ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਦਿੱਤਾ ਅਸਤੀਫਾ
Wednesday, Jan 26, 2022 - 06:41 PM (IST)
ਪੇਸ਼ਾਵਰ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵਿਰੋਧੀ ਧਿਰ ਨੇ ਕਿਹਾ ਕਿ ਸ਼ਹਿਜ਼ਾਦ ਫਰਜ਼ੀ ਭ੍ਰਿਸ਼ਟਾਚਰ ਦੇ ਮਾਮਲਿਆਂ ’ਚ ਵਿਰੋਧੀ ਧਿਰ ਨੂੰ ਫਸਾਉਣ ’ਚ ਨਾਕਾਮ ਰਹੇ, ਜਿਸ ਦੇ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ। ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਟਵੀਟ ਕੀਤਾ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਸੌਂਪ ਦਿੱਤਾ ਹੈ ਪਰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇੰਸਾਫ ਲਈ ਕੰਮ ਕਰਨਾ ਜਾਰੀ ਰੱਖਣ ਦੀ ਸਹੁੰ ਖਾਧੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਪੀ.ਟੀ.ਆਈ. ਦੇ ਮੈਨੀਫੈਸਟੋ ਮੁਤਾਬਕ ਪੀ.ਐੱਮ. ਇਮਰਾਨ ਦੀ ਅਗਵਾਈ ’ਚ ਜਵਾਬਦੇਹੀ ਦੀ ਪ੍ਰੀਕ੍ਰਿਆ ਜਾਰੀ ਰਹੇਗੀ।
ਮੈਂ ਪਾਰਟੀ ਨਾਲ ਜੁੜਿਆ ਰਹਾਂਗਾ ਅਤੇ ਕਾਨੂੰਨੀ ਬਿਰਾਦਰੀ ਦੇ ਮੈਂਬਰ ਦੇ ਰੂਪ ’ਚ ਯੋਗਦਾਨ ਦਿੰਦਾ ਰਹਾਂਗਾ। ਅਕਬਰ ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਸ਼ਹਿਬਾਜ ਸ਼ਰੀਫ ਅਤੇ ਪਾਕਿਸਤਾਨ ਪੀਪੁਲਸ ਪਾਰਟੀ ਦੇ ਆਸਿਫ ਅਲੀ ਜ਼ਰਦਾਰੀ ਜਿਸ ਤਰ੍ਹਾਂ ਵਿਰੋਧੀ ਧਿਰੀ ਨੇਤਾਵਾਂ ਵੱਲੋਂ ਕਥਿਤ ਵੱਡੇ ਭ੍ਰਿਸ਼ਟਾਚਾਰ ਦੇ ਸੰਬੰਧ ’ਚ ਲੰਬੇ ਦਾਅਵਿਆਂ ਦੇ ਕਾਰਨ ਇਕ ਵਿਵਾਦਪੂਰਨ ਵਿਅਕਤੀ ਬਣੇ ਰਹੇ। ਪੀ.ਐੱਮ. ਇਮਰਾਨ ਖਾਨ ਦੇ ਲਗਭਗ ਸਾਢੇ ਤਿੰਨ ਸਾਲ ਦੇ ਕਾਰਜਕਾਲ ’ਚ, ਖਾਨ ’ਤੇ ਵਧਦੀ ਕੀਮਤਾਂ ਦੇ ਕਾਰਨ ਸਰਵਜਨਿਕ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ-ਨਾਲ ਭ੍ਰਿਸ਼ਟ ਰਾਜਨੇਤਾਵਾਂ ਨੂੰ ਦੰਡਿਤ ਕਰਕੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਠੀਕ ਕਰਨ ਦੇ ਆਪਣੇ ਵਾਅਦਿਆ ਨੂੰ ਪੂਰਾ ਕਰਨ ਦਾ ਦਬਾਅ ਹੈ।