ਨੀ ਦੀ ਹੈ ਜਾਂ ਹਨੇਰੇ ਦੀ: ਮਾਈਕ ਵਾਲਟਜ਼
ਦਵਾਈਆਂ ਦੀ ਦੁਕਾਨ ਅਤੇ ਜਿਮ ਚਲਾਉਣ ਵਾਲੇ 43 ਸਾਲਾ ਸਲਾਮਤ 'ਤੇ ਕਰੀਬ 200 ਔਰਤਾਂ ਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਅਜਿਹਾ ਦੋਸ਼ ਸੀ ਕਿ ਉਸ ਨੇ ਪਿਛਲੇ 20 ਸਾਲਾਂ 'ਚ ਕਈ ਅਪਰਾਧਾਂ ਨੂੰ ਅੰਜ਼ਾਮ ਦਿੱਤਾ। ਈਰਾਨੀ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕਈ ਮਾਮਲਿਆਂ ਵਿਚ ਸਲਾਮਤ ਨੇ ਔਰਤਾਂ ਨੂੰ ਵਿਆਹ ਦਾ ਪ੍ਰਸਤਾਵ ਦੇਣ ਤੋਂ ਬਾਅਦ ਜਾਂ ਅਫੇਅਰ ਦੌਰਾਨ ਉਨ੍ਹਾਂ ਨਾਲ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ: ਦੋ ਹਫਤਿਆਂ 'ਚ 5 ਲੱਖ ਬਜ਼ੁਰਗਾਂ ਨੇ ਆਯੁਸ਼ਮਾਨ ਕਾਰਡ ਲਈ ਦਿੱਤੀ ਅਰਜ਼ੀ, ਇੰਝ ਕਰੋ ਅਪਲਾਈ
ਉਸਨੇ ਕਥਿਤ ਤੌਰ 'ਤੇ ਕੁਝ ਔਰਤਾਂ ਨੂੰ ਗਰਭਪਾਤ ਦੀਆਂ ਦਵਾਈਆਂ ਵੀ ਦਿੱਤੀਆਂ, ਜੋ ਕਿ ਈਰਾਨ ਵਿੱਚ ਗੈਰ-ਕਾਨੂੰਨੀ ਹੈ। ਉਸ ਨੂੰ ਜਨਵਰੀ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸੈਂਕੜੇ ਲੋਕ ਸ਼ਹਿਰ ਦੇ ਨਿਆਂ ਵਿਭਾਗ ਦੇ ਸਾਹਮਣੇ ਇਕੱਠੇ ਹੋਏ ਅਤੇ ਸਲਾਮਤ ਦੀ ਫਾਂਸੀ ਦੀ ਮੰਗ ਕੀਤੀ। ਈਰਾਨ ਵਿੱਚ ਬਲਾਤਕਾਰ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਕਾਰਨ ਤਲਾਕ ਤੱਕ ਪਹੁੰਚੀ ਗੱਲ, ਜਾਣੋ ਕੀ ਹੈ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8