ਜ਼ਬਤ ਕੀਤੇ ਟੈਂਕਰ ਨੂੰ ਲੈ ਕੇ ਬ੍ਰਿਟੇਨ ਦੇ ਸੰਪਰਕ ''ਚ ਹੈ ਈਰਾਨ

08/13/2019 5:43:13 PM

ਤੇਹਰਾਨ (ਭਾਸ਼ਾ)— ਈਰਾਨ ਜਿਬਰਾਲਟਰ ਦੇ ਤੱਟ ਤੋਂ ਜ਼ਬਤ ਕੀਤੇ ਗਏ ਟੈਂਕਰ ਨੂੰ ਛੁਡਵਾਉਣ ਦੀ ਕੋਸ਼ਿਸ਼ ਦੇ ਤਹਿਤ ਬ੍ਰਿਟਿਸ਼ ਅਧਿਕਾਰੀਆਂ ਦੇ ਸੰਪਰਕ ਵਿਚ ਹੈ। ਬ੍ਰਿਟੇਨ ਦੇ ਅਧੀਨ ਆਉਣ ਵਾਲੇ ਖੇਤਰ ਜਿਬਰਾਲਟਰ ਨੇ 4 ਜੁਲਾਈ ਨੂੰ ਬ੍ਰਿਟਿਸ਼ ਰੌਇਲ ਮਰੀਨ ਦੀ ਮਦਦ ਨਾਲ ਗ੍ਰੇਸ 1 ਸੁਪਰ ਟੈਂਕਰ ਨੂੰ ਇਸ ਸ਼ੱਕ ਦੇ ਆਧਾਰ 'ਤੇ ਜ਼ਬਤ ਕਰ ਲਿਆ ਸੀ ਕਿ ਉਹ ਯੂਰਪੀ ਸੰਘ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਸੀਰੀਆ ਨੂੰ ਤੇਲ ਪਹੁੰਚਾ ਰਿਹਾ ਹੈ। ਜਿਬਰਾਲਟਰ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਜਹਾਜ਼ ਨੂੰ ਲੈ ਕੇ ਫੈਸਲਾ ਕਰਨਾ ਹੈ। 

ਸਰਕਾਰੀ ਸਮਾਚਾਰ ਏਜੰਸੀ ਦੀ ਇਕ ਰਿਪੋਰਟ ਮੁਤਾਬਕ ਈਰਾਨ ਦੀ ਬੰਦਰਗਾਹ ਅਥਾਰਿਟੀ ਦੇ ਉਪ ਪ੍ਰਮੁੱਖ ਜਲੀਲ ਇਸਲਾਮੀ ਨੇ ਕਿਹਾ ਕਿ ਬ੍ਰਿਟੇਨ ਨੇ ਸਮੱਸਿਆ ਨੂੰ ਹੱਲ ਕਰਨ ਵਿਚ ਦਿਲਚਸਪੀ ਦਿਖਾਈ ਅਤੇ ਦਸਤਾਵੇਜ਼ ਐਕਸਚੇਂਜ ਕੀਤੇ ਗਏ। ਉਨ੍ਹਾਂ ਨੇ ਦੱਸਿਆ,''ਈਰਾਨ ਅਤੇ ਬੰਦਰਗਾਹ ਸੰਗਠਨ ਵੱਲੋਂ ਜਹਾਜ਼ ਦੀ ਰਿਹਾਈ ਲਈ ਕੋਸ਼ਿਸਾਂ ਕੀਤੀਆਂ ਗਈਆਂ ਹਨ।'' ਉਨ੍ਹਾਂ ਨੇ ਕਿਹਾ,''ਸਾਨੂੰ ਆਸ ਹੈ ਕਿ ਨੇੜਲੇ ਭਵਿੱਖ ਵਿਚ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਇਹ ਜਹਾਜ਼ ਈਰਾਨੀ ਝੰਡੇ ਦੇ ਨਾਲ ਆਪਣੀ ਆਵਾਜਾਈ ਜਾਰੀ ਰੱਖ ਸਕਦਾ ਹੈ।''


Vandana

Content Editor

Related News