ਈਰਾਨ ਨੇ ਇਕ ਵਾਰ ਫਿਰ ਕੁਝ ਸਮੇਂ ਲਈ ਅਮਰੀਕੀ ਸਮੁੰਦਰੀ ਡਰੋਨ ਕੀਤੇ ਜ਼ਬਤ : ਅਮਰੀਕੀ ਜਲ ਸੈਨਾ

Friday, Sep 02, 2022 - 08:39 PM (IST)

ਦੁਬਈ-ਅਮਰੀਕੀ ਜਲ ਸੈਨਾ ਦਾ ਕਹਿਣਾ ਹੈ ਕਿ ਈਰਾਨ ਨੇ ਇਕ ਵਾਰ ਫਿਰ ਇਕ ਅਮਰੀਕੀ ਸਮੁੰਦਰੀ ਡਰੋਨ ਨੂੰ ਕੁਝ ਸਮੇਂ ਲਈ ਜ਼ਬਤ ਕਰ ਲਿਆ ਸੀ, ਹਾਲਾਂਕਿ ਬਾਅਦ 'ਚ ਉਸ ਨੂੰ ਛੱਡ ਦਿੱਤਾ ਗਿਆ। ਉਥੇ, ਤਹਿਰਾਨ ਦਾ ਕਹਿਣਾ ਹੈ ਕਿ ਉਸ ਦੀ ਜਲ ਸੈਨਾ ਦੇ ਦੋ ਡਰੋਨ ਜ਼ਬਤ ਕੀਤੇ ਸਨ, ਜਿਨ੍ਹਾਂ ਨੂੰ ਬਾਅਦ 'ਚ ਛੱਡ ਦਿੱਤਾ ਗਿਆ।

 ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਫੈਸਲਾ, ਹੁਣ ਡੀਲਰਾਂ ਨੂੰ ਨਹੀਂ ਸਗੋਂ ਕਿਸਾਨਾਂ ਨੂੰ ਮਿਲੇਗੀ ਖੇਤੀ ਸੰਦਾਂ 'ਤੇ ਸਬਸਿਡੀ

ਜਲ ਸੈਨਾ ਦੇ ਪੱਛਮੀ ਏਸ਼ੀਆ ਸਥਿਤ ਪੰਜਵੇਂ ਬੇੜੇ ਦੇ ਇਕ ਬੁਲਾਰੇ ਕਮਾਂਡਰ ਟਿਮੋਥੀ ਵਾਕਿੰਸ ਨੇ ਐਸੋਸੀਏਟੇਡ ਪ੍ਰੈੱਸ ਨੂੰ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇਸ 'ਤੇ ਹੋਰ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਇਕ ਜਹਾਜ਼ 'ਤੇ ਘਟੋ-ਘੱਟ ਇਕ ਡਰੋਨ ਦੀ ਤਸਵੀਰ ਦਿਖਾਈ, ਜਿਸ 'ਚ ਮਲਾਹ ਉਸ ਨੂੰ ਦੇਖ ਰਹੇ ਸਨ। ਵਿਸ਼ਵ ਸ਼ਕਤੀਆਂ ਨਾਲ ਤਹਿਰਾਨ ਦੇ ਲਟਕੇ ਪ੍ਰਮਾਣੂ ਸਮਝੌਤੇ ਦਰਮਿਆਨ ਇਹ ਹਾਲ ਦੇ ਦਿਨਾਂ 'ਚ ਈਰਾਨ ਨਾਲ ਜੁੜੀ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।

 ਇਹ ਵੀ ਪੜ੍ਹੋ : Asia Cup 2022 : ਹਾਂਗਕਾਂਗ ਨੇ ਜਿੱਤੀ ਟਾਸ, ਪਾਕਿ ਨੂੰ ਦਿੱਤਾ ਬੱਲੇਬਾਜ਼ੀ ਕਰਨ ਦਾ ਸੱਦਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News