ਈਰਾਨ ਨੇ ''ਮੋਸਾਦ'' ਲਈ ਕੰਮ ਕਰਨ ਵਾਲੇ 4 ਦੋਸ਼ੀਆਂ ਨੂੰ ਦਿੱਤੀ ਸਜ਼ਾ-ਏ-ਮੌਤ

Monday, Jan 29, 2024 - 01:53 PM (IST)

ਈਰਾਨ ਨੇ ''ਮੋਸਾਦ'' ਲਈ ਕੰਮ ਕਰਨ ਵਾਲੇ 4 ਦੋਸ਼ੀਆਂ ਨੂੰ ਦਿੱਤੀ ਸਜ਼ਾ-ਏ-ਮੌਤ

ਤਹਿਰਾਨ (ਭਾਸ਼ਾ)- ਈਰਾਨ ਨੇ ਸੋਮਵਾਰ ਨੂੰ ਰੱਖਿਆ ਮੰਤਰਾਲਾ ਨਾਲ ਸਬੰਧਤ ਇਕ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚਣ ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ 'ਮੋਸਾਦ' ਲਈ ਕੰਮ ਕਰਨ ਦੇ ਦੋਸ਼ ਵਿਚ 4 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ। ਅਧਿਕਾਰਤ ਆਈ.ਆਰ.ਐੱਨ.ਏ. ਨਿਊਜ਼ ਏਜੰਸੀ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ 2022 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਚਾਰਾਂ ਦੀ ਪਛਾਣ ਮੁਹੰਮਦ ਫਰਾਮਰਜੀ, ਮੋਹਸਿਨ ਮਜ਼ਲੂਮ, ਵਫਾ ਅਜ਼ਬਾਰ ਅਤੇ ਪੇਜਮਾਨ ਫਤੇਹੀ ਵਜੋਂ ਹੋਈ ਹੈ। ਚਾਰੋਂ ਈਰਾਨੀ ਨਾਗਰਿਕ ਹਨ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ

ਦੇਸ਼ ਦੀ ਸੁਪਰੀਮ ਕੋਰਟ ਨੇ ਸਤੰਬਰ ਵਿਚ ਇਕ ਹੋਰ ਅਦਾਲਤ ਵੱਲੋਂ ਉਨ੍ਹਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਮੀਡੀਆ ਨੇ ਇਹ ਨਹੀਂ ਦੱਸਿਆ ਕਿ ਮੌਤ ਦੀ ਸਜ਼ਾ ਕਿਸ ਤਰੀਕੇ ਨਾਲ ਦਿੱਤੀ ਗਈ ਪਰ ਈਰਾਨ ਵਿੱਚ ਆਮ ਤੌਰ 'ਤੇ ਫਾਂਸੀ 'ਤੇ ਲਟਕਾ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਈਰਾਨ ਨੇ ਕਿਹਾ ਕਿ ਉਸਦੇ ਖੁਫੀਆ ਕਰਮਚਾਰੀਆਂ ਨੇ 2022 ਵਿੱਚ ਮੋਸਾਦ ਨਾਲ ਜੁੜੇ ਇੱਕ ਅਜਿਹੇ ਸਮੂਹ ਨੂੰ ਨਸ਼ਟ ਕੀਤਾ ਸੀ, ਜਿਸ ਨੇ ਈਰਾਨ ਦੇ ਅੰਦਰ ਅੱਤਵਾਦੀ ਗਤੀਵਿਧੀਆਂ ਦੀ ਕਥਿਤ ਤੌਰ 'ਤੇ ਸਾਜ਼ਿਸ਼ ਰਚੀ ਸੀ। ਉਸ ਨੇ ਕਿਹਾ ਕਿ ਇਸ ਸਮੂਹ ਦੇ ਸਾਰੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਜ਼ਬਤ ਕੀਤੇ ਗਏ ਸਨ।

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ, ਬਾਈਡੇਨ ਸਰਕਾਰ ਨਾਲ ਵਧਿਆ ਵਿਵਾਦ

ਈਰਾਨ ਮੋਸਾਦ ਅਤੇ ਹੋਰ ਪੱਛਮੀ ਖੁਫੀਆ ਸੇਵਾਵਾਂ ਲਈ ਜਾਸੂਸੀ ਕਰਨ ਦੇ ਮਾਮਲੇ ਵਿਚ ਆਪਣੇ ਨਾਗਰਿਕਾਂ ਦੀਆਂ ਗ੍ਰਿਫ਼ਤਾਰੀਆਂ, ਉਨ੍ਹਾਂ ਖ਼ਿਲਾਫ਼ ਮੁਕੱਦਮੇ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਜਾਣਕਾਰੀ ਦਿੰਦਾ ਰਹਿੰਦਾ ਹੈ। ਈਰਾਨ ਅਤੇ ਇਜ਼ਰਾਈਲ ਇੱਕ-ਦੂਜੇ 'ਤੇ ਜਾਸੂਸੀ ਕਰਨ ਅਤੇ ਪ੍ਰੌਕਸੀ ਯੁੱਧ ਛੇੜਨ ਦਾ ਦੋਸ਼ ਲਗਾਉਂਦੇ ਰਹੇ ਹਨ। ਇਜ਼ਰਾਈਲ ਈਰਾਨ ਨੂੰ ਆਪਣਾ ਸਭ ਤੋਂ ਵੱਡਾ ਖ਼ਤਰਾ ਮੰਨਦਾ ਹੈ ਅਤੇ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਫੌਜੀ ਕਾਰਵਾਈ ਕਰਨ ਦੀ ਧਮਕੀ ਦਿੰਦਾ ਰਿਹਾ ਹੈ। ਈਰਾਨ ਅਜਿਹੇ ਹਥਿਆਰਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਦਾਅਵਿਆਂ ਨੂੰ ਰੱਦ ਕਰਦਾ ਆਇਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ: ਨਵਾਜ਼ ਸ਼ਰੀਫ਼ ਦੀ ਟੋਪੀ ਨੇ ਖੜ੍ਹਾ ਕੀਤਾ ਨਵਾਂ ਵਿਵਾਦ, ਹਰ ਪਾਸੇ ਹੋ ਰਹੀ ਆਲੋਚਨਾ, ਜਾਣੋ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News