ਹਮਲੇ ਦੀ ਧਮਕੀ ਤੋਂ ਬਾਅਦ ਈਰਾਨ ਨੇ ਟਰੰਪ ਨੂੰ ਦੱਸਿਆ ''ਸੂਟ ''ਚ ਅੱਤਵਾਦੀ''

Sunday, Jan 05, 2020 - 10:34 PM (IST)

ਹਮਲੇ ਦੀ ਧਮਕੀ ਤੋਂ ਬਾਅਦ ਈਰਾਨ ਨੇ ਟਰੰਪ ਨੂੰ ਦੱਸਿਆ ''ਸੂਟ ''ਚ ਅੱਤਵਾਦੀ''

ਦੁਬਈ (ਰਾਇਟਰ)- ਈਰਾਨ ਨੇ ਅਮਰੀਕੀ ਰਾਸ਼ਟਰੀ ਡੋਨਾਲਡ ਟਰੰਪ ਦੇ ਉਸ ਬਿਆਨ ਦੀ ਨਿੰਦਾ ਕੀਤੀ ਹੈ, ਜਿਸ ਵਿਚ ਉਹਨਾਂ ਨੇ ਧਮਕੀ ਦਿੱਤੀ ਸੀ ਕਿ ਮਿਲਟਰੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਜੇ ਤਹਿਰਾਨ ਨੇ ਅਮਰੀਕਾ ਜਾਂ ਯੂ.ਐਸ. ਦੀ ਜਾਇਦਾਦ 'ਤੇ ਹਮਲਾ ਕੀਤਾ ਤਾਂ ਅਮਰੀਕਾ ਈਰਾਨ ਦੀਆਂ 52 ਥਾਵਾਂ ਨੂੰ ਨਿਸ਼ਾਨਾ ਬਣਾਏਗਾ ਤੇ ਉਹਨਾਂ 'ਤੇ ਬਹੁਤ ਤੇਜ਼ੀ ਨਾਲ ਤੇ ਜ਼ੋਰਦਾਰ ਹਮਲਾ ਕਰੇਗਾ। ਇਸ ਦੌਰਾਨ ਈਰਾਨ ਨੇ ਡੋਨਾਲਡ ਟਰੰਪ ਨੂੰ 'ਸੂਟ ਵਿਚ ਅੱਤਵਾਦੀ' ਕਰਾਰ ਦਿੱਤਾ।

ਜਿੱਥੇ ਦੋਵੇਂ ਦੇਸ਼ ਇਕ-ਦੂਜੇ 'ਤੇ ਸ਼ਬਦੀ ਹਮਲਾ ਕਰ ਰਹੇ ਹਨ ਉਥੇ ਯੂਰਪੀਅਨ ਯੂਨੀਅਨ, ਬ੍ਰਿਟੇਨ ਤੇ ਓਮਾਨ ਨੇ ਦੋਵਾਂ ਨੂੰ ਸੰਕਟ ਨੂੰ ਖਤਮ ਕਰਨ ਦੀ ਮੰਗ ਕੀਤੀ। ਈਰਾਨ ਦਾ ਚੋਟੀ ਦਾ ਕਮਾਂਡਰ ਸੁਲੇਮਾਨੀ ਸ਼ੁੱਕਰਵਾਰ ਨੂੰ ਬਗਦਾਦ ਹਵਾਈ ਅੱਡੇ 'ਤੇ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ। ਇਸ ਹਮਲੇ ਨਾਲ ਤਹਿਰਾਨ ਤੇ ਵਾਸ਼ਿੰਗਟਨ ਵਿਚਾਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਤਣਾਅ ਹੋਰ ਵਧ ਗਿਆ।

ਈਰਾਨ ਦੇ ਸੂਚਨਾ ਤੇ ਦੂਰ ਸੰਚਾਰ ਮੰਤਰੀ ਮੁਹੰਮਦ ਜਾਵੇਦ ਅਜ਼ਾਰੀ-ਜਾਹਰੋਮੀ ਨੇ ਟਵੀਟ ਕੀਤਾ ਕਿ ISIS ਵਾਂਗ, ਹਿਟਲਰ ਵਾਂਗ, ਚੈਂਗੀਸ ਵਾਂਗ! ਉਹ ਸਾਰੇ ਸੱਭਿਆਚਾਰ ਨਾਲ ਨਫਰਤ ਕਰਦੇ ਸਨ। ਟਰੰਪ ਸੂਟ ਵਿਚ ਅੱਤਵਾਦੀ ਹੈ। ਉਹ ਬਹੁਤ ਜਲਦ ਇਤਿਹਾਸ ਤੋਂ ਸਿੱਖ ਲਵੇਗਾ ਕਿ ਕੋਈ ਵੀ ‘ਮਹਾਨ ਈਰਾਨੀ ਰਾਸ਼ਟਰ ਅਤੇ ਸੱਭਿਆਚਾਰ’ ਨੂੰ ਹਰਾ ਨਹੀਂ ਸਕਦਾ ਹੈ।


author

Baljit Singh

Content Editor

Related News