International Womens Day: ਬੀਬੀਆਂ ਲਈ ਸੁਰੱਖਿਅਤ ਹਨ ਇਹ ਦੇਸ਼, ਸੋਲੋ ਟ੍ਰੈਵਲਿੰਗ ਲਈ ਹਨ ਬੈਸਟ

03/08/2021 5:40:34 PM

ਇੰਟਰਨੈਸ਼ਨਲ ਡੈਸਕ (ਬਿਊਰੋ): ਬੀਬੀਆਂ ਦੀ ਸੁਰੱਖਿਆ ਪੂਰੀ ਦੁਨੀਆ ਵਿਚ ਇਕ ਗੰਭੀਰ ਵਿਸ਼ਾ ਬਣੀ ਹੋਈ ਹੈ। ਦੁਨੀਆ ਭਰ ਵਿਚ  ਅਜਿਹੀਆਂ ਬਹੁਤ ਘੱਟ ਥਾਵਾਂ ਹਨ ਜਿੱਥੇ ਬੀਬੀਆਂ 'ਤੇ ਅੱਤਿਆਚਾਰ ਜਾਂ ਯੌਨ ਹਿੰਸਾ ਨਾਲ ਸੰਬੰਧਤ ਮਾਮਲੇ ਸਾਹਮਣੇ ਨਾ ਆਉਂਦੇ ਹੋਣ। ਬੀਬੀਆਂ ਦਾ ਘਰੋਂ ਇਕੱਲੇ ਨਿਕਲਣਾ ਤੱਕ ਸੁਰੱਖਿਅਤ ਨਹੀਂ ਹੈ। ਜਦਕਿ ਦੁਨੀਆ ਵਿਚ ਕੁਝ ਦੇਸ਼ ਅਜਿਹੇ ਵੀ ਹਨ, ਜਿੱਥੇ ਬੀਬੀਆਂ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਸੋਲੋ ਟ੍ਰੈਵਲ ਦਾ ਆਨੰਦ ਲੈ ਸਕਦੀਆਂ ਹਨ। ਇਹ ਦੇਸ਼ ਬੀਬੀਆਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਮੰਨੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਹਨਾਂ ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ।

1. ਫਿਨਲੈਂਡ
ਕੁਦਰਤ ਨਾਲ ਪਿਆਰ ਕਰਨ ਵਾਲਿਆਂ ਲਈ ਫਿਨਲੈਂਡ ਇਕ ਆਈਡੀਅਲ ਜਗ੍ਹਾ ਹੈ। ਇੱਥੋਂ ਦੇ ਲੇਮੇਨਜੋਕੀ ਨੈਸ਼ਨਲ ਪਾਰਕ, ਸੰਘਣੇ ਜੰਗਲ ਅਤੇ ਵੱਡੀਆਂ ਝਾੜੀਆਂ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹਨ। 'ਵਰਲਡ ਇਨਨੌਮਿਕ ਫੋਰਮ' ਨੇ ਆਪਣੀ ਟ੍ਰੈਵਲ ਐਂਡ ਟੂਰਿਜ਼ਮ ਕੌਂਪੀਟਿਟਿਵ ਰਿਪੋਰਟ ਵਿਚ ਬੀਬੀਆਂ ਦੀ ਸੁਰੱਖਿਆ ਦੇ ਆਧਾਰ 'ਤੇ ਫਿਨਲੈਂਡ ਨੂੰ ਯੂਰਪ ਦਾ ਸਭ ਤੋਂ ਸੁਰੱਖਿਅਤ ਦੇਸ਼ ਮੰਨਿਆ ਹੈ।

2. ਕੈਨੇਡਾ
ਕੈਨੇਡਾ ਦੇ ਸਦੀਆਂ ਪੁਰਾਣੇ ਜੰਗਲ, ਬਰਫ਼ ਦੀ ਚਾਦਰ ਨਾਲ ਢਕੇ ਪਹਾੜ, ਖੂਬਸੂਰਤ ਸ਼ਹਿਰ ਅਤੇ ਵੱਡੀਆਂ ਝੀਲਾਂ ਇਸ ਦੇ ਟੂਰਿਮਜ਼ ਦੀ ਪਛਾਣ ਹਨ। ਇੱਥੋਂ ਦੇ ਸੰਘਣੇ ਜੰਗਲ ਅਸਲ ਵਿਚ ਦੇਖਣ ਲਾਇਕ ਹਨ। ਸ਼ਹਿਰਾਂ ਦੇ ਬਹੁਸਭਿਆਚਾਰਕ ਢੰਗ ਇਸ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਉਂਦੇ ਹਨ। ਅਮਰੀਕੀ ਦੇਸ਼ਾਂ ਵਿਚ ਕੈਨੇਡਾ ਨੂੰ ਬੀਬੀਆਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਮੰਨਿਆ ਜਾਂਦਾ ਹੈ। ਸੋਲੋ ਫੀਮੇਲ ਯਾਤਰੀਆਂ ਲਈ ਇਹ ਦੇਸ਼ ਬਹੁਤ ਸੁਰੱਖਿਅਤ ਹੈ।

