ਈਰਾਨ ''ਚ ਕੋਵਿਡ-19 ਦੀ ਦਹਿਸ਼ਤ, ਹਲਾਲ ਮੀਟ ਦੇ ਬਾਅਦ ''ਹਲਾਲ ਨੈੱਟ'' ਦੀ ਤਿਆਰੀ

Wednesday, Mar 04, 2020 - 11:54 AM (IST)

ਈਰਾਨ ''ਚ ਕੋਵਿਡ-19 ਦੀ ਦਹਿਸ਼ਤ, ਹਲਾਲ ਮੀਟ ਦੇ ਬਾਅਦ ''ਹਲਾਲ ਨੈੱਟ'' ਦੀ ਤਿਆਰੀ

ਤੇਹਰਾਨ (ਬਿਊਰੋ): ਈਰਾਨ ਵਿਚ ਕੋਰੋਨਾਵਾਇਰਸ ਦੀ ਦਹਿਸ਼ਤ ਵੱਧਦੀ ਜਾ ਰਹੀ ਹੈ।ਇਸ ਦਹਿਸ਼ਤ ਵਿਚ ਰਾਸ਼ਟਰਪਤੀ ਹਸਨ ਰੂਹਾਨੀ ਇੰਟਰਨੈੱਟ 'ਤੇ ਪਾਬੰਦੀ ਲਗਾਉਣ ਬਾਰੇ ਸੋਚ ਰਹੇ ਹਨ। ਅਜਿਹਾ ਕਰਨ ਲਈ ਇਸਲਾਮੀ ਮੁੱਲਾਂ ਅਤੇ ਸ਼ਰੀਆ ਨੂੰ ਬਹਾਨਾ ਬਣਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਨਵੰਬਰ, 2019 ਵਿਚ ਵੀ ਨੈੱਟ 'ਤੇ ਪਾਬੰਦੀ ਲਗਾਈ ਗਈ ਸੀ। ਚੀਨ ਦੇ ਗ੍ਰੇਟ ਫਾਇਰਬਾਲ ਵਾਂਗ ਈਰਾਨ ਸਰਕਾਰ 'ਹਲਾਲ ਨੈੱਟ' ਦੀ ਧਾਰਨਾ ਲੈ ਕੇ ਆਈ ਹੈ। ਇਸ ਦੀ ਆੜ ਵਿਚ ਅੰਗਰੇਜ਼ੀ ਵੈਬਸਾਈਟਾਂ ਅਤੇ ਡਿਜੀਟਲ ਪਲੇਟਫਾਰਮ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। 

ਇਹ ਵੀ ਪੜ੍ਹੋ - ਈਰਾਨ 'ਚ ਕੋਰੋਨਾਵਾਇਰਸ ਦਾ ਡਰ, ਮਸਜਿਦ ਦੀਆਂ ਕੰਧਾਂ ਨੂੰ ਚੱਟ ਰਹੇ ਲੋਕ (ਵੀਡੀਓ)

ਫੇਸਬੁੱਕ ਅਤੇ ਵਟਸਐਪ 'ਤੇ ਈਰਾਨ ਨੇ ਪਹਿਲਾਂ ਹੀ ਪਾਬੰਦੀ ਲਗਾਈ ਹੋਈ ਹੈ। ਅਸਲ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਈਰਾਨ ਦੇ ਲੋਕਾਂ ਵਿਚ ਗੁੱਸਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਇਸ ਨਾਲ ਨਜਿੱਠਣ ਵਿਚ ਫੇਲ ਹੋ ਰਹੀ ਹੈ। ਹੁਣ ਤੱਕ 77 ਮੌਤਾਂ ਨੇ ਈਰਾਨ ਵਿਚ ਡਰ ਪੈਦਾ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਕ 1500 ਲੋਕਾਂ ਵਿਚ ਇਹ ਬੀਮਾਰੀ ਹੈ। 1500 ਵਿਚੋਂ 77 ਮੌਤਾਂ ਦਾ ਮਤਲਬ ਹੈ ਕਿ ਲੱਗਭਗ 4.5 ਫੀਸਦੀ ਮਰੀਜ਼ ਬਚ ਨਹੀਂ ਪਾ ਰਹੇ। ਇਸ ਨਾਲ ਖਦਸ਼ਾ ਪੈਦਾ ਹੁੰਦਾ ਹੈ ਕਿ ਈਰਾਨ ਸਹੀ ਅੰਕੜੇ ਨਹੀਂ ਦੱਸ ਰਿਹਾ। ਸਰਕਾਰ ਨੂੰ ਡਰ ਹੈ ਕਿ ਅੱਜ ਨਹੀਂ ਤਾਂ ਕੱਲ ਇੰਟਰਨੈੱਟ ਦੇ ਜ਼ਰੀਏ ਇਸ 'ਤੇ ਅੰਦਾਜਾ ਲਗਾਏ ਜਾਣਗੇ। ਇਸ ਲਈ ਹਲਾਲ ਮੀਟ ਵਾਂਗ ਹੁਣ ਹਲਾਲ ਨੈੱਟ ਦਾ ਇਸਲਾਮੀ ਤਰੀਕਾ ਅਪਨਾਇਆ ਜਾ ਸਕਦਾ ਹੈ. ਇਸ ਦੇ ਬਾਅਦ ਸਿਰਫ ਸਰਕਾਰ ਤੋਂ ਮਨ਼ਜ਼ੂਰੀ ਪਾਉਣ ਵਾਲੀ ਸਾਈਟ ਹੀ ਖੁੱਲ੍ਹ ਸਕੇਗੀ।

