ਕੈਨੇਡਾ ਬਾਰੇ ਜਾਣੋ ਕੁੱਝ ਰੌਚਕ ਗੱਲਾਂ, ਇਸ ਦੇ ਝੰਡੇ ਦਾ ਵੀ ਹੈ ਖਾਸ ਮਹੱਤਵ

11/24/2017 2:31:01 PM

ਓਟਾਵਾ,(ਜ.ਬ)— ਕੈਨੇਡਾ ਉੱਤਰੀ ਅਮਰੀਕਾ ਦਾ ਇਕ ਦੇਸ਼ ਹੈ, ਜਿਸ ਵਿੱਚ 10 ਸੂਬੇ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ ਹਨ। ਇਹ ਮਹਾਦੀਪ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ, ਜੋ ਕਿ ਅਟਲਾਂਟਿਕ ਤੋਂ ਪ੍ਰਸ਼ਾਂਤ ਮਹਾਸਾਗਰ ਤੱਕ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਤੱਕ ਸਥਿਤ ਹੈ। ਇਸਦਾ ਕੁੱਲ ਖੇਤਰ 99.8 ਮਿਲੀਅਨ ਵਰਗ ਕਿਲੋਮੀਟਰ ਹੈ ਅਤੇ ਕੁਲ ਖੇਤਰ ਦੇ ਰੂਪ ਵਿੱਚ ਕੈਨੇਡਾ ਚੌਥਾ ਸਭ ਤੋਂ ਵੱਡਾ ਦੇਸ਼ ਹੈ ਅਤੇ ਜ਼ਮੀਨੀ ਖੇਤਰ ਦੇ ਪੱਖੋਂ ਦੂਜਾ ਸਭ ਤੋਂ ਵੱਡਾ ਹੈ। ਸੰਯੁਕਤ ਰਾਜ ਅਮਰੀਕਾ ਨਾਲ ਕੌਮਾਂਤਰੀ ਸਰਹੱਦ ਸਭ ਤੋਂ ਵੱਡੀ ਜ਼ਮੀਨੀ ਸਰਹੱਦ ਹੈ।

PunjabKesari
ਕੈਨੇਡਾ ਦਾ ਵਰਤਮਾਨ ਝੰਡਾ 15 ਫਰਵਰੀ, 1965 ਨੂੰ ਅਧਿਕਾਰਤ ਤੌਰ 'ਤੇ ਲਹਿਰਾਇਆ ਜਾਣਾ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਕੈਨੇਡਾ ਦੇ ਝੰਡੇ ਦੇ ਡਿਜ਼ਾਇਨ ਨੂੰ ਕਈ ਵਾਰ ਬਦਲਿਆ ਗਿਆ ਸੀ। ਇਸ 'ਚ ਮੈਪਲ ਲੀਫ ਦਾ ਖਾਸ ਮਹੱਤਵ ਹੈ। ਅਸਲ 'ਚ ਕੈਨੇਡਾ 'ਚ ਇਹ ਦਰਖਤ ਪਾਇਆ ਜਾਂਦਾ ਹੈ, ਜਿਸ ਦੇ ਰਸ ਨੂੰ ਲੋਕ ਪੁਰਾਣੇ ਸਮੇਂ 'ਚ ਵੀ ਵਰਤਦੇ ਸਨ ਤੇ ਹੁਣ ਵੀ ਇਸ ਦੀ ਪੂਰੀ ਵਰਤੋਂ ਕੀਤੀ ਜਾਂਦੀ ਹੈ। ਡਾਕਟਰ ਜਾਰਜ ਸਟੈਨਲੀ ਨੇ ਇਸ ਨੂੰ ਤਿਆਰ ਕਰਵਾਇਆ ਸੀ, ਉਨ੍ਹਾਂ ਨੇ ਇਸ ਨੂੰ ਤਿਆਰ ਕਰਨ ਸਮੇਂ ਇਤਿਹਾਸ ਦਾ ਖਾਸ ਧਿਆਨ ਰੱਖਿਆ। ਝੰਡੇ 'ਚ ਲਾਲ ਰੰਗ ਦੀਆਂ ਖੜ੍ਹੀਆਂ ਪੱਟੀਆਂ ਹਨ ਜੋ ਕਠੋਰਤਾ, ਸ਼ਕਤੀ ਅਤੇ ਬਹਾਦਰੀ ਦਾ ਪ੍ਰਤੀਕ ਹਨ। ਚਿੱਟਾ ਰੰਗ ਸ਼ਾਂਤੀ ਤੇ ਈਮਾਨਦਾਰੀ ਨੂੰ ਦਰਸਾਉਂਦਾ ਹੈ। ਇਸ ਦਾ ਅਨੁਪਾਤ 1:2:1 ਹੈ। ਲਾਲ ਤੇ ਚਿੱਟਾ ਰੰਗ ਇੰਗਲੈਂਡ ਦੇ ਝੰਡੇ 'ਚੋਂ ਇਸ ਲਈ ਲਿਆ ਗਿਆ ਕਿਉਂਕਿ ਕੈਨੇਡਾ 'ਤੇ ਅੰਗਰੇਜ਼ਾਂ ਦਾ ਹੀ ਅਧਿਕਾਰ ਸੀ। ਕੈਨੇਡਾ ਦੇ ਵਧੇਰੇ ਲੋਕ ਅੰਗਰੇਜ਼ਾਂ ਦੇ ਵੰਸ਼ਜ ਹਨ।

PunjabKesariਜਸਟਿਨ ਟਰੂਡੋ ਇੱਥੋਂ ਦੇ 23ਵੇਂ ਪ੍ਰਧਾਨ ਮੰਤਰੀ ਹਨ। ਕੈਨੇਡਾ ਇਕ ਵਿਕਸਤ ਦੇਸ਼ ਹੈ। ਕੈਨੇਡਾ ਰਾਸ਼ਟਰਮੰਡਲ ਆਫ ਨੇਸ਼ਨਜ਼ ਦਾ ਮੈਂਬਰ ਹੈ। ਇਸ ਦੇ ਨਾਲ, ਇਹ ਸੰਯੁਕਤ ਰਾਸ਼ਟਰ, ਉੱਤਰੀ ਅਟਲਾਂਟਿਕ ਸੰਧੀ ਸੰਗਠਨ, ਜੀ -8, ਸਿਖਰ ਦੇ 10 ਦੇਸ਼ਾਂ ਦਾ ਸਮੂਹ, ਜੀ -20, ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ, ਏਸ਼ੀਆ-ਪ੍ਰਸ਼ਾਂਤ ਮਹਾਂਸਾਗਰ ਸਮੇਤ ਕਈ ਮੁੱਖ ਅੰਤਰਰਾਸ਼ਟਰੀ ਅਤੇ ਅੰਤਰ-ਸਰਕਾਰੀ ਸੰਸਥਾਵਾਂ ਜਾਂ ਸਮੂਹਾਂ ਦਾ ਹਿੱਸਾ ਹੈ। 


Related News