ਈਰਾਨ ਨੇ 10 ਅਮਰੀਕੀ ਨਾਗਰਿਕਾਂ ਅਤੇ 4 ਸੰਸਥਾਵਾਂ ''ਤੇ ਲਗਾਈ ਪਾਬੰਦੀ

Tuesday, Nov 01, 2022 - 11:58 AM (IST)

ਈਰਾਨ ਨੇ 10 ਅਮਰੀਕੀ ਨਾਗਰਿਕਾਂ ਅਤੇ 4 ਸੰਸਥਾਵਾਂ ''ਤੇ ਲਗਾਈ ਪਾਬੰਦੀ

ਈਰਾਨ (ਬਿਊਰੋ)- ਈਰਾਨ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਈਰਾਨ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਤੇ ਹਿੰਸਾ ਅਤੇ ਦੰਗੇ ਭੜਕਾਉਣ ਦਾ ਹਵਾਲਾ ਦਿੰਦੇ ਹੋਏ 10 ਅਮਰੀਕੀ ਨਾਗਰਿਕਾਂ ਅਤੇ ਚਾਰ ਸੰਸਥਾਵਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਜਾਣਕਾਰੀ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਨੇ ਸੋਮਵਾਰ ਨੂੰ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਬਿਆਨ 'ਚ ਕਿਹਾ ਕਿ ਪਾਬੰਦੀਆਂ ਈਰਾਨੀ ਅਧਿਕਾਰੀਆਂ ਦੁਆਰਾ ਅਮਰੀਕੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਨਾਲ-ਨਾਲ "ਖਿੱਤੇ 'ਚ ਦਲੇਰ ਅਤੇ ਅੱਤਵਾਦੀ ਕਦਮਾਂ" ਦਾ ਮੁਕਾਬਲਾ ਕਰਨ ਲਈ ਅਪਣਾਏ ਗਏ ਕਾਨੂੰਨ 'ਤੇ ਆਧਾਰਿਤ ਹਨ। 

ਇਹ ਖ਼ਬਰ ਵੀ ਪੜ੍ਹੋ : ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹਾਂਗਕਾਂਗ ਨੇ ਆਫਰ ਕੀਤਾ ਗ੍ਰੈਜੂਏਟ ਵੀਜ਼ਾ, ਲਾਗੂ ਹੋਣਗੇ ਨਵੇਂ ਨਿਯਮ

ਈਰਾਨ ਦੁਆਰਾ ਪਾਬੰਦੀਸ਼ੁਦਾ ਅਮਰੀਕੀ ਨਾਗਰਿਕਾਂ 'ਚ ਯੂ. ਐੱਸ. ਸੈਂਟਰਲ ਕਮਾਂਡ ਦੇ ਕਮਾਂਡਰ ਮਾਈਕਲ ਕੁਰਿੱਲਾ, ਸੈਂਟਰਲ ਕਮਾਂਡ ਦੇ ਡਿਪਟੀ ਕਮਾਂਡਰ ਗ੍ਰੈਗਰੀ ਗਿਲੋਟ, ਯੂ. ਐੱਸ. ਦੇ ਖਜ਼ਾਨਾ ਵਿਭਾਗ ਦੇ ਉਪ ਸਕੱਤਰ ਵੈਲੀ ਅਡੇਮੋ ਅਤੇ ਹੋਰ ਸ਼ਾਮਲ ਹਨ, ਜਿਨ੍ਹਾਂ ਅਮਰੀਕੀ ਸੰਸਥਾਵਾਂ 'ਤੇ ਈਰਾਨ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ ਯੂਨਾਈਟਿਡ ਅਗੇਂਸਟ ਨਿਊਕਲੀਅਰ ਈਰਾਨ, ਸੈਂਟਰਲ ਇੰਟੈਲੀਜੈਂਸ ਏਜੰਸੀ, ਨੌਵੀਂ ਏਅਰ ਫੋਰਸ ਅਤੇ ਅਮਰੀਕਾ ਦੀ ਨੈਸ਼ਨਲ ਗਾਰਡ ਸ਼ਾਮਲ ਹਨ। ਪਾਬੰਦੀ ਤੋਂ ਬਾਅਦ ਨਿਸ਼ਾਨਾ ਬਣਾਏ ਗਏ ਵਿਅਕਤੀਆਂ ਨੂੰ ਵੀਜ਼ਾ ਪ੍ਰਾਪਤ ਕਰਨ ਅਤੇ ਈਰਾਨ 'ਚ ਦਾਖ਼ਲ ਹੋਣ ਤੋਂ ਰੋਕਿਆ ਜਾਵੇਗਾ, ਨਾਲ ਹੀ ਈਰਾਨ 'ਚ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਬੈਂਕ ਖ਼ਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਮੋਰਬੀ ਹਾਦਸਾ :  ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਦੇ ਸਟਾਫ਼ ਸਮੇਤ 9 ਨੂੰ ਕੀਤਾ ਗਿਆ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News