ਇੰਟੇਲ ਕਰਮਚਾਰੀ ਨਾਲ ਸੀ.ਈ.ਓ. ਦੇ ਰਿਸ਼ਤਿਆਂ ਦਾ ਖੁਲਾਸਾ, ਦਿੱਤਾ ਅਸਤੀਫਾ

Thursday, Jun 21, 2018 - 10:21 PM (IST)

ਇੰਟੇਲ ਕਰਮਚਾਰੀ ਨਾਲ ਸੀ.ਈ.ਓ. ਦੇ ਰਿਸ਼ਤਿਆਂ ਦਾ ਖੁਲਾਸਾ, ਦਿੱਤਾ ਅਸਤੀਫਾ

ਕੈਲੀਫੋਰਨੀਆ— ਇੰਟੇਲ ਦੇ ਮੁੱਖ ਕਾਰਜਕਾਰੀ ਪ੍ਰਧਾਨ (ਸੀ.ਈ.ਓ.) ਬ੍ਰਾਇਨ ਕ੍ਰੈਜਨਿਕ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇੰਟੇਲ ਕਾਰਪ ਨੇ ਇਕ ਬਿਆਨ 'ਚ ਦੱਸਿਆ ਕਿ ਮਈ 2013 ਤੋਂ ਕੰਪਨੀ ਦੇ ਸੀ.ਈ.ਓ. ਰਹੇ ਕ੍ਰੈਜਨਿਕ ਨਾਲ ਸਮਝੌਤਾ-ਬੱਧ ਰਿਸ਼ਤਾ ਕਾਇਮ ਕੀਤਾ ਸੀ, ਜੋ ਕਿ ਕੰਪਨੀ ਦੀਆਂ ਨੀਤੀਆਂ ਦਾ ਉਲੰਘਣ ਹੈ। ਜਾਂਚ 'ਚ ਇਸ ਦਾ ਖੁਲਾਸਾ ਹੋਣ ਤੋਂ ਬਾਅਦ ਕ੍ਰੈਜਨਿਕ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜੋ ਕਿ ਤੁਰੰਤ ਸਵੀਕਾਰ ਕਰ ਲਿਆ ਗਿਆ। ਬਿਆਨ ਮੁਤਾਬਕ ਕੰਪਨੀ ਬੋਰਡ ਨੇ ਸਥਾਈ ਸੀ.ਈ.ਓ. ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮੁੱਖ ਵਿੱਤੀ ਅਧਿਕਾਰੀ ਰਾਬਰਟ ਸਵੇਨ ਨੂੰ ਕੰਪਨੀ ਦਾ ਅੰਤਰਿਮ ਮੁੱਖ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।


Related News