ਇੰਡੋਨੇਸ਼ੀਆ : ਮਾਚਿਸ ਗੋਦਾਮ 'ਚ ਲੱਗੀ ਅੱਗ, ਕਰੀਬ 30 ਲੋਕਾਂ ਦੀ ਮੌਤ

06/21/2019 4:09:44 PM

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਵਿਚ ਸ਼ੁੱਕਰਵਾਰ ਨੂੰ ਭਿਆਨਕ ਹਾਦਸਾ ਵਾਪਰਿਆ। ਇੱਥੇ ਮਾਚਿਸ ਦੇ ਗੋਦਾਮ ਵਿਚ ਅੱਗ ਲੱਗ ਗਈ। ਉੱਤਰੀ ਸੁਮਾਤਰਾ ਦੀ ਆਫਤ ਏਜੰਸੀ ਦੇ ਪ੍ਰਮੁੱਖ ਰਯਾਦਿਲ ਲੁਬਿਲ ਨੇ ਕਿਹਾ,''ਅੱਗ ਕਾਰਨ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।'' ਉਨ੍ਹਾਂ ਨੇ ਦੱਸਿਆ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਮਰਨ ਵਾਲਿਆਂ ਵਿਚ 27 ਬਾਲਗ ਅਤੇ 3 ਬੱਚੇ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। 

ਅਧਿਕਾਰੀਆਂ ਮੁਤਾਬਕ ਅੱਗ ਇਕ ਘਰ ਵਿਚ ਲੱਗੀ ਜਿਸ ਦੀ ਵਰਤੋਂ ਗੋਦਾਮ ਦੇ ਤੌਰ 'ਤੇ ਕੀਤੀ ਜਾ ਰਹੀ ਸੀ। ਸਥਾਨਕ ਵਿਅਕਤੀ ਬੂਦੀ ਜ਼ੁਲਕੀਫਲੀ ਨੇ ਦੱਸਿਆ,''ਮੈਂ ਜ਼ੁਮੇ ਦੀ ਨਮਾਜ਼ ਲਈ ਜਦੋਂ ਬਾਹਰ ਜਾ ਰਿਹਾ ਸੀ ਤਾਂ ਮੈਂ ਇਕ ਜ਼ੋਰਦਾਰ ਧਮਾਕਾ ਸੁਣਿਆ।'' ਲੈਂਗਕੈਟ ਆਫਤ ਰਾਹਤ ਏਜੰਸੀ ਦੇ ਪ੍ਰਮੁੱਖ ਇਰਵਾਲਨ ਸ਼ੀਆਹਰੀ ਨੇ ਕਿਹਾ ਕਿ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਝੁਲਸ ਗਈਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਹੈ। ਗੌਰਤਲਬ ਹੈ ਕਿ ਜਕਾਰਤਾ ਦੇ ਬਾਹਰ ਸਥਿਤ ਪਟਾਕਿਆਂ ਦੇ ਕਾਰਖਾਨਿਆਂ ਵਿਚ 2017 ਵਿਚ ਲੱਗੀ ਅੱਗ ਵਿਚ ਕਰੀਬ 46 ਲੋਕਾਂ ਦੀ ਮੌਤ ਹੋ ਗਈ ਸੀ।


Vandana

Content Editor

Related News