ਅਮਰੀਕਾ ''ਚ ਮਹਿੰਗਾਈ ਨੇ ਤੋੜਿਆ 4 ਦਹਾਕਿਆਂ ਦਾ ਰਿਕਾਰਡ, ਅਰਥਸ਼ਾਸਤਰੀਆਂ ਨੇ ਕਹੀ ਇਹ ਗੱਲ

Monday, Jan 24, 2022 - 06:42 PM (IST)

ਵਾਸ਼ਿੰਗਟਨ (ਬਿਊਰੋ): ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਅਮਰੀਕਾ ਮਹਿੰਗਾਈ ਦੇ ਦੌਰ ਦਾ ਸਾਹਮਣਾ ਕਰ ਰਿਹਾ ਹੈ।ਦੁਨੀਆ ਭਰ ਵਿਚ ਖਪਤਕਾਰ, ਕਾਰੋਬਾਰ ਜਗਤ ਅਤੇ ਨੀਤੀ ਨਿਰਮਾਣ ਕਰਤਾਵਾਂ ਨੂੰ ਉਲਝਣ ਵਿਚ ਪਾਉਣ ਵਾਲੀ ਮਹਿੰਗਾਈ ਨੇ ਅਮਰੀਕਾ ਵਿਚ ਤਿੱਖੀ ਬਹਿਸ ਛੇੜ ਦਿੱਤੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਦਾ ਕਹਿਣਾ ਹੈ ਕਿ ਏਸ਼ੀਆ ਵਿਚ ਫੈਕਟਰੀਆਂ ਦੇ ਬੰਦ ਹੋਣ ਅਤੇ ਸਮੁੰਦਰੀ ਰਸਤੇ ਜ਼ਰੀਏ ਮਾਲ ਸਪਲਾਈ ਵਿਚ ਮੁਸ਼ਕਲ ਕਾਰਨ ਦੁਨੀਆ ਭਰ ਵਿਚ ਕੀਮਤਾਂ ਵਧੀਆਂ ਹਨ। ਵ੍ਹਾਈਟ ਹਾਊਸ ਦੇ ਅਧਿਕਾਰੀ ਦੱਸਦੇ ਹਨ ਕਿ ਯੂਰਪ ਸਮੇਤ ਦੂਜੇ ਦੇਸ਼ਾਂ ਵਿਚ ਵੀ ਕੀਮਤਾਂ ਰਿਕਾਰਡ ਉਚਾਈਆਂ 'ਤੇ ਪਹੁੰਚ ਰਹੀਆਂ ਹਨ। ਅਰਥਸ਼ਾਸਤਰੀਆਂ ਦੀ ਰਾਏ ਹੈ ਕਿ ਅਮਰੀਕਾ ਵਿਚ 40 ਸਾਲ ਵਿਚ ਮਹਿੰਗਾਈ ਸਭ ਤੋਂ ਵੱਧ ਹੋਣ ਦਾ ਇਕ ਕਾਰਨ ਸਰਕਾਰ ਦੀਆਂ ਨੀਤੀਆਂ ਹਨ।

ਕਈ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਮਹਾਮਾਰੀ ਵਿਚਕਾਰ ਸਰਕਾਰ ਤੋਂ ਨਕਦ ਸਹਾਇਤਾ ਮਿਲਣ 'ਤੇ ਖਪਤਕਾਰਾਂ ਨੇ ਬਹੁਤ ਜ਼ਿਆਦਾ ਖਰਚ ਕੀਤਾ। ਉਹ ਮੰਨਦੇ ਹਨ ਕਿ ਗਲੋਬਲ ਟ੍ਰੈਂਡ ਨੇ ਵੀ ਮਹਿੰਗਾਈ ਦੀ ਅੱਗ ਵਿਚ ਘਿਓ ਦਾ ਕੰਮ ਕੀਤਾ ਹੈ। ਮੈਸਾਚੁਸੇਟਸ ਤਕਨਾਲੋਜੀ ਇੰਸਟੀਚਿਊਟ ਵਿਚ ਅਰਥਸ਼ਾਸਤਰੀ ਕ੍ਰਿਸਟਿਨ ਫੋਬਰਸ ਕਹਿੰਦੀ ਹੈ ਕਿ ਕੀਮਤਾਂ ਵਿਚ ਵਾਧੇ ਲਈ ਗਲੋਬਲ ਕਾਰਨ ਜ਼ਿੰਮੇਵਾਰ ਹਨ ਪਰ ਘਰੇਲੂ ਮੰਗ ਵੀ ਮਹੱਤਵਪੂਰਨ ਹੈ। ਸਰਕਾਰ ਨੇ ਮਹਿੰਗਾਈ ਨਾਲ ਨਜਿੱਠਣ ਲਈ ਘਰੇਲੂ ਨਿਰਮਾਣ ਵਧਾਉਣ ਅਤੇ ਵਿਦੇਸ਼ਾਂ ਤੋਂ ਸਾਮਾਨ ਸਪਲਾਈ ਦੀ ਸਥਿਤੀ ਵਿਚ ਸੁਧਾਰ ਦੇ ਕਦਮ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਦਾ ਅਪਮਾਨ ਕਰਨ ਦੇ ਦੋਸ਼ ’ਚ ਪੱਤਰਕਾਰ ਨੂੰ ਭੇਜਿਆ ਜੇਲ੍ਹ

