ਈਰਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ''ਤੇ ''ਆਰਥਿਕ ਅੱਤਵਾਦ'' ਦਾ ਲਗਾਇਆ ਦੋਸ਼

07/18/2019 12:53:16 PM

ਸੰਯੁਕਤ ਰਾਸ਼ਟਰ— ਈਰਾਨ ਦੇ ਵਿਦੇਸ਼ ਮੰਤਰੀ ਨੇ ਫਿਰ ਤੋਂ ਅਮਰੀਕਾ 'ਤੇ 'ਆਰਥਿਕ ਅੱਤਵਾਦ' ਫੈਲਾਉਣ ਦਾ ਦੋਸ਼ ਲਗਾਇਆ ਹੈ। ਕਈ ਮਹੀਨਿਆਂ ਦੇ ਵਿਵਾਦ ਦੇ ਬਾਅਦ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਰੀਫ ਸੰਯੁਕਤ ਰਾਸ਼ਟਰ ਦੇ ਲਗਾਤਾਰ ਵਿਕਾਸ ਸੈਸ਼ਨ ਲਈ ਨਿਊਯਾਰਕ ਪੁੱਜੇ, ਜਿੱਥੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਲਗਾਈਆਂ ਗਈਆਂ ਇਕ ਪਾਸੜ ਰੋਕਾਂ ਦੀ ਨਿੰਦਾ ਕੀਤੀ।

ਜਰੀਫ ਨੇ ਕਿਹਾ ਕਿ ਈਰਾਨ ਆਰਥਿਕ ਅੱਤਵਾਦ ਦਾ ਸ਼ਿਕਾਰ ਹੈ ਅਤੇ ਨਾਜਾਇਜ਼ ਡਿਪਲੋਮੈਟਿਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਨਿਰਦੋਸ਼ ਨਾਗਰਿਕਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 'ਗੈਰ-ਕਾਨੂੰਨੀ ਰੋਕ ਈਰਾਨ ਅਤੇ ਸਾਡੇ ਕਈ ਗੁਆਂਢੀਆਂ ਦੇ ਵਿਕਾਸ ਟੀਚਿਆਂ ਦੀ ਉਪਲੱਬਧੀ ਲਈ ਸਭ ਤੋਂ ਵੱਡਾ ਖਤਰਾ ਹੈ।' ਟਰੰਪ ਨੇ ਪਿਛਲੇ ਸਾਲ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਬਹੁਰਾਸ਼ਟਰੀ ਪ੍ਰਮਾਣੂ ਸਮਝੌਤਿਆਂ ਤੋਂ ਅਮਰੀਕਾ ਨੂੰ ਹਟਾ ਲਿਆ ਸੀ, ਜਿਸ ਤਹਿਤ ਈਰਾਨ ਨੇ ਨਾਟਕੀ ਰੂਪ ਨਾਲ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ।


Related News