3. ਨਿਊਜ਼ੀਲੈਂਡ
ਐਡਵੈਂਚਰ, ਸਪੋਰਟਸ ਅਤੇ ਕੁਦਰਤ ਨਾਲ ਪਿਆਰ ਕਰਨ ਵਾਲਿਆਂ ਲਈ ਨਿਊਜ਼ੀਲੈਂਡ ਬਹੁਤ ਖਾਸ ਦੇਸ਼ ਹੈ। ਇਹ ਛੋਟਾ ਜਿਹਾ ਦੇਸ਼ ਦੋ ਮੁੱਖ ਟਾਪੂਆਂ ਨਾਲ ਮਿਲ ਕੇ ਬਣਿਆ ਹੈ ਜੋ ਕਈ ਖੂਬਸੂਰਤ ਦ੍ਰਿਸ਼ਾਂ ਨਾਲ ਭਰਪੂਰ ਹੈ। ਇੰਸਟੀਚਿਊਟ ਫੌਰ ਇਕਨੌਮਿਕਸ ਐਂਡ ਪੀਸ ਦੇ ਇਕ ਸਰਵੇ ਮੁਤਾਬਕ, ਵੂਮੈਨ ਟੂਰਿਜ਼ਮ ਦੇ ਲਿਹਾਜ ਨਾਲ ਨਿਊਜ਼ੀਲੈਂਡ ਦੁਨੀਆ ਦਾ ਚੌਥਾ ਸਭ ਤੋਂ ਸੁਰੱਖਿਅਤ ਦੇਸ਼ ਹੈ। ਕੁਝ ਰਿਪੋਰਟਾਂ ਵਿਚ ਤਾਂ ਮਹਿਲਾ ਸੁਰੱਖਿਆ ਦੇ ਮੱਦੇਨਜ਼ਰ ਨਿਊਜ਼ੀਲੈਂਡ ਨੂੰ ਸਭ ਤੋਂ ਸੁਰੱਖਿਅਤ ਦੇਸ਼ ਮੰਨਿਆ ਗਿਆ ਹੈ।

4. ਉਰੂਗਵੇ
ਬ੍ਰਾਜ਼ੀਲ ਦੇ ਠੀਕ ਨੇੜੇ ਉਰੂਗਵੇ ਨਾਮ ਦਾ ਇਕ ਛੋਟਾ ਜਿਹਾ ਦੇਸ਼ ਹੈ। ਉਰੂਗਵੇ ਆਪਣੇ ਖੂਬਸੂਰਤ ਬੀਚ, ਪੁਰਾਣੇ ਸਮਾਰਕਾਂ ਅਤੇ ਸ਼ਾਂਤ ਵਾਤਾਵਰਨ ਦੇ ਨਾਲ ਪੂਰੀ ਦੁਨੀਆ ਦੇ ਟੂਰਿਸਟਾਂ ਦੇ ਸਵਾਗਤ ਨੂੰ ਤਿਆਰ ਰਹਿੰਦਾ ਹੈ। ਅਮਰੀਕਾ ਵਿਚ ਉਰੂਗਵੇ ਹੀ ਇਕ ਅਜਿਹਾ ਦੇਸ਼ ਹੈ ਜਿੱਥੇ ਬੀਬੀਆਂ ਨਾਲ ਹਿੰਸਾ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਇੱਥੇ ਵੀ ਸੋਲੋ ਬੀਬੀਆਂ ਬਿਨਾਂ ਕਿਸੇ ਡਰ ਦੇ ਆਨੰਦ ਨਾਲ ਘੁੰਮ ਸਕਦੀਆਂ ਹਨ।

