ਈਰਾਨ :15 ਮਿੰਟ ’ਚ ਤੈਅ ਹੋਈ ਸਜ਼ਾ, ਪੂਰੀ ਗੱਲ ਸੁਣੇ ਬਿਨਾਂ ਹੀ 4 ਨੌਜਵਾਨਾਂ ਨੂੰ ਫਾਂਸੀ ’ਤੇ ਲਟਕਾਇਆ

Thursday, Jan 19, 2023 - 11:53 AM (IST)

ਈਰਾਨ :15 ਮਿੰਟ ’ਚ ਤੈਅ ਹੋਈ ਸਜ਼ਾ, ਪੂਰੀ ਗੱਲ ਸੁਣੇ ਬਿਨਾਂ ਹੀ 4 ਨੌਜਵਾਨਾਂ ਨੂੰ ਫਾਂਸੀ ’ਤੇ ਲਟਕਾਇਆ

ਤਹਿਰਾਨ (ਵਿਸ਼ੇਸ਼)- ਈਰਾਨ ਵਿਚ 16 ਸਤੰਬਰ ਨੂੰ ਨੈਤਿਕਤਾ ਪੁਲਸ ਹਿਰਾਸਤ ਵਿੱਚ 22 ਸਾਲਾ ਕੁਰਦਿਸ਼ ਈਰਾਨੀ ਮਹਿਲਾ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਹੁਣ ਤੱਕ ਕੁੱਲ 4 ਨੌਜਵਾਨਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਨੌਜਵਾਨਾਂ ਨੂੰ ਸਜ਼ਾ ਤੋਂ ਬਚਣ ਲਈ ਅਤੇ ਆਪਣੀ ਗੱਲ ਰੱਖਣ ਲਈ ਅਦਾਲਤ ਨੇ ਸਿਰਫ਼ 15 ਮਿੰਟ ਦਾ ਸਮਾਂ ਦਿੱਤਾ ਅਤੇ ਪੂਰੀ ਗੱਲ ਨਹੀਂ ਸੁਣੀ ਗਈ। 22 ਸਾਲ ਦੇ ਕਰਾਟੇ ਚੈਂਪੀਅਨ ਮਹਿਦੀ ਕਾਰਮੀ ਅਤੇ ਵਾਲੰਟੀਅਰ ਬੱਚਿਆਂ ਦੇ ਕੋਚ ਸਈਅਦ ਮੁਹੰਮਦ ਹੁਸੈਨੀ ਨੂੰ 7 ਜਨਵਰੀ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ, ਜਦੋਂਕਿ 2 ਨੌਜਵਾਨਾਂ ਨੂੰ ਦਸੰਬਰ ਮਹੀਨੇ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਰੂਸ ਖ਼ਿਲਾਫ਼ ਜੰਗ ਨੂੰ ਲੈ ਕੇ 'ਵਿਸ਼ਵ' 'ਤੇ ਭੜਕੇ ਜ਼ੇਲੇਂਸਕੀ, ਨਾਲ ਹੀ ਕੀਤੀ ਵੱਡੀ ਮੰਗ

ਕਾਰਮੀ ਦੇ ਪਿਤਾ ਮਾਸ਼ਾਲਾਹ ਕਾਰਮੀ ਜੋ ਗਲੀਆਂ ਵਿਚ ਘੁੰਮ ਕੇ ਟਿਸ਼ੂ ਪੇਪਰ ਦੇ ਪੈਕੇਟ ਵੇਚਦੇ ਹਨ, ਨੇ ਰੋਦੇਂ ਹੋਏ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਸਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਹੈ, ਇਹ ਮਾਂ ਨੂੰ ਨਾ ਦੱਸਣਾ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹੁਣ ਤੱਕ 18 ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦੀ ਸਜ਼ਾ ਅਦਾਲਤ ਸੁਣਾ ਚੁੱਕੀ ਹੈ ਅਤੇ ਸੁਣਵਾਈ ਜਿਸ ਤਰ੍ਹਾਂ ਨਾਲ ਹੁੰਦੀ ਹੈ, ਉਹ ਸਿਰਫ਼ ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਦਾ ਮਜ਼ਾਕ ਹੈ। ਅਜਿਹਾ ਲੱਗਦਾ ਹੈ ਕਿ ਸਰਕਾਰ ਦਾ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਅਤੇ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਕੇ ਪ੍ਰਦਰਨਸ਼ਕਾਰੀਆਂ ਵਿਚ ਡਰ ਪੈਦਾ ਕਰਨਾ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ PM ਜੈਸਿੰਡਾ ਆਰਡਰਨ ਅਗਲੇ ਮਹੀਨੇ ਦੇਵੇਗੀ ਅਸਤੀਫ਼ਾ, ਐਲਾਨ ਕਰਦਿਆਂ ਹੋਈ ਭਾਵੁਕ

ਵਕੀਲ ਵੀ ਨਹੀਂ

ਇਸ ਮੁਕੱਦਮੇ ਵਿਚ ਦੋਸ਼ੀਆਂ ਨੂੰ ਆਪਣਾ ਵਕੀਲ ਰੱਖਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਸੁਣਵਾਈ ਦੌਰਾਨ ਅਦਾਲਤ ਵਿਚ ਦੋਸ਼ੀਆਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਪੱਤਰਕਾਰਾਂ ਦੇ ਆਉਣ ’ਤੇ ਵੀ ਰੋਕ ਸੀ। 5 ਦਸੰਬਰ ਨੂੰ ਕਾਰਮੀ ਨੂੰ ਉਸਦੇ 4 ਸਹਿਯੋਗੀਆਂ ਨਾਲ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਬੱਚਿਆਂ ਅਤੇ ਅੱਠ ਹੋਰਾਂ ਨੂੰ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਵੱਡੀ ਖ਼ਬਰ: ਹੈਲੀਕਾਪਟਰ ਹਾਦਸੇ 'ਚ ਗ੍ਰਹਿ ਮੰਤਰੀ ਸਮੇਤ 18 ਲੋਕਾਂ ਦੀ ਮੌਤ

ਸੰਸਦ ਮੈਂਬਰ ਵਸੀਜ ’ਤੇ ਹੱਤਿਆ ਦਾ ਦੋਸ਼ ਲਗਾਇਆ

ਨਾਰਵੇ ਸਥਿਤ ਈਰਾਨ ਮਨੁੱਖੀ ਅਧਿਕਾਰ ਸੰਗਠਨ ਮੁਤਾਬਕ 481 ਪ੍ਰਦਰਸ਼ਨਕਾਰੀ ਹੁਣ ਤੱਕ ਪੁਲਸ ਦੇ ਹੱਥੋਂ ਮਾਰੇ ਜਾ ਚੁੱਕੇ ਹਨ। ਕਰਾਮੀ ਅਤੇ ਹੁਸੈਨੀ ਨੂੰ 3 ਨਵੰਬਰ ਨੂੰ ਤਹਿਰਾਨ ਦੇ ਪੱਛਮ ਵਿੱਚ, ਕਾਰਜ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਅਰਧ ਸੈਨਿਕ ਬਸੀਜ ਬਲ ਦੇ ਇੱਕ ਮੈਂਬਰ ਦੀ ਹੱਤਿਆ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 3 ਬੱਚਿਆਂ ਸਮੇਤ 16 ਹੋਰ ਲੋਕਾਂ 'ਤੇ ਵੀ ਇਸ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News