ਟੁੱਟਣਗੇ ਇਸ ਕੈਨੇਡੀਅਨ ਖਿਡਾਰੀ ਦੇ ਸੁਪਨੇ, ਨਹੀਂ ਖੇਡ ਸਕੇਗਾ ਬੋਲਟ ਦੇ ਵਿਰੁੱਧ

08/03/2017 3:40:45 PM

ਟੋਰਾਂਟੋ— ਕੈਨੇਡੀਅਨ ਸੁਪਰਸਟਾਰ ਸਪਰਿੰਟਰ ਐਂਡਰੇ ਡੀ ਗਰੇਸੀ ਜਿਸ ਸੁਪਨੇ ਨੂੰ ਸੱਚ ਕਰਨ ਲਈ ਤਿਆਰੀਆਂ ਕਰ ਰਿਹਾ ਸੀ, ਉਹ ਚੂਰ-ਚੂਰ ਹੋ ਗਿਆ। ਤੇਜ਼ ਦੌੜਨ ਦੀ ਸਿਖਲਾਈ ਦੌਰਾਨ ਸੋਮਵਾਰ ਨੂੰ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇਸ ਕਾਰਨ ਉਹ ਯੁਸੈਨ ਬੋਲਟ ਦੇ ਵਿਰੁੱਧ ਲੰਡਨ 'ਚ ਹੋਣ ਵਾਲੇ ਮੁਕਾਬਲੇ 'ਚ ਹਿੱਸਾ ਨਹੀਂ ਲੈ ਸਕੇਗਾ। ਲੰਡਨ 'ਚ ਇਹ ਮੁਕਾਬਲਾ ਸ਼ੁੱਕਰਵਾਰ ਨੂੰ ਹੋਣ ਜਾ ਰਿਹਾ ਹੈ ਪਰ ਜਮਾਕਾ 'ਚ ਟਰੇਨਿੰਗ ਦੌਰਾਨ ਐਂਡਰੇ ਜ਼ਖਮੀ ਹੋ ਗਿਆ। ਉਸ ਦੇ ਸਾਥੀਆਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਫੈਨਜ਼ ਲਈ ਬਹੁਤ ਬੁਰੀ ਖਬਰ ਹੈ।

PunjabKesari
ਬੁੱਧਵਾਰ ਨੂੰ ਡਾਕਟਰਾਂ ਨੇ ਰਿਪੋਰਟ ਦੇਖ ਕੇ ਦੱਸਿਆ ਕਿ ਉੁਸ ਨੂੰ ਠੀਕ ਹੋਣ ਲਈ ਅਜੇ 4 ਤੋਂ 6 ਹਫਤਿਆਂ ਦਾ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ ਉਹ ਬੋਲਟ ਨਾਲ ਖੇਡਣ ਲਈ ਬਹੁਤ ਉਤਸ਼ਾਹਿਤ ਸੀ ਕਿਉਂਕਿ ਇਸ ਸਾਲ ਬੋਲਟ ਰਿਟਾਇਰ ਹੋ ਜਾਵੇਗਾ। ਐਂਡਰੇ 9.69 ਸਕਿੰਟਾਂ 'ਚ 100 ਮੀਟਰ ਦੀ ਦੌੜ ਲਗਾ ਲੈਂਦਾ ਹੈ। 2015 'ਚ ਟੋਰਾਂਟੋ 'ਚ ਖੇਡਾਂ ਦੌਰਾਨ ਉਹ ਛਾ ਗਿਆ ਸੀ। ਫੇਸਬੁੱਕ 'ਤੇ ਉਸ ਨੇ ਆਪਣੇ ਫੈਨਜ਼ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਅਗਲੀ ਵਾਰ ਉਹ ਪੂਰੀ ਤਿਆਰੀ ਨਾਲ ਆਵੇਗਾ ਅਤੇ ਕਿਸੇ ਤਰ੍ਹਾਂ ਵੀ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰੇਗਾ।

PunjabKesari

ਦੱਸਣਯੋਗ ਹੈ ਕਿ ਦੌੜਾਕ ਯੂਸੇਨ ਬੋਲਟ ਅੱਠ ਵਾਰ ਓਲੰਪਿਕ ਚੈਂਪੀਅਨ ਰਹਿ ਚੁੱਕੇ ਹਨ। ਉਹ ਡੋਪਿੰਗ ਦੇ ਸਖਤ ਵਿਰੋਧੀ ਰਹੇ ਹਨ। ਹੁਣ ਲੰਡਨ 'ਚ ਹੋ ਰਹੀਆਂ ਖੇਡਾਂ 'ਚ ਉਹ ਆਖਰੀ ਵਾਰ ਉਤਰਨਗੇ।


Related News