ਈਰਾਨ ਦਾ ਭਾਰਤ ਨੂੰ 'ਤੋਹਫ਼ਾ' ! ਤੇਲ ਦੀ ਕਿੱਲਤ ਵਿਚਾਲੇ ਕਰ 'ਤਾ ਵੱਡਾ ਐਲਾਨ

Thursday, Mar 26, 2026 - 11:03 AM (IST)

ਈਰਾਨ ਦਾ ਭਾਰਤ ਨੂੰ 'ਤੋਹਫ਼ਾ' ! ਤੇਲ ਦੀ ਕਿੱਲਤ ਵਿਚਾਲੇ ਕਰ 'ਤਾ ਵੱਡਾ ਐਲਾਨ

ਤੇਹਰਾਨ: ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਜਾਰੀ ਭਿਆਨਕ ਜੰਗ ਦਰਮਿਆਨ ਭਾਰਤ ਲਈ ਇੱਕ ਬਹੁਤ ਹੀ ਸੁਖਦ ਖ਼ਬਰ ਸਾਹਮਣੇ ਆਈ ਹੈ। ਈਰਾਨ ਨੇ ਭਾਰਤ ਸਮੇਤ ਆਪਣੇ ਮਿੱਤਰ ਦੇਸ਼ਾਂ ਲਈ ਹੋਰਮੁਜ਼ ਸਟ੍ਰੇਟ (Strait of Hormuz) ਨੂੰ ਖੋਲ੍ਹਣ ਦਾ ਵੱਡਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਖੇਤਰ ਵਿੱਚ ਪੈਦਾ ਹੋਏ ਊਰਜਾ ਸੰਕਟ ਦੇ ਘਟਣ ਦੀ ਉਮੀਦ ਜਗੀ ਹੈ।

ਮਿੱਤਰ ਦੇਸ਼ਾਂ ਨੂੰ ਮਿਲੇਗੀ ਨਿਰਵਿਘਨ ਆਵਾਜਾਈ 

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ, ਚੀਨ, ਰੂਸ, ਇਰਾਕ ਅਤੇ ਪਾਕਿਸਤਾਨ ਵਰਗੇ ਮਿੱਤਰ ਦੇਸ਼ਾਂ ਦੇ ਜਹਾਜ਼ਾਂ ਨੂੰ ਇਸ ਮਹੱਤਵਪੂਰਨ ਰਸਤੇ ਤੋਂ ਨਿਰਵਿਘਨ ਆਉਣ-ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਸ ਲਈ ਇੱਕ ਸ਼ਰਤ ਰੱਖੀ ਗਈ ਹੈ ਕਿ ਇਨ੍ਹਾਂ ਜਹਾਜ਼ਾਂ ਨੂੰ ਗੁਜ਼ਰਨ ਤੋਂ ਪਹਿਲਾਂ ਈਰਾਨੀ ਅਧਿਕਾਰੀਆਂ ਨਾਲ ਤਾਲਮੇਲ ਕਰਨਾ ਹੋਵੇਗਾ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

 

ਭਾਰਤ 'ਤੇ ਸਕਰਾਤਮਕ ਅਸਰ 

ਈਰਾਨ ਦੇ ਇਸ ਕਦਮ ਨਾਲ ਭਾਰਤ ਨੂੰ ਸਭ ਤੋਂ ਵੱਡੀ ਰਾਹਤ ਮਿਲੀ ਹੈ ਕਿਉਂਕਿ ਭਾਰਤ ਦੀ ਤੇਲ ਦੀ ਸਪਲਾਈ ਦਾ ਵੱਡਾ ਹਿੱਸਾ ਇਸੇ ਰਸਤੇ ਰਾਹੀਂ ਆਉਂਦਾ ਹੈ। ਜੇਕਰ ਇਹ ਰਸਤਾ ਬੰਦ ਰਹਿੰਦਾ, ਤਾਂ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਸਕਦੀਆਂ ਸਨ ਅਤੇ ਸਪਲਾਈ ਲਾਈਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਸੀ। ਈਰਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਜਹਾਜ਼ ਜੋ ਈਰਾਨ ਵਿਰੁੱਧ ਕਿਸੇ ਹਮਲੇ ਵਿੱਚ ਸ਼ਾਮਲ ਨਹੀਂ ਹਨ, ਉਹ ਸੁਰੱਖਿਅਤ ਰਸਤੇ ਦਾ ਲਾਭ ਉਠਾ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਯਾਤਰੀਆਂ ਨਾਲ ਭਰੀ ਬੱਸ ਨਦੀ 'ਚ ਡੁੱਬੀ, 18 ਲੋਕਾਂ ਦੀ ਮੌਤ  ਢਾਕਾ 'ਚ ਸੋਗ ਦੀ ਲਹਿਰ

ਸੰਯੁਕਤ ਰਾਸ਼ਟਰ (UN) ਨੇ ਵੀ ਜਤਾਈ ਸੀ ਚਿੰਤਾ 

 

ਹੋਰਮੁਜ਼ ਮਾਰਗ ਦੇ ਬੰਦ ਹੋਣ ਕਾਰਨ ਪੂਰੀ ਦੁਨੀਆ ਵਿੱਚ ਚਿੰਤਾ ਦਾ ਮਾਹੌਲ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਵੀ ਇਸ ਮੁੱਦੇ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਇਸ ਰਸਤੇ ਦੇ ਰੁਕਣ ਨਾਲ ਤੇਲ, ਗੈਸ ਅਤੇ ਖਾਦਾਂ (Fertilizer) ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਸਿੱਧਾ ਅਸਰ ਖੇਤੀਬਾੜੀ ਦੇ ਸੀਜ਼ਨ 'ਤੇ ਪੈ ਰਿਹਾ ਹੈ। ਗੁਟੇਰੇਸ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਜੰਗ ਜਲਦੀ ਖ਼ਤਮ ਕਰਨ ਅਤੇ ਈਰਾਨ ਨੂੰ ਆਪਣੇ ਗੁਆਂਢੀ ਦੇਸ਼ਾਂ 'ਤੇ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਹੈ। ਇਸ ਫੈਸਲੇ ਨਾਲ ਨਾ ਸਿਰਫ਼ ਭਾਰਤ ਸਗੋਂ ਵਿਸ਼ਵ ਅਰਥਵਿਵਸਥਾ ਨੂੰ ਵੀ ਵੱਡਾ ਸਹਾਰਾ ਮਿਲਣ ਦੀ ਉਮੀਦ ਹੈ, ਕਿਉਂਕਿ ਹੋਰਮੁਜ਼ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਸਪਲਾਈ ਰੂਟਾਂ ਵਿੱਚੋਂ ਇੱਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News