ਈਰਾਨ : ਭੂਚਾਲ ਕਾਰਨ 5 ਅਰਬ ਯੂਰੋ ਤੋਂ ਜ਼ਿਆਦਾ ਦਾ ਨੁਕਸਾਨ

11/17/2017 5:28:15 PM

ਤੇਹਰਾਨ— ਪਿਛਲੇ ਹਫਤੇ ਉੱਤਰ ਪੱਛਮੀ ਤੇ ਪੂਰਬੀ ਈਰਾਨ 'ਚ ਆਏ 7.3 ਤੀਬਰਤਾ ਦੇ ਭੂਚਾਲ ਕਾਰਨ ਪੰਜ ਅਰਬ ਯੂਰੋ ਦਾ ਨੁਕਸਾਨ ਹੋਇਆ ਹੈ। ਈਰਾਨੀ ਪ੍ਰਸ਼ਾਸਨ ਮੁਤਾਬਕ, ਕਰਮਨਸ਼ਾਹ ਇਲਾਕੇ 'ਚ ਸਭ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।
ਇਟਲੀ ਦੇ ਪ੍ਰਧਾਨ ਮੰਤਰੀ ਪਾਓਲੋ ਜੇਨਟੀਲੋਨੀ ਨੇ ਕਿਹਾ ਕਿ ਇਟਲੀ ਦੀ ਸਰਕਾਰ ਐਤਵਾਰ ਨੂੰ ਆਏ ਭੂਚਾਲ ਦੇ ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਹੈ। ਈਰਾਨ 'ਤੇ ਇਰਾਕ ਦੀ ਸਰਹੱਦ 'ਤੇ ਆਏ ਭੂਚਾਲ 'ਚ 500 ਤੋਂ ਜ਼ਿਆਦਾ ਲੋਕ ਮਾਰੇ ਤੇ ਕਰੀਬ 10,000 ਲੋਕ ਜ਼ਖਮੀ ਹੋਏ। ਇਸ ਭਿਆਨਕ ਭੂਚਾਲ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ।


Related News