5. ਸਵਿਟਜ਼ਰਲੈਂਡ
ਸਵਿਟਜ਼ਰਲੈਂਡ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਯੂਰਪ ਦਾ ਦਿਲ ਕਹੇ ਜਾਣ ਵਾਲਾ ਸਵਿਟਜ਼ਰਲੈਂਡ ਟੂਰਸਿਟ ਵਿਚ ਕਾਫੀ ਲੋਕਪ੍ਰਿਅ ਹੈ। ਸੱਭਿਆਚਾਰਕ ਵਿਭਿੰਨਤਾ, ਆਕਰਸ਼ਕ ਨਜ਼ਾਰੇ ਅਤੇ ਮਹਾਨਗਰਾਂ ਦਾ ਦ੍ਰਿਸ਼ ਇਸ ਦੇਸ਼ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ। ਗਲੋਬਲ ਪੀਸ ਇੰਡੈਕਸ (ਜੀ.ਪੀ.ਆਈ.) ਮੁਤਾਬਕ, ਸਵਿਟਜ਼ਰਲੈਂਡ ਦੁਨੀਆ ਦਾ 7ਵਾਂ ਸਭ ਤੋਂਸ਼ਾਂਤ ਦੇਸ਼ ਹੈ ਅਤੇ ਬੀਬੀਆਂ ਬਿਨਾਂ ਕਿਸੇ ਡਰ ਦੇ ਇੱਥੋਂ ਦੇ ਟੂਰਿਜ਼ਮ ਦਾ ਆਨੰਦ ਲੈ ਸਕਦੀਆਂ ਹਨ।

6. ਬੈਲਜੀਅਮ
ਇਸ ਦੇਸ਼ ਵਿਚ ਕਈ ਇਤਿਹਾਸਿਕ ਸਥਲ, ਸ਼ਾਨਦਾਰ ਬੁਨਿਆਦੀ ਢਾਂਚੇ ਅਤੇ ਵਿਭਿੰਨ ਟੂਰਿਸਟ ਸਥਲ ਮੌਜੂਦ ਹਨ। ਇੰਟਰਨੈਸ਼ਨਲ ਵੂਮੈਨਜ਼ ਟ੍ਰੈਵਲ ਸੈਂਟਰ ਦੀ ਸੂਚੀ ਵਿਚ ਬੈਲਜੀਅਮ ਬੀਬੀਆਂ ਦੇ ਘੁੰਮਣ ਦੇ ਲਿਹਾਜ ਨਾਲ 10ਵੇਂ ਸਥਾਨ 'ਤੇ ਹੈ। ਵਿਦੇਸ਼ ਵਿਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਵਿਚ ਵੀ ਇਹ ਕਾਫੀ ਮਸ਼ਹੂਰ ਹੈ।ਇੱਥੇ ਸੋਲੋ ਟ੍ਰੈਵਲ ਕਰਨ ਵਾਲੀਆਂ ਬੀਬੀਆਂ ਨੂੰ ਆਪਣੀ ਹੀ ਉਮਰ  ਦੀ ਹੋਰ ਯਾਤਰੀਆਂ ਮਿਲ ਜਾਂਦੀਆਂ ਹਨ।

7. ਆਸਟਰੀਆ
ਟੂਰਿਸਟਾਂ ਲਈ ਆਸਟਰੀਆ ਇਕਦਮ ਸਹੀ ਦੇਸ਼ ਹੈ।ਇਸ ਦੇਸ਼ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਜਗ੍ਹਾ ਪਹੁੰਚਣ ਦੇ ਬਾਅਦ ਹਰ ਸਮੱਸਿਆ ਖੁਦ-ਬੁ-ਖੁਦ ਗਾਇਬ ਹੋ ਜਾਂਦੀ ਹੈ। ਬਰਫ਼ ਨਾਲ ਢਕੇ ਪਹਾੜ, ਸੰਘਣੇ ਜੰਗਲ ਅਤੇ ਝੀਲਦਾ ਚਮਕਦਾ ਪਾਣੀ ਆਸਟ੍ਰੀਆ ਨੂੰ ਹੋਰ ਵੀ ਜ਼ਿਆਦਾ ਸੁੰਦਰ ਬਣਾਉਂਦਾ ਹੈ। ਇੰਟਰਨੈਸ਼ਨਲ ਵੂਮੇਨ ਟ੍ਰੈਵਲ ਸੈਂਟਰ ਨੇ ਸੋਲੋ ਵੂਮੇਨ ਟ੍ਰੈਵਲ ਦੀ ਸੂਚੀ ਵਿਚ ਆਸਟ੍ਰੀਆ ਨੂੰ ਚੌਥੇ ਸਥਾਨ 'ਤੇ ਰੱਖਿਆ ਹੈ।

