ਈਰਾਨ ਨੂੰ ਕੋਈ ਧਮਕਾ ਨਹੀਂ ਸਕਦਾ : ਰੂਹਾਨੀ

Tuesday, May 14, 2019 - 08:35 PM (IST)

ਈਰਾਨ ਨੂੰ ਕੋਈ ਧਮਕਾ ਨਹੀਂ ਸਕਦਾ : ਰੂਹਾਨੀ

ਤਹਿਰਾਨ (ਏ. ਐੱਫ. ਪੀ.)–ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਈਰਾਨ ਨੂੰ ਦੁਨੀਆ ਦੀ ਕੋਈ ਵੀ ਤਾਕਤ ਧਮਕਾ ਨਹੀਂ ਸਕਦੀ। ਇਥੇ ਧਰਮਗੁਰੂ ਨਾਲ ਮੁਲਾਕਾਤ ਪਿੱਛੋਂ ਉਨ੍ਹਾਂ ਕਿਹਾ ਕਿ ਈਰਾਨ ਇਕ ਇਸਲਾਮਿਕ ਗਣਰਾਜ ਹੋਣ ਦੇ ਨਾਤੇ ਇੰਨਾ ਮਹਾਨ ਅਤੇ ਤਾਕਤਵਰ ਹੈ ਕਿ ਇਸ ਦਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ। ਅਸੀਂ ਔਖੇ ਦੌਰ ਵਿਚੋੋਂ ਮਾਣ ਨਾਲ ਨਿਕਲਾਂਗੇ। ਸਾਡੇ ਸਿਰ ਉੱਚੇ ਰਹਿਣਗੇ ਅਤੇ ਦੁਸ਼ਮਣ ਦੀ ਹਾਰ ਹੋਵੇਗੀ।
ਜਹਾਜ਼ਾਂ ਨੂੰ ਵੱਡਾ ਨੁਕਸਾਨ ਨਹੀਂ ਹੋਇਆ
ਪੱਛਮੀ ਏਸ਼ੀਆ ਵਿਚ 4 ਤੇਲ ਟੈਂਕਰਾਂ ਦੇ ਨੁਕਸਾਨੇ ਜਾਣ ਬਾਰੇ ਖਾੜੀ ਦੇਸ਼ਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚ ਤੋੜ-ਭੰਨ ਕੀਤੀ ਗਈ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਉਪਗ੍ਰਹਿ ਤੋਂ ਲਈਆਂ ਤਸਵੀਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਨੁਕਸਾਨ ਘੱਟ ਹੀ ਹੋਇਆ ਹੈ। ਖਾੜੀ ਖੇਤਰ ਵਿਚ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਦਰਮਿਆਨ ਖਿਚਾਅ ਵਧਿਆ ਹੈ ਅਤੇ ਅਮਰੀਕਾ ਨੇ ਵਪਾਰਕ ਸਮੁੰਦਰੀ ਆਵਾਜਾਈ ’ਤੇ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ।
ਡ੍ਰੋਨਾਂ ਨੇ ਸਾਊਦੀ ਅਰਬ ਦੀ ਵੱਡੀ ਪਾਈਪਲਾਈਨ ਨੂੰ ਬਣਾਇਆ ਨਿਸ਼ਾਨਾ
ਓਧਰ ਸਾਊਦੀ ਅਰਬ ਦੇ ਊਰਜਾ ਮੰਤਰੀ ਖਾਲਿਦ ਅਲ ਨੇ ਕਿਹਾ ਹੈ ਕਿ ਮੰਗਲਵਾਰ ਡ੍ਰੋਨਾਂ ਨੇ ਸਾਊਦੀ ਅਰਬ ਦੀ ਵੱਡੀ ਤੇਲ ਪਾਈਪਲਾਈਨ ’ਤੇ 2 ਪੰਪਿੰਗ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ। ਲਾਲ ਸਾਗਰ ਵਲੋਂ ਤੇਲ ਨਾਲ ਮਾਲਾਮਾਲ ਪੂਰਬੀ ਸੂਬੇ ਵਿਚੋਂ ਲੰਘਣ ਵਾਲੀ ਉਕਤ ਪਾਈਪਲਾਈਨ ’ਤੇ ਹਮਲੇ ਕੀਤੇ ਗਏ।


author

Sunny Mehra

Content Editor

Related News