ਇੰਡੋਨੇਸ਼ੀਆ 'ਚ ਵਧਿਆ ਪ੍ਰਦੂਸ਼ਣ, ਰਾਸ਼ਟਰਪਤੀ ਸਮੇਤ ਤਿੰਨ ਕੈਬਨਿਟ ਮੰਤਰੀਆਂ 'ਤੇ ਮੁਕੱਦਮਾ

Friday, May 21, 2021 - 03:36 PM (IST)

ਇੰਡੋਨੇਸ਼ੀਆ 'ਚ ਵਧਿਆ ਪ੍ਰਦੂਸ਼ਣ, ਰਾਸ਼ਟਰਪਤੀ ਸਮੇਤ ਤਿੰਨ ਕੈਬਨਿਟ ਮੰਤਰੀਆਂ 'ਤੇ ਮੁਕੱਦਮਾ

ਜਕਾਰਤਾ (ਬਿਊਰੋ) ਦੁਨੀਆ ਭਰ ਵਿਚ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇੰਡੋਨੇਸ਼ੀਆ ਵਿਚ ਵੀ ਪ੍ਰਦੂਸ਼ਣ ਦੇ ਵਿਰੋਧ ਵਿਚ ਸ਼ਾਂਤ ਵਿਦਰੋਹ ਕੀਤਾ ਜਾ ਰਿਹਾ ਹੈ। ਹਵਾ ਪ੍ਰਦੂਸ਼ਣ ਦੇ ਜਾਨਲੇਵਾ ਪੱਧਰ ਤੱਕ ਪਹੁੰਚਣ ਨੂੰ ਲੈ ਕੇ ਸਾਲ 2019 ਵਿਚ ਨਾਗਰਿਕਾਂ ਨੇ ਸਰਕਾਰ 'ਤੇ ਮੁਕੱਦਮਾ ਦਾਇਰ ਕੀਤਾ ਸੀ। ਹਵਾ ਪ੍ਰਦੂਸ਼ਣ ਦੀ ਬਦਤਰ ਹੁੰਦੀ ਸਥਿਤੀ ਤੋਂ ਤੰਗ ਆ ਕੇ 31 ਨਾਗਰਿਕਾਂ ਦੇ ਇਕ ਸਮੂਹ ਨੇ ਰਾਸ਼ਟਰਪਤੀ ਜੋਕੋ ਵਿਡੋਡੋ, ਵਾਤਾਵਰਣ ਅਤੇ ਵਿੱਤ ਮੰਤਰਾਲਾ ਅਤੇ ਜਕਾਰਤਾ ਦੇ ਗਵਰਨਰ 'ਤੇ ਮੁਕੱਦਮਾ ਦਾਇਰ ਕੀਤਾ। 

ਇੰਡੋਨੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਜਕਾਰਤਾ ਦੇ 36 ਸਾਲ ਦੇ ਵੀਡੀਓਗ੍ਰਾਫਰ ਅਦਿਥੋ ਹਰਿਨੁਗ੍ਰੋਹੋ ਨੇ ਇਸ ਸਬੰਧੀ ਆਪਣਾ ਦਰਜ ਬਿਆਨ ਕੀਤਾ। ਉਸ ਮੁਤਾਬਕ,''ਜਦੋਂ ਮੈਂ ਜਕਾਰਤਾ ਦੀਆਂ ਟ੍ਰੈਫਿਕ ਜਾਮ ਵਾਲੀਆਂ ਸੜਕਾਂ ਤੋਂ ਲੰਘਦਾ ਹਾਂ ਤਾਂ ਮੈਨੂੰ ਖੰਘ ਜ਼ਰੂਰ ਆਉਂਦੀ ਹੈ ਪਰ ਮੂੰਹ 'ਤੇ ਮਾਸਕ ਲੱਗਾ ਹੋਣ ਕਾਰਨ ਮੈਂ ਥੁੱਕ ਬਾਹਰ ਵੀ ਨਹੀਂ ਕੱਢ ਸਕਦਾ। ਜਦੋਂ ਮੈਂ ਆਪਣੇ ਚਿਹਰੇ ਨੂੰ ਸਾਫ ਕਰਦਾ ਹਾਂ ਤਾਂ ਕੱਪੜਿਆਂ 'ਤੇ ਕਾਲਖ ਦੀ ਦਿਖਾਈ ਦਿੰਦੀ ਹੈ। ਚਿਹਰੇ ਦਾ ਇਹ ਹਾਲ ਹੈ ਤਾਂ ਫੇਫੜਿਆਂ ਵਿਚ ਕਿੰਨਾ ਪ੍ਰਦੂਸ਼ਣ ਜਾਂਦਾ ਹੋਵੇਗਾ ਇਹ ਸੋਚਣਾ ਕਲਪਣਾਯੋਗ ਹੈ।' 