8. ਆਈਸਲੈਂਡ
ਆਈਸਲੈਂਡ ਬਿਲਕੁੱਲ ਆਪਣੇ ਨਾਮ ਵਾਂਗ ਹੈ। ਇਸ ਦੇਸ਼ ਦਾ ਤਕਰੀਬਨ 15 ਫੀਸਦੀ ਹਿੱਸਾ ਬਰਫ਼ ਨਾਲ ਢਕਿਆ ਹੋਇਆ ਹੈ। ਤੁਸੀਂ ਇੱਥੇ ਬਰਫ਼ 'ਤੇ ਤੁਰਦੇ ਹੋਏ ਗੁਫਾਫਾਂ ਨੂੰ ਲੱਭ ਸਕਦੇ ਹੋ। ਗਲੋਬਲ ਪੀਸ ਇੰਡੈਕਸ (ਜੀ.ਪੀ.ਆਈ.) ਮੁਤਾਬਕ, ਆਈਸਲੈਂਡ ਇਕ ਅਜਿਹਾ ਦੇਸ਼ ਹੈ ਜਿੱਥੇ ਬੀਬੀਆਂ ਦੇ ਖ਼ਿਲਾਫ਼ ਅਪਰਾਧ ਦਰ ਪੂਰੀ ਦੁਨੀਆ ਵਿਚ ਸਭ ਤੋਂ ਘੱਟ ਪਾਈ ਜਾਂਦੀ ਹੈ। ਫੀਮੇਲ ਐਡਵੈਂਟਰ ਟ੍ਰੈਵਲ ਦੇ ਲਿਹਾਜ ਨਾਲ ਵੀ ਇਹ ਦੇਸ਼ ਕਾਫੀ ਚੰਗਾ ਹੈ।

9. ਜਾਪਾਨ
ਜਾਪਾਨ ਇਕ ਅਜਿਹਾ ਦੇਸ਼ ਹੈ ਜਿੱਥੇ ਸਦੀਆਂ ਪੁਰਾਣੀ ਪਰੰਪਰਾ ਅਤੇ ਸੁਪਰ ਐਡਵਾਂਸ ਤਕਨਾਲੋਜੀ ਇਕੱਠੇ ਮਿਲਦੀ ਹੈ। ਟੋਕੀਓ ਇਕ ਬਹੁਤ ਸਾਫ-ਸੁਥਰਾ ਅਤੇ ਕਾਫੀ ਸੰਗਠਿਤ ਮਹਾਨਗਰ ਹੈ। ਇਸ ਦੇ ਇਲਵਾ ਓਸਾਕਾ, ਜਿਹੇ ਆਧੁਨਿਕ ਸ਼ਹਿਰ ਵਿਚ ਵੀ ਐਕਸਪਲੋਰ ਕਰਨ ਲਈ ਬਹੁਤ ਕੁਝ ਹੈ। ਗਲੋਬਲ ਪੀਸ ਇੰਡੈਕਸ ਦੀ ਰਿਪੋਰਟ ਵਿਚ ਜਾਪਾਨ ਨੂੰ ਦੁਨੀਆ ਦਾ 6ਵਾਂ ਸਭ ਤੋਂ ਸ਼ਾਂਤ ਦੇਸ਼ ਮੰਨਿਆ ਗਿਆ ਹੈ।

10. ਚਿਲੇ
ਘੁੰਮਣ-ਫਿਰਨ ਦੇ ਸ਼ੁਕੀਨ ਲੋਕਾਂ ਲਈ ਚਿਲੇ ਇਕ ਬਹੁਤ ਖਾਸ ਅਤੇ ਮਸ਼ਹੂਰ ਜਗ੍ਹਾ ਹੈ। ਇੱਥੇ ਐਟਾਕਾਮ, ਪੈਟਾ ਗੋਨੀਆ ਅਤੇ ਸੈਂਟੀਆਗੋ ਜਿਹੀਆਂ ਥਾਵਾਂ ਟੂਰਿਸਟ ਵਿਚ ਕਾਫੀ ਮਸ਼ਹੂਰ ਹਨ।ਪ੍ਰਾਚੀਨ ਸ਼ਹਿਰ, ਖੂਬਸੂਰਤ ਬੀਚ ਅਤੇ ਕੁਦਰਤੀ ਸੁੰਦਰਤਾ ਚਿਲੇ ਦੀ ਪਛਾਣ ਬਣ ਚੁੱਕੇ ਹਨ।ਗਲੋਬਲ ਪੀਸ ਇੰਡੈਕਸ ਮੁਤਾਬਕ ਬੀਬੀਆਂ ਨਾਲ ਅਪਰਾਧ ਦਰ ਦੀ ਸੂਚੀ ਵਿਚ ਚਿਲੇ 24ਵੇਂ ਸਥਾਨ 'ਤੇ ਹੈ। ਸੋਲੋ ਫੀਮੇਲ ਟ੍ਰੈਵਲਿੰਗ ਦੇ ਲਿਹਾਜ ਨਾਲ ਇਹ ਦੇਸ਼ ਕਾਫੀ ਸੁਰੱਖਿਅਤ ਹੈ।


Vandana

Content Editor

Related News