ਜਾਣੋ ਹਲਾਲ ਨੈੱਟ ਦੇ ਬਾਰੇ ਵਿਚ
ਵਿਕੀਪੀਡੀਆ 'ਤੇ ਸੋਮਵਾਰ ਰਾਤ ਪਾਬੰਦੀ ਲੱਗ ਚੁੱਕੀ ਹੈ। ਇਸ ਨੇ ਖਬਰ ਦਿੱਤੀ ਸੀ ਕਿ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲ ਖਮਨੇਈ ਦੇ ਕਰੀਬੀ ਸਲਾਹਕਾਰ ਮੁਹੰਮਦ ਮੋਹਮਦੀ ਕੋਰੋਨਾਵਾਇਰਸ ਨਾਲ ਪੀੜਤ ਹਨ। ਇਸ ਦੇ ਬਾਅਦ ਹੀ ਇਹ ਕਾਰਵਾਈ ਕੀਤੀ ਗਈ। ਈਰਾਨ ਵਿਚ ਇਸਲਾਮੀ ਕ੍ਰਾਂਤੀ ਦੇ ਬਾਅਦ ਤੋਂ ਹੀ ਚੀਨ ਦੀ ਤਰ੍ਹਾਂ ਨੈੱਟ 'ਤੇ ਸਖਤੀ ਨਾਲ ਨਜ਼ਰ ਰੱਖੀ ਜਾਂਦੀ ਸੀ। 2014 ਵਿਚ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜੈਸਨ ਰੇਜਾਈਆਨ ਦੇ ਘਰ 'ਤੇ ਖੁਫੀਆ ਵਿਭਾਗ ਨੇ ਛਾਪਾ ਮਾਰਿਆ ਸੀ। ਉਹਨਾਂ ਦੀ ਪਤਨੀ ਦੇ ਸਾਹਮਣੇ ਮਾਰਨ ਦੀ ਧਮਕੀ ਦਿੱਤੀ ਗਈ। ਉਹ ਕੁਝ ਹੋਰ ਨਹੀਂ ਸਿਰਫ ਉਹਨਾਂ ਦੇ ਈ-ਮੇਲ ਦਾ ਪਾਸਵਰਡ ਚਾਹੁੰਦੇ ਸਨ। ਇਸੇ ਤੋਂ ਪਤਾ ਚੱਲਦਾ ਹੈ ਕਿ ਈਰਾਨ ਨੂੰ ਇੰਟਰਨੈੱਟ ਤੋਂ ਕਿੰਨਾ ਡਰ ਹੈ। 

ਇਹ ਵੀ ਪੜ੍ਹੋ - ਕੋਰੋਨਾਵਾਇਰਸ ਦਾ ਖੌਫ! ਘਰੋਂ ਹੀ ਕੰਮ ਕਰਨਗੇ Twitter ਦੇ 5,000 ਕਰਮਚਾਰੀ

ਭਾਵੇਂਕਿ ਈਰਾਨ ਵਿਚ ਬੀਤੇ 4 ਸਾਲਾਂ ਵਿਚ ਇੰਟਰਨੈੱਟ ਦਾ ਪ੍ਰਸਾਰ ਵਧਿਆ ਹੈ। ਈਰਾਨ ਦੀ ਅੱਧੀ ਆਬਾਦੀ ਦੇ ਜੇਬ ਵਿਚ ਸਮਾਰਟਫੋਨ ਹਨ। 2018 ਵਿਚ ਦੇਸ਼ ਭਰ ਵਿਚ ਹੋਏ ਵਿਰੋਧ ਪ੍ਰਦਰਸ਼ਨ ਸਮਾਰਟਫੋਨ ਦੀ ਹੀ ਦੇਣ ਮੰਨੇ ਜਾਂਦੇ ਹਨ। ਈਰਾਨ ਸਰਕਾਰ ਨੂੰ ਪਤਾ ਹੈ ਕਿ ਜੇਕਰ ਇੰਟਰਨੈੱਟ ਵਿਕਾਸ ਦਾ ਈਂਧਣ ਹੈ ਤਾਂ ਵਿਰੋਧ ਦਾ ਜ਼ੋਰਦਾਰ ਹਥਿਆਰ ਵੀ। ਇਸ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਹਲਾਲ ਨੈੱਟ ਦੀ ਧਾਰਨਾ ਬਣਾਈ। ਇਹ ਸਥਾਨਕ ਕੰਟਰੋਲ ਨਾਲ ਚੱਲਣ ਵਾਲਾ ਨੈੱਟਵਰਕ ਹੈ। ਇਸ ਵਿਚ ਜਨਤਾ ਕੀ ਦੇਖਣਾ ਚਾਹੁੰਦੀ ਹੈ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।


author

Vandana

Content Editor

Related News