ਈਰਾਨ ਕਦੇ ਅਮਰੀਕਾ ਨਾਲ ਯੁੱਧ ਨਹੀਂ ਚਾਹੁੰਦਾ : ਰੂਹਾਨੀ

Wednesday, Jun 26, 2019 - 02:35 PM (IST)

ਈਰਾਨ ਕਦੇ ਅਮਰੀਕਾ ਨਾਲ ਯੁੱਧ ਨਹੀਂ ਚਾਹੁੰਦਾ : ਰੂਹਾਨੀ

ਤੇਹਰਾਨ (ਭਾਸ਼ਾ)— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਕਦੇ ਵੀ ਅਮਰੀਕਾ ਨਾਲ ਯੁੱਧ ਨਹੀਂ ਚਾਹੁੰਦਾ। ਈਰਾਨ ਦੇ ਸਰਕਾਰੀ ਮੀਡੀਆ 'ਤੇ ਇਹ ਬਿਆਨ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੀ ਪਿੱਠਭੂਮੀ ਵਿਚ ਆਇਆ ਹੈ। ਇਕ ਸਰਕਾਰੀ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਰੂਹਾਨੀ ਨੇ ਕਿਹਾ,''ਈਰਾਨ ਨੂੰ ਖੇਤਰ ਵਿਚ ਤਣਾਅ ਵਧਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਹ ਅਮਰੀਕਾ ਸਮੇਤ ਕਿਸੇ ਵੀ ਦੇਸ਼ ਨਾਲ ਕਦੇ ਯੁੱਧ ਨਹੀਂ ਚਾਹੁੰਦਾ।'' 

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਫੋਨ 'ਤੇ ਗੱਲਬਾਤ ਦੌਰਾਨ ਰੂਹਾਨੀ ਨੇ ਉਕਤ ਗੱਲ ਕਹੀ। ਇਸ ਦੇ ਇਲਾਵਾ ਰੂਹਾਨੀ ਨੇ ਕਿਹਾ,''ਅਸੀਂ ਹਮੇਸ਼ਾ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਰਹੇ ਹਾਂ। ਅਸੀਂ ਇਸ ਦਿਸ਼ਾ ਵਿਚ ਅੱਗੇ ਵੀ ਕੋਸ਼ਿਸ਼ ਕਰਦੇ ਰਹਾਂਗੇ।'' ਗੌਰਤਲਬ ਹੈ ਕਿ ਪਿਛਲੇ ਹਫਤੇ ਈਰਾਨ ਨੇ ਆਪਣੀ ਸਰਹੱਦ ਵਿਚ ਦਾਖਲ ਹੋਏ ਇਕ ਅਮਰੀਕੀ ਡਰੋਨ ਨੂੰ ਨਸ਼ਟ ਕਰ ਦਿੱਤਾ ਸੀ, ਜਿਸ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਜ਼ਿਆਦਾ ਵੱਧ ਗਿਆ।


author

Vandana

Content Editor

Related News