ਪਾਕਿਸਤਾਨ ''ਚ ਆਮ ਚੋਣਾਂ ''ਤੇ ਕੌਮਾਂਤਰੀ ਨਿਗਰਾਨ ਰੱਖਣਗੇ ਨਜ਼ਰ, ਵਿਦੇਸ਼ੀ ਪੱਤਰਕਾਰ ਕਰਨਗੇ ਕਵਰ

Tuesday, Jan 23, 2024 - 06:24 PM (IST)

ਪਾਕਿਸਤਾਨ ''ਚ ਆਮ ਚੋਣਾਂ ''ਤੇ ਕੌਮਾਂਤਰੀ ਨਿਗਰਾਨ ਰੱਖਣਗੇ ਨਜ਼ਰ, ਵਿਦੇਸ਼ੀ ਪੱਤਰਕਾਰ ਕਰਨਗੇ ਕਵਰ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਕਾਰਜਕਾਰੀ ਸੂਚਨਾ ਮੰਤਰੀ ਮੁਰਤਜ਼ਾ ਸੋਲਾਂਗੀ ਨੇ ਮੰਗਲਵਾਰ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਨਿਰੀਖਕ ਅਤੇ ਪੱਤਰਕਾਰ ਦੇਸ਼ ਵਿਚ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਦੀ ਨਿਗਰਾਨੀ ਅਤੇ ਕਵਰੇਜ ਕਰਨਗੇ, ਜਦਕਿ ਸਰਕਾਰ 170 ਤੋਂ ਵੱਧ ਬੇਨਤੀਆਂ 'ਤੇ ਵਿਚਾਰ ਕਰ ਰਹੀ ਹੈ, ਜਿਨ੍ਹਾਂ ਵਿਚੋਂ 24 ਬੇਨਤੀਆਂ ਭਾਰਤ ਤੋਂ ਹਨ। 

ਸੋਲੰਗੀ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹੁਣ ਤੱਕ ਵਿਦੇਸ਼ੀ ਪੱਤਰਕਾਰਾਂ ਨੂੰ 49 ਵੀਜ਼ੇ ਜਾਰੀ ਕੀਤੇ ਜਾ ਚੁੱਕੇ ਹਨ ਅਤੇ 32 ਵੀਜ਼ੇ ਇਸ ਸਮੇਂ ਪ੍ਰਕਿਰਿਆ ਅਧੀਨ ਹਨ। ਨਵੀਂ ਦਿੱਲੀ ਸਥਿਤ ਸਾਡੇ ਹਾਈ ਕਮਿਸ਼ਨ ਨੂੰ 24 ਬੇਨਤੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਤੇ ਪ੍ਰਕਿਰਿਆ ਚੱਲ ਰਹੀ ਹੈ। ਇਸ ਸਮੇਂ ਪ੍ਰਾਪਤ ਹੋਈਆਂ ਬੇਨਤੀਆਂ ਦੀ ਕੁੱਲ ਗਿਣਤੀ 174 ਹੈ।' ਡਾਨ ਡਾਟ ਕਾਮ' ਦੀ ਖ਼ਬਰ ਮੁਤਾਬਕ ਸੂਚਨਾ ਮੰਤਰੀ ਨੇ ਦੱਸਿਆ ਕਿ ਕੌਮਾਂਤਰੀ ਨਿਗਰਾਨਾਂ ਦੇ ਮਾਮਲੇ 'ਚ 25 ਅਰਜ਼ੀਆਂ ਬ੍ਰਿਟੇਨ ਤੋਂ, ਅੱਠ ਰੂਸ ਤੋਂ, 13 ਜਾਪਾਨ ਤੋਂ, ਪੰਜ ਕੈਨੇਡੀਅਨ ਸੰਸਦ ਮੈਂਬਰਾਂ ਤੋਂ, 2 ਦੱਖਣੀ ਅਫਰੀਕਾ ਅਤੇ ਪੰਜ ਹੋਰ ਬੇਨਤੀਆਂ ਰਾਸ਼ਟਰਮੰਡਲ ਮੈਂਬਰ ਦੇਸ਼ਾਂ ਤੋਂ ਪ੍ਰਾਪਤ ਹੋਈਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਨਰਸ 'ਤੇ ਐਸਿਡ ਅਟੈਕ, ਹਾਲਤ ਗੰਭੀਰ

ਅਖ਼ਬਾਰ ਨੇ ਸੋਲੰਗੀ ਦੇ ਹਵਾਲੇ ਨਾਲ ਕਿਹਾ ਕਿ ਕੁਝ ਲੋਕ ਅਫਵਾਹਾਂ ਫੈਲਾ ਰਹੇ ਹਨ ਕਿ ਚੋਣਾਂ ਦੀ ਕਵਰੇਜ਼ ਕਰਨ ਲਈ ਕੋਈ ਅੰਤਰਰਾਸ਼ਟਰੀ ਅਬਜ਼ਰਵਰ ਜਾਂ ਪੱਤਰਕਾਰ ਪਾਕਿਸਤਾਨ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲੇ ਇਹ ਸੋਚਦੇ ਹਨ ਕਿ ''ਅਸੀਂ ਬੁਰਕੇ 'ਚ ਚੋਣਾਂ ਕਰਵਾਵਾਂਗੇ ਪਰ ਇਸ 'ਚ ਕੋਈ ਸੱਚਾਈ ਨਹੀਂ ਹੈ।'' ਵਿਦੇਸ਼ੀ ਪੱਤਰਕਾਰਾਂ ਅਤੇ ਕੌਮਾਂਤਰੀ ਅਬਜ਼ਰਵਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਮਾਨਤਾ ਕਾਰਡ ਸਿਰਫ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਤੱਕ ਹੀ ਸੀਮਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News