ਮਾਸੂਮੀਅਤ: ਪਰੀਆਂ ਨੂੰ ਚਿੱਠੀਆਂ ਲਿਖਣ ਵਾਲਾ ਪਿੰਡ; ਇੱਕ ਬੱਚੀ ਦਾ ਸਵਾਲ-'ਕੀ ਤੁਸੀਂ ਕੋਰੋਨਾ ਗ਼ਾਇਬ ਕਰ ਸਕਦੇ ਹੋ'
Friday, Oct 23, 2020 - 04:48 PM (IST)
ਵਰਜੀਨੀਆ: ਅਮਰੀਕਾ ਦੇ ਵਰਜੀਨੀਆ 'ਚ ਇਕ ਪਰੀਆਂ ਦਾ ਪਿੰਡ ਹੈ। ਇਥੇ ਦੇ ਬੱਚੇ ਪਰੀਆਂ ਨੂੰ ਚਿੱਠੀ ਲਿਖ ਕੇ ਆਪਣੇ ਸੰਦੇਸ਼ ਭੇਜਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਥੇ ਬੱਚਿਆਂ ਨੂੰ ਉਨ੍ਹਾਂ ਦੀ ਚਿੱਠੀ ਦਾ ਜਵਾਬ ਵੀ ਮਿਲਦਾ ਹੈ। ਲਾਕਡਾਊਨ ਸ਼ੁਰੂ ਹੋਇਆ ਤਾਂ ਨੌ ਸਾਲ ਦੀ ਮਾਇਆ ਗੈਬਲਰ ਦੀ ਦੁਨੀਆ ਪਰਿਵਾਰ ਅਤੇ ਦੋਸਤਾਂ ਤੱਕ ਸੀਮਿਤ ਰਹਿ ਗਈ।
ਫਿ ਗੈਬਲਰ ਨੇ ਦਰਖ਼ਤ 'ਤੇ ਰਹਿਣ ਵਾਲੀਆਂ ਪਰੀਆਂ ਨੂੰ ਚਿੱਠੀ ਲਿਖਣੀ ਸ਼ੁਰੂ ਕੀਤੀ। ਇਨ੍ਹਾਂ ਪਰੀਆਂ ਦਾ ਪਤਾ ਬੱਚਿਆਂ ਲਈ ਪ੍ਰਕਾਸ਼ਿਤ ਹੋਣ ਵਾਲੀਆਂ ਪਰੀ ਕਥਾਵਾਂ ਦੀ ਬੁੱਕ ਤੋਂ ਮਿਲਿਆ ਸੀ। ਮਾਇਆ ਦੀ ਮਾਂ ਦਾ ਕਹਿਣਾ ਹੈ ਕਿ ਬੱਚਿਆਂ ਦਾ ਡਰ ਅਤੇ ਚਿੰਤਾ ਬਾਹਰ ਕੱਢਣ ਲਈ ਇਹ ਇਕ ਚੰਗਾ ਤਰੀਕਾ ਹੈ, ਇਸ ਰਾਹੀਂ ਬੱਚਿਆਂ ਨੂੰ ਆਪਣੀ ਭਾਵਨਾ ਸਾਂਝੀ ਕਰਨ ਦੀ ਆਦਤ ਬਣਦੀ ਹੈ।
ਕੁਝ ਹੀ ਮਹੀਨਿਆਂ 'ਚ ਬੱਚੇ ਹੁਣ ਤੱਕ 700 ਤੋਂ ਜ਼ਿਆਦਾ ਚਿੱਠੀਆਂ ਲਿਖ ਚੁੱਕੇ ਹਨ ਅਤੇ ਕਈ ਬੱਚਿਆਂ ਨੇ ਪਰੀਆਂ ਤੋਂ ਦਿਲਚਸਪ ਸਵਾਲ ਕੀਤੇ ਹਨ। ਇਕ ਬੱਚੇ ਨੇ ਪਰੀ ਤੋਂ ਚਿੱਠੀ ਦੇ ਮਾਧਿਅਮ ਨਾਲ ਪੁੱਛਿਆ ਕਿ ਕੀ ਉਹ ਕੋਰੋਨਾ ਗਾਇਬ ਕਰ ਸਕਦੀ ਹੈ? ਦੂਜੇ ਬੱਚੇ ਨੇ ਪੁੱਛਿਆ ਕਿ ਉਨ੍ਹਾਂ ਨੇ ਆਪਣੀ ਮਾਂ ਅਤੇ ਟੀਚਰ ਨੂੰ ਰੋਂਦੇ ਹੋਏ ਦੇਖਿਆ, ਕੀ ਤੁਸੀਂ ਉਨ੍ਹਾਂ ਦੀ ਮਦਦ ਕਰੋਗੀ।
ਦੱਸ ਦੇਈਏ ਕਿ ਪਰੀਆਂ ਦਾ ਇਹ ਪਿੰਡ ਬੱਚਿਆਂ ਦੀ ਸਟੋਰੀ ਬੁੱਕ ਲਿਖਣ ਵਾਲੀ 55 ਸਾਲਾਂ ਲੇਖਿਕਾ ਲੀਜਾ ਸੁਹਾਏ ਦੇ ਘਰ ਦੇ ਕੋਲ ਦੱਸਿਆ ਜਾਂਦਾ ਹੈ। ਇਹ ਪਿੰਡ ਵਰਜੀਨੀਆ ਦੇ ਕੋਲ ਨਾਰਕਾਕ ਦੇ ਕਿਨਾਰੇ ਸਥਿਤ ਹੈ। ਲੀਜਾ ਦੇ ਘਰ ਦੇ ਕੋਲ ਗਾਰਡਨ 'ਚ ਦਰਖ਼ਤ ਦੇ ਹੇਠਾਂ ਟੇਬਲ-ਕੁਰਸੀ ਲੱਗੀ ਹੈ, ਟੇਬਲ 'ਤੇ ਕਈ ਪੈੱਨ ਅਤੇ ਪੇਪਰ ਪਏ ਹਨ।
ਲੀਜਾ ਦੇ ਘਰ ਦੇ ਕੋਲ ਦੋ ਮੇਲ ਬਾਕਸ ਹਨ, ਇਕ ਬਾਕਸ 'ਚ ਬੱਚਿਆਂ ਦੇ ਵੱਲੋਂ ਪਰੀਆਂ ਨੂੰ ਲਿਖੀਆਂ ਚਿੱਠੀਆਂ ਹੁੰਦੀਆਂ ਹਨ ਤਾਂ ਦੂਜੇ ਬਾਕਸ 'ਚ ਪਰੀਆਂ ਵੱਲੋਂ ਬੱਚਿਆਂ ਨੂੰ ਭੇਜੀਆਂ ਜਾਣ ਵਾਲੀਆਂ ਚਿੱਠੀਆਂ ਹੁੰਦੀਆਂ ਹਨ। ਬੱਚਿਆਂ ਨੂੰ ਲੱਗਦਾ ਹੈ ਕਿ ਗਾਡਮਦਰ ਪਰੀ, ਪਰੀਆਂ ਦੀ ਰਾਣੀ ਲਿਸੈਂਟਰਾ ਅਤੇ ਟਿੰਕਰ ਬੇਲ ਹੀ ਉਨ੍ਹਾਂ ਦੀਆਂ ਚਿੱਠੀਆਂ ਦੀ ਜਵਾਬ ਦਿੰਦੀ ਹੈ।