17ਵੇਂ ਪ੍ਰਵਾਸੀ ਭਾਰਤੀ ਦਿਵਸ ''ਚ ਸ਼ਾਮਲ ਹੋਣ ਲਈ ਭਾਰਤੀਆਂ ਨੂੰ ਸੱਦਾ : ਸੁਰਿੰਦਰ ਸਿੰਘ ਰਾਣਾ

11/24/2022 5:13:33 PM

ਰੋਮ (ਦਲਵੀਰ ਕੈਂਥ): ਵਿਦੇਸ਼ਾਂ ਵਿੱਚ ਜਿਸ ਤਰ੍ਹਾਂ ਸਰਕਾਰਾਂ ਪ੍ਰਵਾਸੀ ਭਾਰਤੀਆਂ ਨੂੰ ਕਾਮਯਾਬੀ ਲਈ ਅਨੇਕਾਂ ਤਰ੍ਹਾਂ ਦੇ ਅਵਸਰ ਪ੍ਰਦਾਨ ਕਰਦੀਆਂ ਹਨ, ਉਸੇ ਤਰ੍ਹਾਂ ਭਾਰਤ ਸਰਕਾਰ ਵੀ ਪ੍ਰਵਾਸੀ ਭਾਰਤੀਆਂ ਨੂੰ ਦੇਸ਼ ਨਾਲ ਜੋੜਨ ਤੇ ਦੇਸ਼ ਦੀ ਤਰੱਕੀ ਵਿੱਚ ਸ਼ਾਮਿਲ ਹੋਣ ਹਿੱਤ ਮੌਕਾ ਦਿੰਦੀ ਹੈ ਤੇ ਉਹਨਾਂ ਨੂੰ ਭਾਰਤ ਤੋਂ ਪੇਸ਼ ਆਉਂਦੀਆਂ ਦਰਪੇਸ਼ ਮੁਸਕਿਲਾਂ ਨੂੰ ਵੀ ਸਮਝਕੇ ਹੱਲ ਕਰਨ ਦਾ ਯੋਗ ਉਪਰਾਲਾ ਕਰਦੀ ਹੈ।ਅਜਿਹੇ ਕਾਰਜਾਂ ਲਈ ਭਾਰਤ ਸਰਕਾਰ ਸੰਨ 2003 ਤੋਂ ਉਚੇਚੇ ਤੌਰ 'ਤੇ ਪ੍ਰਵਾਸੀ ਭਾਰਤੀਆਂ ਲਈ 'ਪ੍ਰਵਾਸੀ ਭਾਰਤੀ ਦਿਵਸ' ਕਰਵਾਉਂਦੀ ਆ ਰਹੀ ਹੈ। ਇਹ ਦਿਵਸ ਉਸ ਦਿਨ ਹੁੰਦਾ ਹੈ ਜਦੋਂ ਮਹਾਤਮਾ ਗਾਂਧੀ ਸਾਊਥ ਅਫ਼ਰੀਕਾ ਤੋਂ ਪ੍ਰਵਾਸ ਕੱਟ 9 ਜਨਵਰੀ 2015 ਈ: ਨੂੰ ਬੰਬੇ ਆਏ ਸਨ।

ਇਸ ਵਾਰ ਵੀ ਭਾਰਤ ਸਰਕਾਰ 17ਵਾਂ ਪ੍ਰਵਾਸੀ ਭਾਰਤੀ ਦਿਵਸ 8,9,10 ਜਨਵਰੀ 2023 ਨੂੰ ਇੰਦੌਰ (ਮੱਧ ਪ੍ਰਦੇਸ਼) ਬਹੁਤ ਹੀ ਜੋਸ਼ੋ-ਖਰੋਸ਼ ਨਾਲ ਕਰਵਾ ਰਹੀ ਹੈ, ਜਿਸ ਵਿੱਚ ਸ਼ਾਮਿਲ ਹੋਣ ਲਈ ਆਨਲਾਈਨ ਰਜਿਸਟਰੇਸ਼ਨ ਚੱਲ ਰਹੀ ਹੈ। 17ਵੇਂ ਪ੍ਰਵਾਸੀ ਭਾਰਤੀ ਦਿਵਸ ਨੂੰ ਕਾਮਯਾਬ ਕਰਨ ਹਿੱਤ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਵੱਡੇ ਪੱਧਰ 'ਤੇ ਪ੍ਰਬੰਧ ਕਰ ਰਿਹਾ ਹੈ।ਜਿਸ ਤਹਿਤ ਵੱਖ-ਵੱਖ ਦੇਸ਼ਾਂ ਵਿੱਚ ਸਥਿਤ ਭਾਰਤੀ ਅੰਬੈਂਸੀਆਂ ਵੱਲੋਂ ਸਥਾਨਕ ਭਾਰਤੀ ਭਾਈਚਾਰੇ ਨੂੰ ਇਸ ਦਿਵਸ ਵਿੱਚ ਪਹੁੰਚਣ ਲਈ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ।ਇਸ ਕਾਰਵਾਈ ਤਹਿਤ ਹੀ ਨੀਦਰਲੈਂਡਜ (ਹਾਲੈਂਡ) ਦੇ ਭਾਰਤੀਆਂ ਨੂੰ ਭਾਰਤੀ ਅੰਬੈਂਸੀ ਹੇਜ ਨੀਦਰਲੈਡਜ਼ ਦੇ ਸਤਿਕਾਰਤ ਅੰਬੈਸਡਰ ਮੈਡਮ ਰੀਨਤ ਸੰਧੂ ਵੱਲੋਂ ਉਚੇਚੇ ਤੌਰ 'ਤੇ ਇੱਕ ਮੀਟਿੰਗ ਤਹਿਤ ਪ੍ਰਵਾਸੀ ਭਾਰਤੀ ਦਿਵਸ ਵਿੱਚ ਸਮੂਲੀਅਤ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ।ਜਿਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ 2-2 ਮੁੱਖ ਆਗੂਆਂ ਨੇ ਹਾਜ਼ਰੀ ਭਰੀ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਲੈਫਟੀਨੈਂਟ ਜਨਰਲ ਆਸਿਮ ਮੁਨੀਰ ਨਵਾਂ ਫ਼ੌਜ ਮੁਖੀ ਨਿਯੁਕਤ

