ਇੰਡੋਨੇਸ਼ੀਆ ਦੇ ਰਾਸ਼ਟਰਪਤੀ ਵਿਡੋਡੋ ਪਹੁੰਚੇ ਚੀਨ, ਸ਼ੀ ਨਾਲ ਗੱਲਬਾਤ ਕਰਨ ਦੀ ਯੋਜਨਾ

Thursday, Jul 27, 2023 - 05:22 PM (IST)

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਵਿਡੋਡੋ ਪਹੁੰਚੇ ਚੀਨ, ਸ਼ੀ ਨਾਲ ਗੱਲਬਾਤ ਕਰਨ ਦੀ ਯੋਜਨਾ

ਬੀਜਿੰਗ (ਭਾਸ਼ਾ) : ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਵੀਰਵਾਰ ਨੂੰ ਚੀਨ ਪਹੁੰਚੇ ਅਤੇ ਉਨ੍ਹਾਂ ਦੀ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਯੋਜਨਾ ਬਣਾਈ ਹੈ। ਵਿਡੋਡੋ ਨੇ ਇਕ ਬਿਆਨ ਵਿਚ ਕਿਹਾ, 'ਦੋਵੇਂ ਨੇਤਾ ਨਿਵੇਸ਼, ਵਪਾਰ ਅਤੇ ਸਿਹਤ ਸਮੇਤ ਵੱਖ-ਵੱਖ ਰਣਨੀਤਕ ਪ੍ਰਾਜੈਕਟਾਂ 'ਤੇ ਚਰਚਾ ਕਰਨਗੇ। ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਵੀ ਗੱਲਬਾਤ ਹੋਵੇਗੀ।' ਬਿਆਨ ਦੇ ਅਨੁਸਾਰ, ਆਪਣੀ ਤਿੰਨ ਦਿਨਾਂ ਯਾਤਰਾ ਦੌਰਾਨ, ਵਿਡੋਡੋ ਖਾਸ ਤੌਰ 'ਤੇ ਪੈਟਰੋ ਕੈਮੀਕਲ, ਨਵਿਆਉਣਯੋਗ ਊਰਜਾ ਅਤੇ ਸਿਹਤ ਖੇਤਰਾਂ ਵਿੱਚ ਇੰਡੋਨੇਸ਼ੀਆ ਵਿੱਚ ਸੰਭਾਵਿਤ ਨਿਵੇਸ਼ 'ਤੇ ਚਰਚਾ ਲਈ ਚੀਨੀ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕਰਨਗੇ।

ਵਿਡੋਡੋ ਦੱਖਣ-ਪੱਛਮੀ ਚੀਨ ਦੇ ਚੇਂਗਦੂ ਵਿੱਚ ਹੋਣ ਵਾਲੇ FISU ਯੂਨੀਵਰਸਿਟੀ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਚੀਨ ਦੇ ਨਾਲ-ਨਾਲ ਇੰਡੋਨੇਸ਼ੀਆ ਵੀ 20 ਮੁੱਖ ਵਿਕਸਤ ਅਤੇ ਉਭਰ ਰਹੀਆਂ ਅਰਥਵਿਵਸਥਾਵਾਂ ਦੇ ਸਮੂਹ ਜੀ-20 ਦਾ ਮੈਂਬਰ ਹੈ। ਚੀਨ ਦੇ ਤੇਜ਼ੀ ਨਾਲ ਵਧ ਰਹੇ ਇਲੈਕਟ੍ਰਿਕ ਕਾਰ ਬ੍ਰਾਂਡ ਲਈ ਨਿਕਲ (ਰਸਾਇਣਕ ਤੱਤ) ਅਤੇ ਹੋਰ ਕੱਚੇ ਮਾਲ ਦੇ ਸਪਲਾਇਰ ਵਜੋਂ ਇੰਡੋਨੇਸ਼ੀਆ ਆਪਣੀ ਇਕ ਵੱਡੀ ਭੂਮਿਕਾ ਚਾਹੁੰਦਾ ਹੈ।


author

cherry

Content Editor

Related News