ਅਦਿਥੋ ਉਸ ਕੇਸ ਵਿਚ ਵਾਦੀ ਮਤਲਬ ਮੁਦਈ ਹਨ ਜਿਸ ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ, ਸਿਹਤ ਮੰਤਰੀ, ਵਾਤਾਵਰਨ ਅਤੇ ਗ੍ਰਹਿ ਮੰਤਰੀ ਸਮੇਤ ਤਿੰਨ ਸੂਬਾਈ ਗਵਰਨਰਾਂ ਨੂੰ ਸ਼ਹਿਰ ਵਿਚ ਪ੍ਰਦੂਸ਼ਣ 'ਤੇ ਕੰਟਰੋਲ ਵਿਚ ਅਸਫਲ ਰਹਿਣ 'ਤੇ ਦੋਸ਼ੀ ਬਣਾਇਆ ਗਿਆ ਹੈ। 32 ਲੋਕਾਂ ਵੱਲੋਂ ਲਗਾਏ ਗਏ ਇਸ ਕੇਸ ਵਿਚ ਜਕਾਰਤਾ ਦੇ ਕੰਪਿਊਟਰ ਅਧਿਆਪਕ ਇਸਤੂ ਪ੍ਰਾਯੋਗੀ ਵੀ ਮੁਦਈ ਹਨ। ਉਹਨਾਂ ਨੇ 5 ਸਾਲ ਪਹਿਲਾਂ ਫੇਫੜਿਆਂ ਦੀ ਜਾਂਚ ਕਰਵਾਈ ਸੀ। ਇਸ ਵਿਚ ਪਤਾ ਚੱਲਿਆ ਕਿ ਸਿਗਰਟ ਪੀਣ ਨਾਲ ਜਿਸ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ, ਉਹੀ ਹਾਲ ਇਸਤੂ ਦੇ ਫੇਫੜਿਆਂ ਦਾ ਸੀ। ਜਦਕਿ ਉਹ ਸਿਗਰਟ ਵੀ ਨਹੀਂ ਪੀਂਦੇ। 

ਅਸਲ ਵਿਚ ਉਹਨਾਂ ਦੀ ਇਹ ਹਾਲਤ ਜਕਾਰਤਾ ਦੇ ਟ੍ਰੈਫਿਕ ਵਿਚ ਕਈ ਘੰਟੇ ਬਿਤਾਉਣ ਨਾਲ ਹੋਈ ਸੀ। ਇਸ ਮਾਮਲੇ ਵਿਚ ਵੀਰਵਾਰ ਨੂੰ ਸੁਣਵਾਈ ਹੋਣੀ ਸੀ ਪਰ ਕੇਸ ਦੀ ਫਾਈਲ ਵਿਚ ਕੁਝ ਜ਼ਰੂਰੀ ਕਾਗਜ਼ਾਤ ਗੁੰਮ ਹੋਣ ਕਾਰਨ ਜੱਜਾਂ ਨੇ ਸੁਣਵਾਈ ਟਾਲ ਦਿੱਤੀ। ਇਸਤੁ ਦੇ ਮੁਤਾਬਕ ਇਹ ਅਹਿਮ ਮੁੱਦਾ ਹੈ ਕਿਉਂਕਿ ਸਾਫ ਹਵਾ ਹਰੇਕ ਵਿਅਕਤੀ ਦੀ ਲੋੜ ਹੈ। 2.9 ਕਰੋੜ ਆਬਾਦੀ ਵਾਲੇ ਜਕਾਰਤਾ ਵਿਚ ਪ੍ਰਦੂਸ਼ਣ ਇੰਨਾ ਜ਼ਿਆਦਾ ਹੈ ਕਿ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਇਸ ਸਮੱਸਿਆ ਨੂੰ ਅਣਡਿੱਠਾ ਕਰਦੇ ਹੋਏ ਬੋਰਨਿਓ ਟਾਪੂ 'ਤੇ ਕਈ ਨਵੀਂ ਰਾਜਧਾਨੀ ਵਸਾਉਣ ਦੀ ਘੋਸ਼ਣਾ ਕਰ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਇਜ਼ਰਾਈਲ-ਹਮਾਸ ਵਿਚਾਲੇ ਬਣੀ ਸਹਿਮਤੀ ਦੀ ਕੀਤੀ ਪ੍ਰਸ਼ੰਸਾ, ਗਾਜ਼ਾ 'ਚ ਜ਼ੋਰਦਾਰ ਜਸ਼ਨ

