ਅਮਰੀਕੀ ਸੰਸਦ ਮੈਂਬਰ ਵੱਲੋਂ ਭਾਰਤੀ-ਅਮਰੀਕੀ ਹਿਮਾਂਸ਼ੁ ਕ੍ਰਿਪਟੋ ਸਬੰਧੀ ਮਾਮਲਿਆਂ ਦਾ ਸਲਾਹਕਾਰ ਨਿਯੁਕਤ
Tuesday, Feb 08, 2022 - 11:25 AM (IST)
ਵਾਸ਼ਿੰਗਟਨ (ਭਾਸ਼ਾ): ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰ ਪੀਟ ਸੇਸ਼ੰਸ ਨੇ ਭਾਰਤੀ-ਅਮਰੀਕੀ ਹਿਮਾਂਸ਼ੁ ਬੀ. ਪਟੇਲ ਨੂੰ ਆਪਣੇ ਕ੍ਰਿਪਟੋ ਤਕਨੀਕੀ ਕਾਰਜ ਸਮੂਹ ਲਈ ਆਪਣਾ ਪ੍ਰਮੁੱਖ ਆਰਥਿਕ ਵਿਕਾਸ ਅਤੇ ਊਰਜਾ ਵਿਕਾਸ ਸਲਾਹਕਾਰ ਨਿਯੁਕਤ ਕੀਤਾ ਹੈ। ਸੇਸ਼ੰਸ ਨੇ ਇਕ ਬਿਆਨ ਵਿਚ ਦੱਸਿਆ ਕਿ ਇਹ ਮਹੱਤਵਪੂਰਨ ਹੈ ਕਿ ਅਮਰੀਕਾ ਅਤੇ ਭਾਰਤ, ਵਿੱਤੀ ਡਿਜੀਟਲ ਤਕਨਾਲੋਜੀ ਅਤੇ ਊਰਜਾ ਢਾਂਚਾ ਵਿਕਾਸ ਦੇ ਖੇਤਰਾਂ ਵਿਚ ਨਵੀਨਤਾ ਦੇ ਮੋਰਚੇ 'ਤੇ ਮਾਪਦੰਡ ਤੈਅ ਕਰਨ ਲਈ ਗਲੋਬਲ ਪੱਧਰ 'ਤੇ ਅਗਵਾਈ ਕਰਨ। ਉਹਨਾਂ ਨੇ ਕਿਹਾ ਕਿ ਮੈਂ ਹਿਮਾਂਸ਼ੁ ਪਟੇਲ ਨਾਲ ਨੇੜਤਾ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ ’ਚ ਅਹਿਮਦੀਆ ਭਾਈਚਾਰੇ ਦੀਆਂ 45 ਕਬਰਾਂ ਦੀ ਕੀਤੀ ਗਈ ਬੇਅਦਬੀ
ਉਹਨਾਂ ਦੀ ਸਲਾਹ ਮੇਰੀ ਟੀਮ ਲਈ ਮਹੱਤਵਪੂਰਨ ਹੈ ਕਿਉਂਕਿ ਅਸੀਂ ਗਲੋਬਲ ਵਪਾਰ ਭਾਈਚਾਰੇ ਦੇ ਹੋਰ ਨੀਤੀ ਨਿਰਮਾਤਾਵਾਂ ਨੂੰ ਹੋਰ ਬਿਹਤਰ ਢੰਗ ਨਾਲ ਸਿੱਖਿਅਤ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਮਾਹਰਾਂ ਅਤੇ ਵਿਸ਼ਵ ਪੱਧਰੀ ਨੇਤਾਵਾਂ ਵਿਚਕਾਰ ਵਧੇ ਹੋਏ ਸਹਿਯੋਗ ਨਾਲ ਆਪਸ ਵਿਚ ਲਾਭਕਾਰੀ ਕੋਸ਼ਿਸ਼ਾਂ ਨੂੰ ਗਲੋਬਲ ਪੱਧਰ 'ਤੇ ਅੱਗੇ ਵਧਾਇਆ ਜਾਵੇਗਾ। ਪਟੇਲ ਨੇ ਇਕ ਬਿਆਨ ਵਿਚ ਕਿਹਾ ਕਿ ਸੇਸ਼ੰਸ ਦੀ ਟੀਮ ਅਤੇ ਕ੍ਰਿਪਟੋ ਤਕਨੀਕੀ ਕਾਰਜ ਸਮੂਹ ਵਿਚ ਉਹਨਾਂ ਦੀ ਨਿਯੁਕਤੀ ਡਿਜੀਟਲ ਮੁਦਰਾ ਅਤੇ ਕ੍ਰਿਪਟੋਕਰੰਸੀ ਨੂੰ ਲੈ ਕੇ ਸਹਿਯੋਗਾਤਮਕ ਚਰਚਾ ਦਾ ਰਾਹ ਪੱਧਰਾ ਕਰੇਗੀ। ਪਟੇਲ 'ਟ੍ਰਾਇਟਨ ਇਲੈਕਟ੍ਰਿਕ ਵਹੀਕਲਸ' ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਹਨ।