ਅਮਰੀਕੀ ਖਜ਼ਾਨਾ ''ਜੇਲ ਵਾਰਡਨ'' ਤੋਂ ਵੱਧ ਕੁਝ ਨਹੀਂ : ਜਵਾਦ ਜ਼ਰੀਫ

09/05/2019 4:38:28 PM

ਤੇਹਰਾਨ (ਬਿਊਰੋ)— ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ ਨੇ ਵੀਰਵਾਰ ਨੂੰ ਅਮਰੀਕੀ ਖਜ਼ਾਨੇ ਦੀ ਤੁਲਨਾ ਜੇਲ ਵਾਰਡਨ ਨਾਲ ਕੀਤੀ। ਜ਼ਰੀਫ ਨੇ ਇਸ ਗੱਲ ਦਾ ਜ਼ਿਕਰ ਆਪਣੇ ਟਵੀਟ ਵਿਚ ਕੀਤਾ। ਉਨ੍ਹਾਂ ਨੇ ਕਿਹਾ ਕਿ ਹਿੰਮਤ ਕਰਨ 'ਤੇ ਅਮਰੀਕਾ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ। 

 

ਵਿਦੇਸ਼ ਮੰਤਰੀ ਨੇ ਟਵੀਟ ਕਰ ਕੇ ਕਿਹਾ,''ਅਮਰੀਕੀ ਟ੍ਰੇਜ਼ਰੀ (OFAC) ਜੇਲ ਵਾਰਡਨ ਤੋਂ ਵੱਧ ਕੁਝ ਨਹੀਂ ਹੈ। ਮੁਆਫੀ ਦੇ ਲਈ ਕਹਾਂਗੇ ਕਿ ਤੁਹਾਨੂੰ ਇਸ ਹਿੰਮਤ ਲਈ ਇਕਾਂਤ ਵਿਚ ਰੱਖਿਆ ਜਾਵੇਗਾ ਅਤੇ ਜੇਕਰ ਦੁਬਾਰਾ ਪੁੱਛਣ ਦੀ ਹਿੰਮਤ ਕੀਤਾ ਤਾਂ ਫਾਂਸੀ 'ਤੇ ਚੜ੍ਹਨ ਤੋਂ ਕੋਈ ਨਹੀਂ ਬਚਾ ਸਕਦਾ।'' ਇੱਥੇ ਦੱਸ ਦਈਏ ਕਿ ਈਰਾਨੀ ਤੇਲ ਦੀ ਤਸਕਰੀ ਰੋਕਣ ਲਈ ਵਾਸ਼ਿੰਗਟਨ ਨੇ ਨਵੀਆਂ ਪਾਬੰਦੀਆਂ ਲਗਾਈਆਂ, ਜਿਸ ਦੇ ਬਾਅਦ ਈਰਾਨ ਵੱਲੋਂ ਇਹ ਪ੍ਰਤੀਕਿਰਿਆ ਆਈ ਹੈ। 

ਅਮਰੀਕਾ ਨੇ ਬੁੱਧਵਾਰ ਨੂੰ ਇਕ ਜਹਾਜ਼ ਨੈੱਟਵਰਕ 'ਓਇਲ ਫੌਰ ਟੇਰਰ' ਜਹਾਜ਼ਾਂ ਦੇ ਨਾਲ ਉਨ੍ਹਾਂ ਸਾਰੀਆਂ ਕੰਪਨੀਆਂ 'ਤੇ ਪਾਬੰਦੀ ਲਗਾ ਦਿੱਤੀ, ਜਿਸ ਨੂੰ ਕਥਿਤ ਤੌਰ 'ਤੇ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੌਰਪਸ (IRGC) ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ। ਅਮਰੀਕੀ ਖਜ਼ਾਨੇ ਨੇ ਆਪਣੀ ਵੈਬਸਾਈਟ 'ਤੇ ਜ਼ਾਰੀ ਕੀਤੇ ਗਏ ਇਕ ਬਿਆਨ ਵਿਚ ਦੱਸਿਆ ਹੈ ਕਿ ਈਰਾਨ ਸਪੇਸ ਏਜੰਸੀ, ਈਰਾਨ ਸਪੇਸ ਰਿਸਰਚ ਸੈਂਟਰ ਐਂਡ ਦੀ ਐਸਟ੍ਰੋਨੌਟਿਕਸ ਰਿਸਰਚ ਇੰਸਟੀਚਿਊਟ 'ਤੇ ਪਾਬੰਦੀ ਲਗਾਈ ਗਈ ਹੈ। 

ਅਮਰੀਕਾ ਦਾ ਕਹਿਣਾ ਹੈ ਕਿ ਇਸ ਜਹਾਜ਼ ਨੈੱਟਵਰਕ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਫਾਇਦਾ ਪਹੁੰਚਾਉਣ ਲਈ ਲੱਖਾਂ ਬੈਰਲ ਤੇਲ ਵੇਚਿਆ ਹੈ। ਇਸ ਨੈੱਟਵਰਕ ਦਾ ਸੰਚਾਲਨ ਈਰਾਨ ਰੈਵੋਲੂਸ਼ਨਰੀ ਗਾਰਡ ਕਰ ਰਿਹਾ ਸੀ।


Vandana

Content Editor

Related News