ਇੰਡੋਨੇਸ਼ੀਆ ''ਚ ਹੜ੍ਹ ਕਾਰਨ 5 ਹਲਾਕ, 10 ਹਜ਼ਾਰ ਤੋਂ ਵਧੇਰੇ ਬੇਘਰ

02/26/2020 5:59:50 PM

ਜਕਾਰਤਾ- ਇੰਡੋਨੇਸ਼ੀਆ ਵਿਚ ਵੈਸਟ ਜਾਵਾ ਸੂਬੇ ਦੇ ਕਾਰਾਵਾਂਗ ਜ਼ਿਲੇ ਵਿਚ ਹੜ੍ਹ, ਜ਼ਮੀਨ ਖਿਸਕਣ ਤੇ ਚੱਕਰਵਾਤ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਤਕਰੀਬਨ 10 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਸ਼ਰਣ ਲੈਣੀ ਪਈ ਹੈ।

ਰਾਸ਼ਟਰੀ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਗੁਸ ਵਿਬੋਵੋ ਨੇ ਬੁੱਧਵਾਰ ਨੂੰ ਦੱਸਿਆ ਕਿ ਕੁਦਰਤੀ ਆਪਦਾਵਾਂ ਦੇ ਕਾਰਨ ਤਿੰਨ ਸਕੂਲਾਂ ਦੇ ਭਵਨ ਨਸ਼ਟ ਹੋ ਗਏ ਤੇ ਇਕ ਮਸਜਿਦ ਤਬਾਹ ਹੋ ਗਈ। ਇਸ ਤੋਂ ਇਲਾਵਾ 800 ਹੈਕਟੇਅਰ ਵਿਚ ਖੜ੍ਹੀ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ। ਹੜ੍ਹ ਦੇ ਕਾਰਨ ਜ਼ਿਲੇ ਵਿਚ ਤਕਰੀਬਨ 50 ਹਜ਼ਾਰ ਨਾਗਰਿਕ ਪ੍ਰਭਾਵਿਤ ਹੋਏ ਹਨ ਤੇ 10 ਹਜ਼ਾਰ ਤੋਂ ਵਧੇਰੇ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਬੇਘਰਿਆਂ ਦੇ ਲਈ ਅਸਥਾਈ ਟੈਂਟ ਬਣਾਏ ਗਏ ਹਨ ਤੇ ਰਸਦ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਭੋਜਨ ਤੇ ਕੰਬਲ ਜਿਹੀ ਸਹਾਇਤਾ ਵੀ ਭੇਜੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਆਪਦਾ ਰਾਹਤ ਕੋਸ਼ਿਸ਼ਾਂ ਲਈ 14 ਦਿਨਾਂ ਦੀ ਐਮਰਜੰਸੀ ਐਲਾਨ ਕੀਤੀ ਗਈ ਹੈ। ਏਜੰਸੀ ਦੇ ਮੁਖੀ ਡੋਨੀ ਮੋਨਾਰਡੋ ਨੇ ਆਪਦਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂਕਿ ਹਰ ਕਿਸੇ ਨੂੰ ਆਪਦਾ ਰਾਹਤ ਮੁਹੱਈਆ ਕਰਵਾਈ ਜਾ ਸਕੇ।

ਇਸੇ ਵਿਚਾਲੇ ਸੂਬਾਈ ਤਲਾਸ਼ ਤੇ ਬਚਾਅ ਅਧਿਕਾਰੀ ਜੋਸ਼ੁਆ ਬੰਜਰੰਨਾਹੋਰ ਨੇ ਦੱਸਿਆ ਕਿ ਸੰਯੁਕਤ ਬਚਾਅ ਦਲ ਨੇ ਮਹਿਲਾਵਾਂ ਤੇ ਬੱਚਿਆਂ ਸਣੇ ਤਕਰੀਬਨ 200 ਲੋਕਾਂ ਨੂੰ ਪ੍ਰਭਾਵਿਤ ਇਲਾਕੇ ਵਿਚੋਂ ਕੱਢਿਆ ਹੈ। ਉਹਨਾਂ ਨੇ ਦੱਸਿਆ ਕਿ ਫੌਜੀ, ਪੁਲਸ ਕਰਮਚਾਰੀ, ਤਲਾਸ਼ ਤੇ ਬਚਾਅ ਦਫਤਰ ਅਤੇ ਆਪਦਾ ਪ੍ਰਬੰਧਨ ਏਜੰਸੀ ਦੇ ਸਾਰੇ ਕਰਮਚਾਰੀ ਬਚਾਅ ਮੁਹਿੰਮ ਵਿਚ ਲੱਗੇ ਹੋਏ ਹਨ। 


Baljit Singh

Content Editor

Related News