ਇਸ ਸਮੇਂ ਅਮਰੀਕਾ ਵਿਚ ਦੁਨੀਆ ਭਰ ਤੋਂ ਵੱਡੇ ਪੱਧਰ 'ਤੇ ਖਪਤਕਾਰ ਸਾਮਾਨ ਦਾ ਆਯਾਤ ਹੋ ਰਿਹਾ ਹੈ। ਬੰਦਰਗਾਹਾਂ 'ਤੇ ਜਹਾਜ਼ ਅਟਕੇ ਪਏ ਹਨ। ਅਮਰੀਕਾ ਵਿਚ ਮਹਿੰਗਾਈ ਤੇਜ਼ੀ ਨਾਲ ਵਧੀ ਹੈ।ਪਿਛਲੇ ਸਾਲ ਖਪਤਕਾਰ ਮੁੱਲ ਇੰਡੈਕਸ ਸੱਤ ਫੀਸਦੀ ਵੱਧ ਗਿਆ ਸੀ। ਇਹ 1982 ਦੇ ਬਾਅਦ ਸਭ ਤੋਂ ਤੇਜ਼ ਵਾਧਾ ਹੈ। ਰਾਸ਼ਟਰਪਤੀ ਬਾਈਡੇਨ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਮਹਿੰਗਾਈ ਦਾ ਸਬੰਧ ਸਪਲਾਈ ਚੇਨ ਵਿਚ ਗੜਬੜੀ ਨਾਲ ਹੈ। ਕੁਝ ਅਰਥਸ਼ਾਸਤਰੀਆਂ ਨੇ ਬਾਈਡੇਨ ਸਰਕਾਰ ਵੱਲੋਂ ਪਿਛਲੇ ਸਾਲ ਮਾਰਚ ਵਿਚ 14 ਲੱਖ ਕਰੋੜ ਰੁਪਏ ਦੇ ਪੈਕੇਜ 'ਤੇ ਸਵਾਲ ਚੁੱਕੇ। ਉਹਨਾਂ ਦਾ ਤਰਕ ਹੈ ਕਿ ਹਰੇਕ ਪਰਿਵਾਰ ਨੂੰ ਇਕ ਲੱਖ ਰੁਪਏ ਤੋਂ ਵੱਧ ਨਕਦ ਸਹਾਇਤਾ ਦੇਣ ਕਾਰਨ ਖਪਤਕਾਰ ਮੰਗ ਅਤੇ ਮਹਿੰਗਾਈ ਵਧੀ ਹੈ।

ਭਾਰਰ, ਬ੍ਰਾਜ਼ੀਲ ਸਮੇਤ ਕਈ ਦੇਸ਼ਾਂ 'ਤੇ ਅਸਰ
ਮਾਲ ਸਪਲਾਈ ਚੇਨ ਵਿਚ ਗੜਬੜੀ ਕਾਰਨ ਭਾਰਤ, ਬਾਜ਼ੀਲ ਅਤੇ ਕੁਝ ਯੂਰਪੀ ਦੇਸ਼ਾਂ ਵਿਚ ਮਹਿੰਗਾਈ ਵੱਧ ਰਹੀ ਹੈ। ਬ੍ਰਿਟੇਨ ਅਤੇ ਕੈਨੇਡਾ ਵਿਚ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੋਹਾਂ ਦੇਸ਼ਾਂ ਵਿਚ ਮੁੱਲ 30 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਵਧੇ ਹਨ। ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚ ਦਸੰਬਰ ਵਿਚ ਮਹਿੰਗਾਈ ਦੀ ਸਾਲਾਨਾ ਦਰ 5 ਫੀਸਦੀ ਰਹੀ। ਅੰਤਰਰਾਸ਼ਟਰੀ ਮੁਦਰਾ ਫੰਡ ਮੁਤਾਬਕ 2021 ਵਿਚ ਅਮਰੀਕਾ ਵਿਚ ਵਿਕਾਸ ਦਰ 6 ਫੀਸਦੀ ਵਧੀ। 2022 ਵਿਚ 5.2 ਫੀਸਦੀ ਵਾਧੇ ਦੀ ਸੰਭਾਵਨਾ ਹੈ। 
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


Vandana

Content Editor

Related News