ਹਾਈਪਰਸੋਨਿਕ ਮਿਜ਼ਾਇਲ ਬਣਾਉਣ ਦੀ ਤਿਆਰੀ ਕਰ ਰਿਹੈ ਈਰਾਨ

Friday, Jun 19, 2020 - 02:28 PM (IST)

ਤਹਿਰਾਨ- ਈਰਾਨ ਜਲਦੀ ਹੀ ਹਾਈਪਰਸੋਨਿਕ ਮਿਜ਼ਾਇਲ ਦਾ ਉਤਪਾਦਨ ਸ਼ੁਰੂ ਕਰਨ ਜਾ ਰਿਹਾ ਹੈ। ਈਰਾਨੀ ਸਮੁੰਦਰੀ ਫੌਜ ਦੇ ਕਮਾਂਡਰ ਹੁਸੈਨ ਖਾਨਜਦੀ ਨੇ ਇਹ ਜਾਣਕਾਰੀ ਦਿੱਤੀ।

ਈਰਾਨ ਦੀ ਨਿਊਜ਼ ਏਜੰਸੀ ਮੁਤਾਬਕ ਕਮਾਂਡਰ ਖਾਨਜਦੀ ਨੇ ਵੀਰਵਾਰ ਨੂੰ ਕਿਹਾ ਕਿ ਹਾਈਪਰਸੋਨਿਕ ਮਿਜ਼ਾਇਲ ਦਾ ਉਤਪਾਦਨ ਨੇੜਲੇ ਭਵਿੱਖ ਵਿਚ ਆਪਣੇ ਤੈਅਸ਼ੁਦਾ ਏਜੰਡੇ ਤਹਿਤ ਕੀਤਾ ਜਾਵੇਗਾ।
ਟਰਬੋਫੈਨ ਇੰਜਣ ਨਾਲ ਲੈਸ ਇਸ ਮਿਜ਼ਾਇਲ ਦੀ ਗਤੀ ਆਵਾਜ਼ ਦੀ ਗਤੀ ਤੋਂ ਕਈ ਗੁਣਾ ਵਧੇਰੇ ਹੋਵੇਗੀ। ਜ਼ਿਕਰਯੋਗ ਹੈ ਕਿ ਈਰਾਨ ਇਕੋ-ਇਕ ਅਜਿਹਾ ਦੇਸ਼ ਹੈ ਜੋ ਹਾਈਪਰਸੋਨਿਕ ਹਥਿਆਰਾਂ ਨਾਲ ਆਪਣੀ ਫੌਜੀ ਸਮਰੱਥਾ ਨੂੰ ਵਧਾਉਣ ਵਿਚ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਉਹ ਆਉਣ ਵਾਲੇ ਕੁੱਝ ਸਾਲਾਂ ਅੰਦਰ 40 ਹਾਈਪਰਸੋਨਿਕ ਮਿਜ਼ਾਇਲਾਂ ਦਾ ਪ੍ਰੀਖਣ ਕਰੇਗਾ।


Sanjeev

Content Editor

Related News