ਇੰਡੋਨੇਸ਼ੀਆ ''ਚ ਹੜ੍ਹ ਕਾਰਨ 43 ਲੋਕਾਂ ਦੀ ਮੌਤ, ਕਈ ਲਾਪਤਾ

01/03/2020 3:13:10 PM

ਜਕਾਰਤਾ- ਇੰਡੋਨੇਸ਼ੀਆ ਵਿਚ ਭਾਰੀ ਵਰਖਾ, ਹੜ੍ਹ ਤੇ ਲੈਂਡਸਲਾਈਡ ਦੇ ਕਾਰਨ ਜਕਾਰਤਾ ਦੇ ਨੇੜੇ ਦੇ ਇਲਾਕਿਆਂ ਵਿਚ 43 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀ ਸ਼ੁੱਕਰਵਾਰ ਨੂੰ ਲਾਪਤਾ ਲੋਕਾਂ ਦੀ ਤਲਾਸ਼ ਕਰ ਰਹੇ ਹਨ ਤੇ ਸਿਹਤ ਅਧਿਕਾਰੀ ਬੀਮਾਰੀਆ ਫੈਲਣ ਤੋਂ ਰੋਕਣ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਨ।

ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਪਏ ਭਾਰੀ ਮੀਂਹ ਤੋਂ ਬਾਅਦ ਹੁਣ ਵੀ 10 ਤੋਂ ਵਧੇਰੇ ਲੋਕ ਲਾਪਤਾ ਹਨ। ਭਾਰੀ ਵਰਖਾ ਤੇ ਹੜ੍ਹ ਦੇ ਕਾਰਨ ਰਾਜਧਾਨੀ ਵਿਚ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 1,92,000 ਲੋਕਾਂ ਨੂੰ ਅਸਥਾਈ ਕੈਂਪਾਂ ਵਿਚ ਪਹੁੰਚਾਇਆ ਗਿਆ ਹੈ। ਰਾਸ਼ਟਰੀ ਆਪਦਾ ਏਜੰਸੀ ਦੇ ਬੁਲਾਰੇ ਅਗੁਸ ਵਿਬੋਵੋ ਨੇ ਦੱਸਿਆ ਕਿ ਜਿਹਨਾਂ ਲੋਕਾਂ ਦੇ ਘਰ ਹੁਣ ਵੀ ਪਾਣੀ ਵਿਚ ਡੁੱਬੇ ਹੋਏ ਹਨ, ਉਹਨਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਣ ਲਈ ਕਿਹਾ ਜਾ ਰਿਹਾ ਹੈ। ਏਜੰਸੀ ਨੇ ਦੱਸਿਆ ਕਿ ਗ੍ਰੇਟਰ ਜਕਾਰਤਾ ਤੇ ਨਜ਼ਰੀਦੀ ਲੇਬਕ ਰੀਜੈਂਸੀ ਵਿਚ 43 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਕਈ ਇਲਾਕਿਆਂ ਵਿਚ ਪਾਣੀ ਦਾ ਪੱਧਰ ਘੱਟ ਰਿਹਾ ਹੈ ਤੇ ਬਿਜਲੀ ਸਪਲਾਈ ਬਹਾਲ ਕੀਤੀ ਜਾ ਰਹੀ ਹੈ।


Baljit Singh

Content Editor

Related News