ਇਪਸਾ ਵੱਲੋਂ ਕਮਲ ਦੁਸਾਂਝ ਦਾ ਸਨਮਾਨ ਅਤੇ ਪੁਸ਼ਪਿੰਦਰ ਤੂਰ ਦੀ ਕਿਤਾਬ ਲੋਕ ਅਰਪਣ

Monday, Apr 07, 2025 - 02:08 PM (IST)

ਇਪਸਾ ਵੱਲੋਂ ਕਮਲ ਦੁਸਾਂਝ ਦਾ ਸਨਮਾਨ ਅਤੇ ਪੁਸ਼ਪਿੰਦਰ ਤੂਰ ਦੀ ਕਿਤਾਬ ਲੋਕ ਅਰਪਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਸਾਹਿਤਕ ਖੇਤਰ ਵਿਚ ਸਰਗਰਮ ਅਤੇ ਸਮਰਪਿਤ ਅਦਬੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਬ੍ਰਿਸਬੇਨ ਦੀ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਖੇ ਇਕ ਸਾਹਿਤਕ ਮਿਲਣੀ ਆਯੋਜਿਤ ਕੀਤੀ ਗਈ, ਜਿਸ ਵਿਚ ਇੰਡੀਆ ਤੋਂ ਆਈ ਮੈਗਜ਼ੀਨ ਹੁਣ ਦੀ ਸਹਿ ਸੰਪਾਦਕ ਅਤੇ ਪੱਤਰਕਾਰ ਲੇਖਿਕਾ ਕਮਲ ਦੁਸਾਂਝ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਅਤੇ ਆਏ ਹੋਏ ਮਹਿਮਾਨਾਂ ਦੇ ਤੁਆਰਫ਼ ਨਾਲ ਹੋਈ। ਇਸ ਉਪਰੰਤ ਤਰਕਸ਼ੀਲ ਲੇਖਕ ਅਤੇ ਸਮਾਜ-ਸੇਵੀ ਮਨਜੀਤ ਬੋਪਾਰਾਏ ਨੇ ਇਪਸਾ ਦੀਆਂ ਸਾਹਿਤਕ ਗਤੀਵਿਧੀਆਂ ਅਤੇ ਬ੍ਰਿਸਬੇਨ ਵਿੱਚ ਪੰਜਾਬੀ ਭਾਈਚਾਰੇ ਦੇ ਮੁੱਢਲੇ ਕਾਰਜਾਂ ਬਾਰੇ ਵੇਰਵਾ ਦਿੱਤਾ। 

ਸਮਾਗਮ ਦੇ ਪਹਿਲੇ ਭਾਗ ਦੇ ਸਟੇਜ ਸੈਕਟਰੀ ਵਜੋਂ ਰੁਪਿੰਦਰ ਸੋਜ਼ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਕਵੀ ਦਰਬਾਰ ਅਤੇ ਗਾਇਨ ਸੈਸ਼ਨ ਦੀ ਸ਼ੁਰੂਆਤ ਕਹਾਣੀਕਾਰ ਅਤਰਜੀਤ ਦੀ ਬੇਟੀ ਕ੍ਰਾਂਤੀ ਦੇ ਸ਼ਬਦਾਂ ਨਾਲ ਹੋਈ। ਉਸ ਤੋਂ ਬਾਅਦ ਰੀਤਿਕਾ ਅਹੀਰ ਨੇ ਇੱਕ ਨਜ਼ਮ ਨਾਲ, ਆਤਮਾ ਸਿੰਘ ਹੇਅਰ ਨੇ ਗੀਤ ਨਾਲ, ਸਰਬਜੀਤ ਸੋਹੀ ਨੇ ਇੱਕ ਗ਼ਜ਼ਲ ਨਾਲ, ਪੁਸ਼ਪਿੰਦਰ ਤੂਰ ਨੇ ਕਵਿਤਾ ਨਾਲ, ਤਜਿੰਦਰ ਭੰਗੂ ਨੇ ਗੀਤ ਨਾਲ, ਅਮਨਪ੍ਰੀਤ ਟੱਲੇਵਾਲ ਨੇ ਇੱਕ ਗੀਤ ਨਾਲ, ਲਖਬੀਰ ਸਿੰਘ ਨੇ ਕਵਿਤਾ ਨਾਲ ਅਤੇ ਹਰਕੀ ਵਿਰਕ ਨੇ ਇੱਕ ਗੀਤ ਅਤੇ ਇੱਕ ਕਵਿਤਾ ਨਾਲ ਸਟੇਜ ਤੋਂ ਹਾਜ਼ਰੀ ਲਵਾਈ। ਸਿੱਖ ਗੇਮਜ਼ ਕੋਆਰਡੀਨੇਟਰ ਜੋਤੀ ਬੈਂਸ ਅਤੇ ਜੋਗਾ ਸਿੱਖਿਅਕ ਲਖਬੀਰ ਸਿੰਘ ਨਾਗ ਕਲਾਂ ਨੇ ਆਪਣੇ ਵਿਚਾਰ ਸਟੇਜ 'ਤੇ ਪੇਸ਼ ਕੀਤੇ। ਪ੍ਰਸਿੱਧ ਸਟੇਜ ਸੰਚਾਲਕ ਜਸਵਿੰਦਰ ਸਿੰਘ ਰਾਣੀਪੁਰ ਨੇ ਸਟੇਜ ਤੋਂ ਪੁਸ਼ਪਿੰਦਰ ਤੂਰ ਨੂੰ ਵਧਾਈ ਦਿੰਦਿਆਂ ਇਪਸਾ ਦੇ ਕਾਰਜਾਂ ਨੂੰ ਬਹੁਤ ਮੁੱਲਵਾਨ ਦੱਸਿਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਰਾਸ਼ਟਰਪਤੀ ਮੁਰਮੂ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਪਹੁੰਚੇ ਲਿਸਬਨ 

