ਈਰਾਨ ਨੇ ਇਜ਼ਰਾਈਲ ਲਈ ਜਾਸੂਸੀ ਕਰਨ ਵਾਲੇ ਨੂੰ ਦਿੱਤੀ ਫਾਂਸੀ
Wednesday, Sep 17, 2025 - 11:09 PM (IST)

ਦੁਬਈ (ਭਾਸ਼ਾ)–ਈਰਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਹੈ। ਹਾਲਾਂਕਿ ਕੁਝ ਸਮਾਜਿਕ ਕਾਰਕੁੰਨਾਂ ਦਾ ਕਹਿਣਾ ਹੈ ਕਿ ਪੀੜਤ ਨੂੰ ਝੂਠ ਕਬੂਲ ਕਰਨ ਲਈ ਤਸੀਹੇ ਦਿੱਤੇ ਗਏ ਸਨ।ਨਿਆਂਪਾਲਿਕਾ ਦੀ ਮੀਜ਼ਾਨ ਨਿਊਜ਼ ਏਜੰਸੀ ਨੇ ਮ੍ਰਿਤਕ ਦੀ ਪਛਾਣ ਬਾਬਕ ਸ਼ਾਹਬਾਜ਼ੀ ਵਜੋਂ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਉਸ ਨੇ ਈਰਾਨੀ ਡੇਟਾ ਸੈਂਟਰਾਂ ਅਤੇ ਸੁਰੱਖਿਆ ਸਹੂਲਤਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕੀਤੀ ਅਤੇ ਇਜ਼ਰਾਈਲੀ ਏਜੰਟਾਂ ਨੂੰ ਵੇਚ ਦਿੱਤੀ।ਸਮਾਜਿਕ ਕਾਰਕੁੰਨਾਂ ਦਾ ਕਹਿਣਾ ਹੈ ਕਿ ਸ਼ਾਹਬਾਜ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਮਦਦ ਦੀ ਪੇਸ਼ਕਸ਼ ਕਰਦੇ ਹੋਏ ਇਕ ਪੱਤਰ ਲਿਖਿਆ ਸੀ।