ਬ੍ਰਿਟੇਨ ’ਚ ਮਹਾਰਾਣੀ ਦੇ ਸੁਰੱਖਿਆ ਕਰਮਚਾਰੀਆਂ ਦੀ ਬੈਰਕ ’ਚ ਹੋਇਆ ਦਾਖਲ ਘੁਸਪੈਠੀਆ, ਜਾਂਚ ਸ਼ੁਰੂ

05/04/2022 1:43:07 AM

ਲੰਡਨ (ਭਾਸ਼ਾ)–ਬ੍ਰਿਟਿਸ਼ ਫੌਜ ਨੇ ਉਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਦੱਖਣੀ-ਪੂਰਬੀ ਇੰਗਲੈਂਡ ਦੇ ਵਿੰਡਸਰ ਕੈਸਲ ਵਿਚ ਮਹਾਰਾਣੀ ਦੀ ਰੱਖਿਆ ਲਈ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਬੈਰਕ ਵਿਚ ਪਾਦਰੀ ਦੇ ਰੂਪ ਵਿਚ ਘੁਸਪੈਠੀਆ ਦਾਖਲ ਹੋ ਗਿਆ ਸੀ।
ਪਿਛਲੇ ਹਫਤੇ ਹੋਈ ਇਸ ਘੁਸਪੈਠ ਦੀ ਖਬਰ ਮੰਗਲਵਾਰ ਨੂੰ ਸਾਹਮਣੇ ਆਈ। ਇਸ ਵਿਚ ਕਿਹਾ ਗਿਆ ਕਿ ਪੁਲਸ ਨੂੰ ਪਿਛਲੇ ਬੁੱਧਵਾਰ ਦੀ ਸਵੇਰੇ ਇਕ ਅਣਪਛਾਤੇ ਵਿਅਕਤੀ ਵਲੋਂ ਸ਼ੀਟ ਸਟ੍ਰੀਟ, ਵਿੰਡਸਰ ਸਥਿਤ ਵਿਕਟੋਰੀਆ ਬੈਰਕ ਵਿਚ ਸਮਾਂ ਬਿਤਾਏ ਜਾਣ ਤੋਂ ਬਾਅਦ ਚੌਕਸ ਕੀਤਾ ਗਿਆ ਸੀ।

ਇਹ ਵੀ ਪੜ੍ਹੋ :-ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਬਦਲਦੀਆਂ ਹਨ ਆਪਣੀ ਬੈੱਡਸ਼ੀਟ

ਉਸ ਸਮੇਂ ਮਹਾਰਾਣੀ ਐਲਿਜ਼ਾਬੇਥ ਦੂਜੀ ਆਪਣਾ 96ਵਾਂ ਜਨਮ ਦਿਨ ਮਨਾਉਣ ਲਈ ਕਸੈਂਡ੍ਰਿੰਘਮ ਐਸਟੇਟ ਵਿਚ ਸੀ। ਸੰਬੰਧਤ ਬੈਰਕ ‘ਦਿ ਕੋਲਡਸਟ੍ਰੀਮ ਗਾਰਡਸ’ ਦਾ ਨਿਵਾਸ ਹੈ। ਘੁਸਪੈਠੀਏ ਨੇ ਕਥਿਤ ਤੌਰ ’ਤੇ ਇਕ ਰਾਤ ਸੀਨੀਅਰ ਅਧਿਕਾਰੀਆਂ ਦੇ ਨਾਲ ਖਾਣ-ਪੀਣ ਵਿਚ ਬਿਤਾਈ, ਜਦਕਿ ਉਸ ਨੇ ਕੋਈ ਪਛਾਣ ਜਾਂ ਪ੍ਰਮਾਣ ਪੱਤਰ ਨਹੀਂ ਦਿਖਾਇਆ ਸੀ। ਅਖਬਾਰ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ-ਇਹ ਇਕ ਗੰਭੀਰ ਸੁਰੱਖਿਆ ਅਣਗਹਿਲੀ ਹੈ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ 'ਚ ਸਕੂਲੀ ਅਧਿਆਪਕਾ ਨੇ ਕੀਤੀ ਖੁਦਕੁਸ਼ੀ, ਕੰਧ 'ਤੇ ਲਿਖਿਆ ਮਿਲਿਆ ਸੁਸਾਈਡ ਨੋਟ

ਸੂਤਰ ਨੇ ਕਿਹਾ ਕਿ ਘੁਸਪੈਠੀਆ ਸ਼ਾਮ ਦੇ ਸਮੇਂ ਬੈਰਕ ਦੇ ਗੇਟ 'ਤੇ ਪਹੁੰਚਿਆ ਅਤੇ ਕਿਹਾ ਕਿ ਉਸ ਦਾ ਨਾਂ ਫਾਦਰ ਕਰੂਜ਼ ਹੈ ਅਤੇ ਉਹ ਬਟਾਲੀਅਨ ਦੇ ਪਰੇਡ ਰੇਵ ਮੈਟ ਕੋਲਸ ਦਾ ਦੋਸਤ ਹੈ। ਇਸ 'ਤੇ ਉਸ ਨੂੰ ਅੰਦਰ ਬੁਲਾਇਆ ਲਿਆ ਗਿਆ ਅਤੇ ਉਸ ਨੂੰ ਅਧਿਕਾਰੀਆਂ ਦੀ ਮੈੱਸ 'ਚ ਕੁਝ ਖਾਣ-ਪੀਣ ਦੀ ਪੇਸ਼ਕਸ਼ ਕੀਤੀ ਗਈ। ਇਸ ਸਬੰਧ 'ਚ ਸੂਤਰ ਨੇ ਅਗੇ ਕਿਹਾ ਕਿ ਕੁਝ ਘੰਟਿਆਂ ਦੇ ਅੰਦਰ, ਉਹ ਬਾਰ 'ਚ ਅਧਿਕਾਰੀਆਂ ਨਾਲ ਸ਼ਰਾਬ ਪੀ ਰਿਹਾ ਸੀ ਅਤੇ ਉਨ੍ਹਾਂ ਨੂੰ ਕਹਾਣੀਆਂ ਸੁਣਾ ਰਿਹਾ ਸੀ ਕਿ ਉਸ ਨੇ ਇਰਾਕ 'ਚ ਕਿਵੇਂ ਸੇਵਾ ਕੀਤੀ ਸੀ। 

ਇਹ ਵੀ ਪੜ੍ਹੋ :-UK : ਕਰੋੜਾਂ ਦੇ ਜਾਅਲੀ ਪੌਂਡ ਛਾਪਣ ਵਾਲੇ ਗਿਰੋਹ ਦੇ ਮੈਂਬਰ ਨੂੰ ਹੋਈ ਜੇਲ੍ਹ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News