"ਜਗਬਾਣੀ" ਨੂੰ ਪ੍ਰਵਾਸੀ ਭਾਰਤੀ ਦਿਵਸ ਸੰਬਧੀ ਜਾਣਕਾਰੀ ਦਿੰਦਿਆਂ ਐਨ.ਆਰ.ਆਈ ਸਭਾ ਪੰਜਾਬ ਇਕਾਈ ਯੂਰਪ ਪ੍ਰਧਾਨ ਤੇ ਐਨ.ਆਰ.ਆਈ ਕੋਆਰਡੀਨੇਟਰ ਪੰਜਾਬ ਸਰਕਾਰ ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿਣ ਬਸੇਰਾ ਕਰਦੇ ਭਾਰਤੀਆਂ ਨੂੰ ਇਸ 17ਵੇਂ ਪ੍ਰਵਾਸੀ ਭਾਰਤੀ ਦਿਵਸ ਵਿੱਚ ਜ਼ਰੂਰ ਸਮੂਲੀਅਤ ਕਰਨੀ ਚਾਹੀਦੀ ਹੈ ਕਿਉਂਕਿ ਇਹ ਦਿਵਸ ਉਚੇਚੇ ਤੌਰ 'ਤੇ ਪ੍ਰਵਾਸੀ ਭਾਰਤੀਆਂ ਨੂੰ ਹੀ ਸਮਰਪਿਤ ਹੈ ਜਿਸ ਵਿੱਚ ਸ਼ਿਰਕਤ ਕਰ ਪ੍ਰਵਾਸੀ ਭਾਰਤੀ ਆਪਣੇ ਕਾਰੋਬਾਰ ਤੇ ਸਖ਼ਸੀਅਤ ਨੂੰ ਵਧੇਰੇ ਪ੍ਰਭਾਵਸ਼ਾਲੀ ਤੇ ਕਾਮਯਾਬ ਕਰ ਸਕਦੇ ਹਨ ਕਿਉਂਕਿ ਇਸ ਦਿਵਸ ਮੌਕੇ ਭਾਰਤ ਦੀ ਸਮੁੱਚੀ ਮਨਿਸਟਰੀ ਵੀ ਸਮਾਰੋਹ ਵਿੱਚ ਸ਼ਰੀਕ ਹੁੰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ: ਹੁਣ UAE 'ਚ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਐਂਟਰੀ, ਨਵਾਂ ਨਿਯਮ ਜਾਰੀ

ਵਿਦੇਸ਼ਾਂ ਵਿੱਚ ਪ੍ਰਵਾਸ ਹੰਢਾਅ ਰਹੇ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਸਰਲ ਹੱਲ ਲਈ ਸਭ ਤੋਂ ਪਹਿਲਾਂ ਐਨ.ਆਰ.ਆਈ ਸਭਾ ਪੰਜਾਬ ਨੇ ਸੰਨ 1996 ਵਿੱਚ ਐਨ.ਆਰ.ਆਈ ਸੰਮੇਲਨ ਸੁਰੂ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਭਾਰਤ ਸਰਕਾਰ ਨੇ ਸਰਕਾਰੀ ਪੱਧਰ 'ਤੇ 2003 ਤੋਂ ਸ਼ੁਰੂ ਕੀਤਾ ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ।ਇਸ ਵਾਰ ਪ੍ਰਵਾਸੀ ਭਾਰਤੀਆਂ ਨੂੰ ਵੱਡੇ ਪੱਧਰ ਤੇ ਇਸ 17ਵੇਂ ਪ੍ਰਵਾਸੀ ਭਾਰਤੀ ਦਿਵਸ ਵਿੱਚ ਸ਼ਾਮਿਲ ਹੋਕੇ ਇਸ ਨੂੰ ਕਾਮਯਾਬ ਕਰਨਾ ਚਾਹੀਦਾ ਹੈ ਤਾਂ ਜੋ ਭਾਰਤ ਸਰਕਾਰ ਦਾ ਇਹ ਉਦਮ ਸਾਰਥਕ ਹੋ ਸਕੇ।ਇਸ ਪਰਵਾਸੀ ਦਿਵਸ ਸਬੰਧੀ ਜੋ ਵੀ ਨਿਯਮ ਅਤੇ ਖਰਚ ਹਨ ਉਹ ਹਰ ਪਰਵਾਸੀ ਭਾਰਤੀ ਸੰਬਧਤ ਭਾਰਤੀ ਅੰਬੈਸੀ ਨਾਲ ਰਾਫਤਾ ਕਰਕੇ ਜਾਣ ਸਕਦਾ ਹੈ।ਰਕੇ ਜਾਣ ਸਕਦਾ ਹੈ।


Vandana

Content Editor

Related News