ਈਰਾਨ ਕਦੇ ਵੀ ਪ੍ਰਮਾਣੂ ਸ਼ਕਤੀ ਵਾਲਾ ਦੇਸ਼ ਨਹੀਂ ਹੋ ਸਕਦਾ : ਟਰੰਪ

01/07/2020 1:26:32 AM

ਵਾਸ਼ਿੰਗਟਨ — ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਕ 'ਤੇ 'ਬਹੁਤ ਵੱਡੀਆਂ' ਪਾਬੰਦੀਆਂ ਲਗਾਏ ਜਾਣ ਦੀ ਸੋਮਵਾਰ ਨੂੰ ਚਿਤਾਵਨੀ ਦਿੱਤੀ। ਟਰੰਪ ਨੇ ਇਸ ਤੋਂ ਬਾਅਦ ਇਕ ਟਵੀਟ ਵੀ ਕੀਤਾ। ਉਨ੍ਹਾਂ ਕਿਹਾ- 'ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੇਗਾ।' ਇਸ ਤੋਂ ਪਹਿਲਾਂ ਇਰਾਕੀ ਸੰਸਦ ਮੈਂਬਰ ਨੇ ਬਗਦਾਦ 'ਚ ਅਮਰੀਕੀ ਡਰੋਨ ਹਮਲੇ 'ਚ ਚੋਟੀ ਦੇ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਨੂੰ ਲੈ ਕੇ ਅਮਰੀਕੀ ਫੌਜੀਆਂ ਨੂੰ ਦੇਸ਼ ਤੋਂ ਬਾਹਰ ਕਰਨ ਲਈ ਇਕ ਪ੍ਰਸਤਾਵ ਪਾਸ ਕੀਤਾ ਸੀ।
ਇਰਾਕੀ ਸੰਸਦ ਨੇ ਆਪਣੀ ਸਰਹੱਦ ਤੋਂ ਅਮਰੀਕੀ ਫੌਜੀਆਂ ਨੂੰ ਕੱਢਣ ਲਈ ਐਤਵਾਰ ਨੂੰ ਇਕ ਪ੍ਰਸਤਾਵ ਪਾਸ ਕੀਤਾ ਸੀ। ਇਹ ਫੌਜੀ ਇਰਾਕ 'ਚ ਇਸਲਾਮਿਕ ਸਟੇਟ ਸਮੂਹ ਨਾਲ ਲੜਨ ਲਈ ਸ਼ਾਸਨ ਦੀ ਮਦਦ ਲਈ ਤਾਇਨਾਤ ਕੀਤੇ ਗਏ ਸੀ। ਆਈ.ਐੱਸ. ਅੱਤਵਾਦੀ ਸੰਗਠਨ ਖਿਲਾਫ ਬਣੇ ਅੰਤਰਰਾਸ਼ਟਰੀ ਫੌਜੀ ਗਠਜੋੜ ਦੇ ਤਹਿਤ ਕਰੀਬ 5,000 ਅਮਰੀਕੀ ਫੌਜੀ ਇਰਾਕ 'ਚ ਹਨ।

ਪਹਿਲਾਂ ਸਾਨੂੰ ਪੇਮੈਂਟ ਕਰੋ ਫਿਰ ਛਡਾਂਗੇ ਇਰਾਕ
ਇਰਾਕ ਦਾ ਇਹ ਕਦਮ ਦੇ ਅਲ ਕੁਦਸ ਬੱਲ ਦੇ ਮੁਖੀ ਅਤੇ ਉਸ ਦੇ ਖੇਤਰੀ ਸੁਰੱਖਿਆ ਤੰਤਰ ਦੇ ਨਿਰਮਾਤਾ ਮੇਜਰ ਜਨਰਲ ਸੁਲੇਮਾਨੀ ਦੀ ਹੱਤਿਆ ਦੇ ਜਵਾਬ 'ਚ ਆਇਆ ਹੈ। ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁੱਕਰਵਾਰ ਤੜਕੇ ਰਵਾਨਾ ਹੋ ਰਹੇ ਇਕ ਕਾਫਿਲੇ 'ਤੇ ਕੀਤੇ ਗਏ ਡਰੋਨ ਹਮਲੇ 'ਚ ਸੁਲੇਮਾਨੀ ਦੇ ਨਾਲ ਹੀ ਇਰਾਕ ਦੇ ਸ਼ਕਤੀਸ਼ਾਲੀ ਹਾਸ਼ੇਦ ਅਲ ਸ਼ਾਬੀ ਨੀਮ ਫੌਜ ਬਲ ਦੇ ਡਿਪਟੀ ਚੀਫ ਅਬੁ ਮਹਦੀ ਅਲ ਮੁਹਾਂਦਿਸ ਦੀ ਵੀ ਮੌਤ ਹੋ ਗਈ ਸੀ।
ਇਰਾਕੀ ਸੰਸਦ ਵੱਲੋਂ ਪਾਸ ਪ੍ਰਸਤਾਵ 'ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ, 'ਅਸੀਂ ਉਦੋਂ ਤਕ ਇਰਾਕ ਤੋਂ ਨਹੀਂ ਪਰਤਾਂਗੇ ਜਦੋਂ ਤਕ ਕਿ ਉਹ ਇਸ ਦੇ ਲਈ ਸਾਨੂੰ ਭੁਗਤਾਨ ਨਹੀਂ ਕਰ ਦਿੰਦਾ।' ਉਨ੍ਹਾਂ ਕਿਹਾ, 'ਉਥੇ ਸਾਡਾ ਬਹੁਤ ਲਾਗਤ ਨਾਲ ਤਿਆਰ ਕੀਤਾ ਗਿਆ ਹਵਾਈ ਟਿਕਾਣਾ ਹੈ। ਉਸ ਨੂੰ ਬਣਾਉਣ 'ਚ ਅਰਬਾਂ ਡਾਲਰ ਲੱਗੇ ਸਨ। ਅਸੀਂ ਇਸ ਦੀ ਕੀਮਤ ਚੁਕਾਏ ਜਾਣ ਤਕ ਇਥੋਂ ਨਹੀਂ ਹਟਾਂਗੇ।' ਹਾਲਾਂਕਿ ਟਰੰਪ ਨੇ ਉਸ ਹਵਾਈ ਟਿਕਾਣੇ ਦਾ ਨਾਂ ਨਹੀਂ ਦੱਸਿਆ।


Inder Prajapati

Content Editor

Related News