ਇੰਡੋਨੇਸ਼ੀਆ : ਤਾਨਾਸ਼ਾਹ ਸੁਹਾਰਤੋ ਦਾ ਬੇਟਾ ਟੌਮੀ ਪਾਪੁਆ ''ਚ ਲੜੇਗਾ ਚੋਣ

Friday, Jul 20, 2018 - 04:32 PM (IST)

ਇੰਡੋਨੇਸ਼ੀਆ : ਤਾਨਾਸ਼ਾਹ ਸੁਹਾਰਤੋ ਦਾ ਬੇਟਾ ਟੌਮੀ ਪਾਪੁਆ ''ਚ ਲੜੇਗਾ ਚੋਣ

ਜਕਾਰਤਾ (ਭਾਸ਼ਾ)— ਬਰਕਾਇਆ ਪਾਰਟੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੰਡੋਨੇਸ਼ੀਆ ਦੇ ਤਾਨਾਸ਼ਾਹ ਸੁਹਾਰਤੋ ਦਾ ਸਭ ਤੋਂ ਛੋਟਾ ਬੇਟਾ ਟੌਮੀ ਸੁਹਾਰਤੋ ਪਾਪੂਆ ਤੋਂ ਚੋਣ ਲੜੇਗਾ। ਉਸ ਨੂੰ ਸੁਪਰੀਮ ਕੋਰਟ ਦੇ ਇਕ ਜੱਜ ਦਾ ਕਤਲ ਕਰਨ ਦੇ ਆਦੇਸ਼ ਦੇਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਾਮਲੇ ਵਿਚ ਟੌਮੀ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਜੇਲ ਵਿਚ ਸਿਰਫ 4 ਸਾਲ ਕੱਟੇ ਅਤੇ ਸਾਲ 2006 ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। 
ਬਰਕਾਇਆ ਪਾਰਟੀ ਦੇ ਇਕ ਸੀਨੀਅਰ ਅਧਿਕਾਰੀ ਬਦਰੂਦੀਨ ਆਂਦੀ ਪਿਕੁਨਾਂਗ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਟੌਮੀ ਅਪ੍ਰੈਲ ਦੀਆਂ ਚੋਣਾਂ ਵਿਚ ਖੜ੍ਹਾ ਹੋਵੇਗਾ। ਪਿਕੁਨਾਂਗ ਨੇ ਕਿਹਾ,''ਇਹ ਉੱਥੋਂ ਦੇ ਲੋਕਾਂ ਦੀ ਬੇਨਤੀ ਹੈ।'' ਉਨ੍ਹਾਂ ਨੇ ਕਿਹਾ,''ਹਮੇਸ਼ਾ ਸਕਰਾਤਮਕ ਅਤੇ ਨਕਰਾਤਮਕ ਵਿਚਾਰ ਹੋਣਗੇ, ਪਰ ਅਸੀਂ ਸਿਰਫ ਸਕਰਾਤਮਕ ਦੇਖ ਰਹੇ ਹਾਂ।'' ਟੌਮੀ ਸੁਹਾਰਤੋ ਨੂੰ ਮਹਿੰਗੀ ਕਾਰ ਦੇ ਸ਼ੁਕੀਨ ਇਕ ਪਲੇਬੁਆਏ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ।


Related News