Hormuz ਤੋਂ ਲੰਘਿਆ ਫਰਾਂਸੀਸੀ ਕੰਟੇਨਰ ਜਹਾਜ਼, ਈਰਾਨ ਨਾਲ ਤਣਾਅ ਦਰਮਿਆਨ ਰਾਹਤ ਵਾਲੀ ਖਬਰ
Friday, Apr 03, 2026 - 06:28 PM (IST)
ਦੁਬਈ : ਫਰਾਂਸੀਸੀ ਸ਼ਿਪਿੰਗ ਕੰਪਨੀ ਸੀਐੱਮਏ ਸੀਜੀਐੱਮ (CMA CGM) ਦੁਆਰਾ ਸੰਚਾਲਿਤ ਅਤੇ ਮਾਲਟਾ ਦੇ ਝੰਡੇ ਵਾਲੇ ਜਹਾਜ਼ 'ਸੀਐੱਮਏ ਸੀਜੀਐੱਮ ਕ੍ਰਿਬੀ' (CMA CGM Kribi) ਨੇ ਸਫਲਤਾਪੂਰਵਕ ਹੋਰਮੂਜ਼ ਜਲਡਮਰੂਮੱਧ (Strait of Hormuz) ਨੂੰ ਪਾਰ ਕਰ ਲਿਆ ਹੈ। ਸਮੁੰਦਰੀ ਆਵਾਜਾਈ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਅਨੁਸਾਰ, ਈਰਾਨ ਵੱਲੋਂ ਇਸ ਰਸਤੇ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਸੰਭਵ ਤੌਰ 'ਤੇ ਇਹ ਪਹਿਲਾ ਫਰਾਂਸੀਸੀ ਜਹਾਜ਼ ਹੈ ਜਿਸ ਨੇ ਇਸ ਖੇਤਰ ਨੂੰ ਪਾਰ ਕੀਤਾ ਹੈ।
ਵੇਰਵਿਆਂ ਅਨੁਸਾਰ, ਇਹ ਜਹਾਜ਼ ਵੀਰਵਾਰ ਨੂੰ ਦੁਬਈ ਦੇ ਸਮੁੰਦਰੀ ਖੇਤਰ ਤੋਂ ਰਵਾਨਾ ਹੋਇਆ ਸੀ ਅਤੇ ਸ਼ੁੱਕਰਵਾਰ ਨੂੰ ਓਮਾਨ ਦੇ ਮਸਕਟ ਤੱਟ 'ਤੇ ਪਹੁੰਚ ਗਿਆ। ਹਾਲਾਂਕਿ, ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਕੰਟੇਨਰ ਸ਼ਿਪਿੰਗ ਕੰਪਨੀ ਸੀਐੱਮਏ ਸੀਜੀਐਮ ਨੇ ਇਸ ਪੂਰੇ ਘਟਨਾਕ੍ਰਮ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਆਵਾਜਾਈ 'ਚ 90 ਫੀਸਦੀ ਦੀ ਵੱਡੀ ਗਿਰਾਵਟ
ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਦੀ ਸ਼ੁਰੂਆਤ ਤੋਂ ਬਾਅਦ ਇਸ ਰਣਨੀਤਕ ਰਸਤੇ ਰਾਹੀਂ ਹੋਣ ਵਾਲੀ ਜਹਾਜ਼ਾਂ ਦੀ ਆਵਾਜਾਈ ਵਿੱਚ 90 ਫੀਸਦੀ ਤੱਕ ਦੀ ਕਮੀ ਦਰਜ ਕੀਤੀ ਗਈ ਹੈ। 'ਲਾਇਡਜ਼ ਲਿਸਟ ਇੰਟੈਲੀਜੈਂਸ' ਦੇ ਅੰਕੜਿਆਂ ਮੁਤਾਬਕ, 1 ਮਾਰਚ ਤੋਂ ਹੁਣ ਤੱਕ ਟੈਂਕਰਾਂ ਅਤੇ ਕੰਟੇਨਰ ਜਹਾਜ਼ਾਂ ਸਮੇਤ ਸਿਰਫ਼ 150 ਦੇ ਕਰੀਬ ਜਹਾਜ਼ ਹੀ ਇੱਥੋਂ ਗੁਜ਼ਰੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਜਹਾਜ਼ਾਂ ਦਾ ਸਬੰਧ ਭਾਰਤ, ਚੀਨ, ਈਰਾਨ ਅਤੇ ਪਾਕਿਸਤਾਨ ਨਾਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
