ਖੁਫ਼ੀਆ ਜਾਣਕਾਰੀ ਦੇਣ ਵਾਲੇ ‘ਫਾਈਵ ਆਈਜ਼’ ਦੇਸ਼ ਖੁੱਲ੍ਹ ਕੇ ਟਰੂਡੋ ਦੇ ਸਮਰਥਨ ’ਚ ਨਹੀਂ
Tuesday, Sep 26, 2023 - 11:40 AM (IST)
 
            
            ਇੰਟਰਨੈਸ਼ਨਲ ਡੈਸਕ– ਭਾਵੇਂ 5 ਦੇਸ਼ਾਂ ਦੇ ਖੁਫ਼ੀਆ ਗੱਠਜੋੜ ‘ਫਾਈਵ ਆਈਜ਼’ ਨੇ ਨਿੱਝਰ ਕਤਲੇਆਮ ਨਾਲ ਸਬੰਧਤ ਜਾਣਕਾਰੀ ਕੈਨੇਡਾ ਨੂੰ ਮੁਹੱਈਆ ਕਰਵਾਈ ਹੈ ਪਰ ਕੋਈ ਵੀ ਇਸ ਦਾ ਖੁੱਲ੍ਹ ਕੇ ਸਮਰਥਨ ਕਰਦਾ ਨਜ਼ਰ ਨਹੀਂ ਆ ਰਿਹਾ ਹੈ।
ਬ੍ਰਿਟੇਨ ਦੇ ਵਿਦੇਸ਼ ਸਕੱਤਰ ਜੇਮਸ ਕਲੇਵਰਲੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ‘ਕੈਨੇਡਾ ਜੋ ਕਹਿ ਰਿਹਾ ਹੈ, ਉਸ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ’। ਲਗਭਗ ਇਕੋ ਜਿਹੀ ਭਾਸ਼ਾ ਦੀ ਵਰਤੋਂ ਕਰਦਿਆਂ ਆਸਟ੍ਰੇਲੀਆ ਨੇ ਕਿਹਾ ਕਿ ਉਹ ਦੋਸ਼ਾਂ ਤੋਂ ਬੇਹੱਦ ਚਿੰਤਤ ਹਨ ਪਰ ਸਭ ਤੋਂ ਹੈਰਾਨ ਕਰਨ ਵਾਲੀ ਚੁੱਪ ਕੈਨੇਡਾ ਦੇ ਦੱਖਣੀ ਗੁਆਂਢੀ ਅਮਰੀਕਾ ਤੋਂ ਆਈ ਹੈ। ਦੋਵੇਂ ਦੇਸ਼ ਕਰੀਬੀ ਸਹਿਯੋਗੀ ਹਨ ਪਰ ਅਮਰੀਕਾ ਨੇ ਕੈਨੇਡਾ ਦੀ ਤਰਫ਼ੋ ਨਾਰਾਜ਼ਗੀ ਜ਼ਾਹਿਰ ਨਹੀਂ ਕੀਤੀ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ, ਭਾਰਤ ਦਾ ਵੀਜ਼ਾ ਸੇਵਾਵਾਂ ਬੰਦ ਕਰਨਾ ਸਹੀ ਨਹੀਂ
ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਲਈ ਸਮੱਸਿਆ ਇਹ ਹੈ ਕਿ ਉਸ ਦੇ ਹਿੱਤ ਮੌਜੂਦਾ ਸਮੇਂ ’ਚ ਭਾਰਤ ਦੇ ਵਿਆਪਕ ਰਣਨੀਤਕ ਮਹੱਤਵ ਦੇ ਮੁਕਾਬਲੇ ਬਹੁਤ ਘੱਟ ਹਨ। ਅਮਰੀਕਾ, ਬ੍ਰਿਟੇਨ ਤੇ ਇਨ੍ਹਾਂ ਸਾਰੇ ਪੱਛਮੀ ਤੇ ਇੰਡੋ-ਪੈਸੀਫਿਕ ਸਹਿਯੋਗੀਆਂ ਨੇ ਇਕ ਅਜਿਹੀ ਰਣਨੀਤੀ ਬਣਾਈ ਹੈ, ਜੋ ਮੁੱਖ ਤੌਰ ’ਤੇ ਭਾਰਤ ’ਤੇ ਕੇਂਦਰਿਤ ਹੈ ਤਾਂ ਜੋ ਚੀਨ ਖ਼ਿਲਾਫ਼ ਇਕ ਸੁਰੱਖਿਆ ਕਵਚ ਤੇ ਜਵਾਬੀ ਕਾਰਵਾਈ ਕੀਤੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            