ਈਰਾਨ ''ਚ ਕੋਰੋਨਾ ਦੀ ਦਵਾਈ ਸਮਝ ਲੋਕਾਂ ਨੇ ਪੀਤਾ ''ਜ਼ਹਿਰ'', 600 ਦੀ ਮੌਤ ਤੇ 3000 ਬੀਮਾਰ
Wednesday, Apr 08, 2020 - 05:32 PM (IST)
ਤੇਹਰਾਨ (ਬਿਊਰੋ): ਈਰਾਨ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇੱਥੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 3800 ਤੋਂ ਵਧੇਰੇ ਹੈ ਪਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਥੇ 600 ਲੋਕਾਂ ਦੀ ਮੌਤ ਹੋ ਗਈ ਉੱਥੇ 3000 ਤੋਂ ਵਧੇਰੇ ਲੋਕਾਂ ਦੀ ਹਾਲਤ ਗੰਭੀਰ ਹੋ ਜਾਣ ਕਾਰਨ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਮੰਗਲਵਾਰ ਨੂੰ ਈਰਾਨ ਦੇ ਇਕ ਬੁਲਾਰੇ ਘੋਲਮ ਹੁਸੈਨ ਇਸਮਾਇਲੀ ਨੇ ਦੱਸਿਆ ਕਿ ਲੋਕਾਂ ਨੇ ਕੋਰੋਨਾਵਾਇਰਸ ਦੀ ਦਵਾਈ ਸਮਝ ਕੇ ਨੀਟ ਅਲਕੋਹਲ (neat alcohol) ਮਤਲਬ ਸਾਫ ਸ਼ਰਾਬ ਪੀ ਲਈ। ਇਸ ਮਗਰੋਂ ਵੱਡੀ ਗਿਣਤੀ ਵਿਚ ਲੋਕ ਬੀਮਾਰ ਪੈ ਗਏ। ਇਸਮਾਇਲੀ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਕਾਫੀ ਜ਼ਿਆਦਾ ਹੈ ਅਤੇ ਉਹ ਉਹਨਾਂ ਦੇ ਡਰ ਨਾਲੋਂ ਕਿਤੇ ਜ਼ਿਆਦਾ ਹੈ। ਉਹਨਾਂ ਨੇ ਕਿਹਾ ਕਿ ਸ਼ਰਾਬ ਪੀਣ ਨਾਲ ਬੀਮਾਰ ਠੀਕ ਨਹੀਂ ਹੋਣਗੇ ਸਗੋਂ ਇਹ ਜਾਨਲੇਵਾ ਹੋ ਸਕਦਾ ਹੈ।
ਤਸਨੀਮ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਗ੍ਰਿਫਤਾਰ ਲੋਕਾਂ 'ਤੇ ਅਪਰਾਧਿਕ ਗਤੀਵਿਧੀ ਦੇ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਈਰਾਨ ਵਿਚ ਕੋਵਿਡ-19 ਦੇ 62 ਹਜ਼ਾਰ ਤੋਂ ਵਧੇਰੇ ਮਾਮਲੇ ਹਨ ਪਰ ਉਸ ਵੱਲੋਂ ਜਾਰੀ ਅੰਕੜਿਆਂ 'ਤੇ ਸਵਾਲ ਉਠ ਰਹੇ ਹਨ। ਸਰਕਾਰ 'ਤੇ ਦੋਸ਼ ਹੈ ਕਿ ਉਹ ਮ੍ਰਿਤਕਾਂ ਦੀ ਗਿਣਤੀ ਘੱਟ ਕਰਕੇ ਦੱਸ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਦੇ 577 ਨਵੇਂ ਮਾਮਲੇ, ਮਰੀਜ਼ਾਂ ਦੀ ਗਿਣਤੀ 4,000 ਦੇ ਪਾਰ
ਈਰਾਨ ਦੇ ਸੰਸਦ ਦੇ ਘੱਟੋ-ਘੱਟ 31 ਮੈਂਬਰਾਂ ਨੂੰ ਵੀ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ। ਉੱਥੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਬਾਅਦ ਸੰਸਦ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਮੰਗਲਵਾਰ ਨੂੰ ਸੰਸਦ ਦੀ ਕਾਰਵਾਈ ਦੁਬਾਰਾ ਸ਼ੁਰੂ ਕੀਤੀ ਗਈ। ਬੁੱਧਵਾਰ ਦੁਪਹਿਰ ਤੱਕ ਦੁਨੀਆ ਭਰ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1,432,686 ਹੋ ਗਿਆ। ਉੱਥੇ 82,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।