ਬ੍ਰਿਟੇਨ ''ਚ ਮਿਲੇ ਕੋਰੋਨਾ ਵਾਇਰਸ ਦੇ ਵੈਰੀਐਂਟ ਕਾਰਣ ਤੇਜ਼ੀ ਨਾਲ ਵਧ ਸਕਦੇ ਹਨ ਇਨਫੈਕਸ਼ਨ ਦੇ ਮਾਮਲੇ : ਅਧਿਐਨ
Friday, Mar 05, 2021 - 01:51 AM (IST)
ਲੰਡਨ-ਬ੍ਰਿਟੇਨ 'ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਪਹਿਲੇ ਵਾਇਰਸ ਦੀ ਤੁਲਨਾ 'ਚ ਵਧੇਰੇ ਇਨਫੈਕਟਿਡ ਹੈ ਅਤੇ ਇਸ ਕਾਰਣ ਫਿਰ ਤੋਂ ਕੋਵਿਡ-19 ਦੇ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਹੈ। ਇਕ ਨਵੇਂ ਅਧਿਐਨ 'ਚ ਇਹ ਦੱਸਿਆ ਗਿਆ ਹੈ। ਖੋਜ ਰਸਾਲੇ 'ਸਾਇੰਸ' 'ਚ ਪ੍ਰਕਾਸ਼ਿਤ ਅਧਿਐਨ 'ਚ ਕਿਹਾ ਗਿਆ ਹੈ ਕਿ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਵਰਗੇ ਸਖਤ ਕਦਮਾਂ ਅਤੇ ਟੀਕਾਕਰਨ ਨੂੰ ਉਤਸ਼ਾਹ ਦਿੱਤੇ ਬਿਨਾਂ 2021 'ਚ ਇੰਗਲੈਂਡ 'ਚ ਕੋਵਿਡ-19 ਕਾਰਣ ਹਸਪਤਾਲ 'ਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ 2020 ਦੀ ਤੁਲਨਾ 'ਚ ਵਧੇਰੇ ਰਹੇਗੀ।
ਇਹ ਵੀ ਪੜ੍ਹੋ -ਆਪਣੀ ਹੀ ਬ੍ਰੇਨ ਸਰਜਰੀ ਲਈ ਪੈਸੇ ਇਕੱਠੇ ਕਰਨ ਲਈ ਨਿੰਬੂ ਪਾਣੀ ਵੇਚ ਰਹੀ ਇਹ 7 ਸਾਲਾਂ ਮਾਸੂਮ ਬੱਚੀ
ਅਧਿਐਨ ਟੀਮ 'ਚ ਲੰਡਨ ਸਕੂਲ ਆਫ ਹਾਈਜ਼ੀਨ ਐਂਡ ਟ੍ਰੋਪਿਕਲ ਮੈਡੀਸਨ ਦੇ ਮਾਹਰ ਵੀ ਸਨ। ਅਧਿਐਨ 'ਚ ਕਿਹਾ ਗਿਆ ਹੈ ਕਿ ਨਵਾਂ ਵੈਰੀਐਂਟ ਇੰਗਲੈਂਡ 'ਚ ਮੌਜੂਦ ਸੋਰਸ ਕੋਵ2 ਦੇ ਵੈਰੀਐਂਟ ਦੀ ਤੁਲਨਾ 'ਚ 43-90 ਗੁਣਾ ਤੇਜ਼ੀ ਨਾਲ ਫੈਲਦਾ ਹੈ। ਇਸ ਦਾ ਮਤਲਬ ਹੈ ਕਿ ਕਿਸੇ ਇਕ ਵਿਅਕਤੀ ਦੇ ਇਨਫੈਕਟਿਡ ਹੋਣ ਨਾਲ ਹੋਰ ਕਿੰਨੇ ਲੋਕਾਂ ਦੀ ਲਪੇਟ 'ਚ ਆਉਣ ਦਾ ਖਦਸ਼ਾ ਹੈ। ਪਿਛਲੇ ਸਾਲ ਨਵੰਬਰ 'ਚ ਨਵਾਂ ਨਵੇਂ ਵੈਰੀਐਂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਸੰਬਰ 'ਚ ਸਬੂਤ ਮਿਲਣੇ ਸ਼ੁਰੂ ਹੋ ਗਏ ਸਨ ਕਿ 'ਵੀ.ਓ.ਸੀ.2020 12/01' ਮੌਜੂਦਾ ਵੈਰੀਐਂਟ ਦੀ ਤੁਲਨਾ 'ਚ ਤੇਜ਼ੀ ਨਾਲ ਪ੍ਰਸਾਰਿਤ ਹੁੰਦਾ ਹੈ।
ਇਹ ਵੀ ਪੜ੍ਹੋ -ਆਕਸਫੋਰਡ ਦੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੁਰਾਕ ਲੈਣ 'ਤੇ ਸਾਈਫ ਇਫੈਕਟ
ਖੋਜਕਰਤਾਵਾਂ ਨੇ ਕਿਹਾ ਕਿ ਬ੍ਰਿਟੇਨ 'ਚ 15 ਫਰਵਰੀ ਨੂੰ ਨਵੇਂ ਵੈਰੀਐਂਟ ਦੇ 95 ਫੀਸਦੀ ਮਾਮਲੇ ਸਨ ਅਤੇ ਹੁਣ ਭਾਰਤ ਸਮੇਤ ਘਟੋ-ਘੱਟ 82 ਦੇਸ਼ਾਂ 'ਚ ਇਸ ਦੇ ਫੈਲਣ ਦੀ ਪੁਸ਼ਟੀ ਹੋ ਚੁੱਕੀ ਹੈ। ਬ੍ਰਿਟੇਨ 'ਚ ਸਾਰਸ ਕੋਵ2 ਦੇ ਡੇਢ ਲੱਖ ਨਮੂਨਿਆਂ ਦਾ ਅਧਿਐਨ ਕਰਨ ਤੋਂ ਬਾਅਦ ਪਾਇਆ ਗਿਆ ਕਿ ਸ਼ੁਰੂਆਤੀ 31 ਦਿਨਾਂ 'ਚ 'ਵੀ.ਓ.ਸੀ. 2020 12/01' ਦੇ ਫੈਲਣ ਦੀ ਦਰ ਵਧੇਰੇ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।