ਈਰਾਨ ਨੇ ਈਰਾਕ 'ਚ ਅਮਰੀਕੀ ਫੋਰਸ 'ਤੇ ਕਈ ਮਿਜ਼ਾਈਲਾਂ ਦਾਗੀਆਂ

01/08/2020 10:27:47 AM

ਵਾਸ਼ਿੰਗਟਨ — ਈਰਾਨ ਨੇ ਈਰਾਕ ਸਥਿਤ ਅਜਿਹੇ ਘੱਟੋ-ਘੱਟ 2 ਫੌਜੀ ਅੱੱਡਿਆਂ 'ਤੇ ਇਕ ਦਰਜਨ ਤੋਂ ਜ਼ਿਆਦਾ ਬੈਲਿਸਟਿਕ ਮਿਜ਼ਾਈਲ ਦਾਗੀਆਂ ਜਿਥੇ ਅਮਰੀਕੀ ਫੌਜ ਅਤੇ ਉਸਦੀ ਸਹਿਯੋਗੀ ਫੋਰਸ ਠਹਿਰੇ ਹੋਏ ਸਨ। ਬਗਦਾਦ ਵਿਚ ਅਮਰੀਕੀ ਹਵਾਈ ਹਮਲੇ 'ਚ ਈਰਾਨ ਦੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਦੇ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਸੁਲੇਮਾਨੀ 'ਤੇ ਹਮਲੇ ਦਾ ਆਦੇਸ਼ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਰਪਤੀ ਡੋਨਾਲਡ ਟਰੰਪ ਨੇ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹ ਸਥਿਤੀ 'ਤੇ ਨਜ਼ਰ ਬਣਾਏ ਹੋਏ ਹਨ। ਪੇਂਟਾਗਨ ਦੇ ਬੁਲਾਰੇ ਜੋਨਾਥਨ ਹਾਫਮੈਨ ਨੇ ਈਰਾਨ ਦੇ ਮਿਜ਼ਾਈਲ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ, 'ਅਸੀਂ ਜੰਗ ਵਿਚ ਹੋਏ ਸ਼ੁਰੂਆਤੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਾਂ।' ਹਾਫਮੈਨ ਨੇ ਦੱਸਿਆ ਕਿ 7 ਜਨਵਰੀ ਨੂੰ ਸ਼ਾਮ 7:30 ਵਜੇ 'ਈਰਾਨ ਨੇ ਈਰਾਕ 'ਚ ਅਮਰੀਕੀ ਫੌਜ ਅਤੇ ਉਸਦੀ ਸਹਿਯੋਗੀ ਫੋਰਸ 'ਤੇ ਇਕ ਦਰਜਨ ਤੋਂ ਜ਼ਿਆਦਾ ਬੈਲਿਸਟਿਕ ਮਿਜ਼ਾਈਲ ਦਾਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਮਿਜ਼ਾਈਲਾਂ ਈਰਾਨ ਨੇ ਦਾਗੀਆਂ ਅਤੇ ਈਰਾਕ 'ਚ ਅਲ-ਅਸਦ ਅਤੇ ਏਰਬਿਲ ਸਥਿਤ ਘੱਟੋ-ਘੱਟ ਦੋ ਈਰਾਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਜਿਥੇ ਅਮਰੀਕੀ ਫੌਜ ਅਤੇ ਉਸਦੀ ਸਹਿਯੋਗੀ ਫੋਰਸ ਠਹਿਰੇ ਹੋਏ ਹਨ।

 


Related News