ਈਰਾਨ: ਜੇਲ੍ਹ ''ਚ ਬੰਦ ਨੋਬਲ ਪੁਰਸਕਾਰ ਜੇਤੂ ਨਰਗਿਸ ਦੀਆਂ ਵਧੀਆਂ ਮੁਸ਼ਕਲਾਂ, 6 ਮਹੀਨੇ ਹੋਰ ਵਧੀ ਸਜ਼ਾ

Saturday, Oct 26, 2024 - 06:00 PM (IST)

ਦੁਬਈ (ਏਜੰਸੀ)- ਈਰਾਨ ਦੇ ਅਧਿਕਾਰੀਆਂ ਨੇ ਜੇਲ੍ਹ ’ਚ ਬੰਦ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ 6 ਮਹੀਨੇ ਹੋਰ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੁਹੰਮਦੀ ਨੂੰ ਇਹ ਸਜ਼ਾ 6 ਅਗਸਤ ਨੂੰ ਏਵਿਨ ਜੇਲ੍ਹ ’ਚ ਇਕ ਹੋਰ ਸਿਆਸੀ ਮਹਿਲਾ ਕਾਰਕੁੰਨ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦਾ ਵਿਰੋਧ ਕਰਨ ’ਤੇ ਦਿੱਤੀ ਗਈ ਹੈ। ਮੁਹੰਮਦੀ 19ਵੀਂ ਮਹਿਲਾ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਹੈ ਅਤੇ ਉਹ 2003 ’ਚ ਮਨੁੱਖੀ ਅਧਿਕਾਰ ਕਾਰਕੁੰਨ ਸ਼ਿਰੀਨ ਇਬਾਦੀ ਤੋਂ ਬਾਅਦ ਦੂਜੀ ਈਰਾਨੀ ਮਹਿਲਾ ਹੈ, ਜਿਸ ਨੂੰ ਇਹ ਸਨਮਾਨ ਮਿਲਿਆ ਹੈ।

ਇਹ ਵੀ ਪੜ੍ਹੋ: ਜਸਟਿਸ ਯਾਹੀਆ ਅਫਰੀਦੀ ਨੇ ਪਾਕਿਸਤਾਨ ਦੇ 30ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ਮੁਹੰਮਦੀ (52),ਨੇ ਈਰਾਨੀ ਅਧਿਕਾਰੀਆਂ ਦੁਆਰਾ ਕਈ ਵਾਰ ਗ੍ਰਿਫਤਾਰ ਕੀਤੇ ਜਾਣ ਅਤੇ ਸਾਲਾਂ ਤੱਕ ਜੇਲ੍ਹ ਵਿਚ ਰਹਿਅ ਦੇ ਬਾਵਜੂਦ ਆਪਣਾ ਅੰਦੋਲਨ ਜਾਰੀ ਰੱਖਿਆ ਹੋਇਆ ਹੈ। ਉਸਨੂੰ ਬਦਨਾਮ ਏਵਿਨ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਰਾਜਨੀਤਿਕ ਕੈਦੀਆਂ ਨੂੰ ਅਤੇ ਉਨ੍ਹਾਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ ਦਾ ਪੱਛਮ ਨਾਲ ਸਬੰਧ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਇਕ ਸਾਲ 'ਚ 90,000 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News