ਮਾਮਲੇ ਨੂੰ ਕੋਰਟ ਵਿਚ ਲਿਆਉਣ ਵਾਲੀ ਵਾਤਾਵਰਨ ਕਾਰਕੁਨ ਯੂਯੂਨ ਇਸਮਾਵਤੀ ਦੇ ਮੁਤਾਬਕ ਇੰਡੋਨੇਸ਼ੀਆ ਵਿਚ ਹਵਾ ਪ੍ਰਦੂਸ਼ਣ ਦੇ  ਮਾਪਦੰਡ ਡਬਲਊ.ਐੱਚ.ਓ. ਵੱਲੋਂ ਪ੍ਰਸਤਾਵਿਤ ਪੱਧਰ ਤੋਂ ਬਹੁਤ ਘੱਟ ਹੈ। ਉਹ ਵੀ ਸਖ਼ਤੀ ਨਾਲ ਲਾਗੂ ਨਹੀਂ ਹਨ। ਉਹ ਦੱਸਦੀ ਹੈ ਕਿ ਗੱਡੀਆਂ ਦਾ ਧੂੰਆਂ, ਪਾਵਰ ਪਲਾਂਟ, ਵ੍ਹੀਕਲ ਇੰਸਪੈਕਸ਼ਨ ਪਲਾਂਟ ਦੇ ਇਲਾਵਾ ਲੈਡ ਬੈਟਰੀਆਂ ਦੀ ਰੀਸਾਈਕਲਿੰਗ, ਪਲਾਸਟਿਕ ਅਤੇ ਟਾਇਰ ਸਾੜਨ ਦੇ ਉਦਯੋਗ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ।

ਨਵੇਂ ਅਧਿਐਨ ਵਿਚ ਖੁਲਾਸਾ
ਦੁਨੀਆ ਦੇ 576 ਸ਼ਹਿਰਾਂ ਵਿਚ ਵਾਤਾਵਰਨ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਵਾਲੀ ਫਰਮ ਵੇਰਸਿਕ ਮੇਪਲਕ੍ਰਾਫਟ ਦੀ ਪਿਛਲੇ ਹਫ਼ਤੇ ਜਾਰੀ ਰਿਪੋਰਟ ਮੁਤਾਬਕ ਜਕਾਰਤਾ ਸਭ ਤੋਂ ਵੱਧ ਖਤਰੇ ਵਿਚ ਹੈ। ਇਸ ਕਾਰਨ ਇੱਥੇ ਭੂਚਾਲ ਅਤੇ ਹੜ੍ਹ ਦਾ ਖਤਰਾ ਰਹਿੰਦਾ ਹੈ। ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਇੰਡੋਨੇਸ਼ੀਆ ਵਿਚ ਪ੍ਰਦੂਸ਼ਣ ਨਾਲ ਕੋਰੋਨਾ ਦੇ ਨੁਕਸਾਨ ਹੋਰ ਗੰਭੀਰ ਹੋਣਗੇ। ਦੁਨੀਆ ਦੇ ਚੌਥੇ ਸਭ ਤੋਂ ਵੱਡੇ ਦੇਸ਼ ਵਿਚ ਕੋਰੋਨਾ ਦੇ 17 ਲੱਖ ਮਾਮਲੇ ਹਨ। ਜੋ ਦੱਖਣਪੂਰਬ ਏਸ਼ੀਆ ਵਿਚ ਸਭ ਤੋਂ ਵੱਧ ਹਨ। ਮਾਹਰਾਂ ਨੂੰ ਜ਼ਿਆਦਾ ਚਿੰਤਾ ਬੱਚਿਆਂ ਅਤੇ ਨੌਜਵਾਨਾਂ ਦੀ ਹੈ, ਉਹਨਾਂ ਨੇ ਤਾਂ ਪੂਰੀ ਜ਼ਿੰਦਗੀ ਇਹ ਜ਼ੋਖਮ ਝੱਲਣਾ ਹੈ।


author

Vandana

Content Editor

Related News