ਅੰਤ ਵਿੱਚ ਸਮਾਗਮ ਦੀ ਮੁੱਖ ਮਹਿਮਾਨ ਅਤੇ ਹੁਣ ਮੈਗਜ਼ੀਨ ਦੀ ਸਹਿ ਸੰਪਾਦਕ ਕਮਲ ਬੈਂਸ ਨੇ ਹੁਣ ਮੈਗਜ਼ੀਨ ਬਾਰੇ, ਪੱਤਰਕਾਰੀ ਦੇ ਸਫ਼ਰ ਬਾਰੇ ਅਤੇ ਗਾਜ਼ਾ ਵਿੱਚ ਹੋ ਰਹੀ ਅਮਾਨਵੀ ਜੰਗ ਬਾਰੇ ਕੁਝ ਭਾਵਪੂਰਤ ਕਵਿਤਾਵਾਂ ਪੇਸ਼ ਕੀਤੀਆਂ। ਉਹਨਾਂ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪ੍ਰਵਾਸ ਵਿੱਚ ਅਰਥ ਪੂਰਨ ਅਤੇ ਸੇਧਮਈ ਪਹੁੰਚ 'ਤੇ ਆਧਾਰਿਤ ਸੰਗਠਿਤ ਸੰਸਥਾਗਤ ਉੱਦਮ ਕਿਹਾ। ਇਪਸਾ ਵੱਲੋਂ ਉਹਨਾਂ ਨੂੰ ਇਪਸਾ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। ਉਹਨਾਂ ਨੇ ਇਪਸਾ ਲਾਇਬ੍ਰੇਰੀ ਨੂੰ ਸੁਸ਼ੀਲ ਦੁਸਾਂਝ ਦੀ ਨਵੀਂ ਗਜ਼ਲ ਦੀ ਕਿਤਾਬ ਭੇਂਟ ਕੀਤੀ। ਅੰਤ ਵਿੱਚ ਹਾਜ਼ਰੀਨ ਕਵੀਆਂ ਅਤੇ ਸਰੋਤਿਆਂ ਵੱਲੋਂ ਲੇਖਕ ਪੁਸ਼ਪਿੰਦਰ ਤੂਰ ਦੀ ਪਲੇਠੀ ਕਿਤਾਬ ਹਰਫ਼ਾਂ ਦੀ ਖੁਸ਼ਬੋ ਲੋਕ ਅਰਪਣ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਕਰਮਜੀਤ ਸਿੰਘ ਚੰਦੀ, ਗੁਰਵਿੰਦਰ ਸਿੰਘ ਖੱਟੜਾ, ਜਸਕਰਨ ਸ਼ੀਂਹ, ਪਾਲ ਰਾਊਕੇ, ਗੁਰਜੀਤ ਉੱਪਲ਼, ਅਰਸ਼ਦੀਪ ਦਿਓਲ, ਕੁਲਦੀਪ ਕੌਰ ਭਾਟੀਆ, ਭੁਪਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ, ਪ੍ਰਵੀਨ ਕੁਮਾਰ, ਹਰਭਜਨ ਲਾਲ, ਰਾਜਪਿੰਦਰ ਕੌਰ ਸਮੇਤ ਕਈ ਨਾਮਵਰ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਨਿਭਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News