ਇੰਡੋਨੇਸ਼ੀਆ ''ਚ ਆਨਲਾਈਨ ਐਡ ਵਾਇਰਲ-''ਘਰ ਦੇ ਨਾਲ ਪਤਨੀ ਮੁਫਤ''

05/08/2020 1:27:14 PM

ਜਕਾਰਤਾ (ਬਿਊਰੋ): ਇੰਡੋਨੇਸ਼ੀਆ ਵਿਚ ਇਕ ਘਰ ਦੀ ਵਿਕਰੀ ਲਈ ਅਨੋਖਾ ਇਸ਼ਤਿਹਾਰ ਦਿੱਤਾ ਗਿਆ। ਇੱਥੇ ਇਕ ਮਹਿਲਾ ਨੇ ਆਪਣਾ ਘਰ ਵੇਚਣ ਲਈ ਦਿੱਤੇ ਗਏ ਇਸ਼ਤਿਹਾਰ ਵਿਚ ਘਰ ਦੀ ਵਿਸ਼ੇਸ਼ਤਾ ਦੱਸਣ ਦੇ ਇਲਾਵਾ ਖਰੀਦਦਾਰ ਨਾਲ ਵਿਆਹ ਕਰਨ ਦਾ ਵੀ ਪ੍ਰਸਤਾਵ ਰੱਖਿਆ ਹੈ। ਇਹ ਅਨੋਖਾ ਐਡ ਇੰਟਰਨੈੱਟ 'ਤੇ ਵਾਇਰਲ ਹੋ ਚੁੱਕਾ ਹੈ। ਐਡ ਵਿਚ ਜਿਸ ਘਰ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ, ਉਹ ਕਿਸੇ ਸਧਾਰਨ ਘਰ ਦੀ ਤਰ੍ਹਾਂ ਸਿੰਗਲ ਸਟੋਰੀ ਪ੍ਰਾਪਰਟੀ ਹੈ। ਇਸ ਘਰ ਵਿਚ ਦੋ ਬੈੱਡਰੂਮ, ਪਾਕਕਿੰਗ ਸਪੇਸ ਅਤੇ ਫਿਸ਼ ਪੌਡ ਹੈ। ਘਰ ਦੀ ਮਾਲਕਣ 40 ਸਾਲਾ ਵੀਨਾ ਲਿਆ ਹੈ। ਉਹ ਵਿਧਵਾ ਹੈ ਅਤੇ ਬਿਊਟੀ ਸੈਲੂਨ ਚਲਾਉਂਦੀ ਹੈ। ਵੀਨਾ ਦਾ ਮਕਾਨ ਜਾਵਾ ਆਈਸਲੈਂਡ ਦੇ ਸਲੇਮਾਨ ਵਿਚ ਸਥਿਤ ਹੈ। ਇਸ ਦੀ ਬਾਜ਼ਾਰ ਕੀਮਤ 999 ਮਿਲੀਅਨ ਰੁਪਏ (75,000 ਡਾਲਰ) ਮਤਲਬ ਤਕਰੀਬਨ 47 ਲੱਖ ਰੁਪਏ ਦੱਸੀ ਜਾ ਰਹੀ ਹੈ।

ਐਡ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਇਹ ਪ੍ਰਸਤਾਵ ਸੀਰੀਅਸ ਖਰੀਦਦਾਰਾਂ ਲਈ ਹੈ ਅਤੇ ਗੈਰ ਵਿਵਾਦਪੂਰਨ ਹੈ। ਇੰਟਰਨੈੱਟ 'ਤੇ ਐਡ ਦੇ ਵਾਇਰਲ ਹੁੰਦੇ ਹਈ ਵੀਨਾ ਕੋਲ ਪ੍ਰਸਤਾਵ ਆਉਣੇ ਵੀ ਸ਼ੁਰੂ ਹੋ ਗਏ ਹਨ। ਕਾਸਕੁਸ ਆਨਲਾਈਨ ਫੋਰਮ 'ਤੇ Boldies99 ਨੇ ਕਿਹਾ ਹੈ,''ਵੀਨਾ ਬਹੁਤ ਹੀ ਸਮਾਰਟ ਹੈ। ਉਹਨਾਂ ਨੇ ਇਸ ਤਰ੍ਹਾਂ ਦਾ ਐਡ ਦੇ ਕੇ ਬਹੁਤ ਚਲਾਕੀ ਕੀਤੀ ਹੈ। ਅਜਿਹਾ ਹੋਣ 'ਤੇ ਘਰ ਦੀ ਵਿਕਰੀ ਦੇ ਬਾਅਦ ਵੀ ਉਹ ਮਕਾਨ ਦੀ ਮਾਲਕਣ ਬਣੀ ਰਹੇਗੀ।'' ਵੀਨਾ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਾਲ ਉਹਨਾਂ ਨੂੰ ਬੁਰਾ ਲੱਗਾ ਹੈ। ਭਾਵੇਂਕਿ ਇਸ ਗੱਲ ਨਾਲ ਉਹ ਖੁਸ਼ ਵੀ ਹੈ ਕਿ ਕਈ ਪੱਤਰਕਾਰ ਉਹਨਾਂ ਦਾ ਇੰਟਰਵਿਊ ਲੈਣ ਲਈ ਆ ਰਹੇ ਹਨ। 

ਇਸ ਮੁਸਲਿਮ ਬਹੁ ਗਿਣਤੀ ਦੇਸ਼ ਵਿਚ ਪੁਲਸ ਵੀ ਇਸ ਮਾਮਲੇ ਨੂੰ ਲੈਕੇ ਪੁੱਛਗਿੱਛ ਕਰ ਰਹੀ ਹੈ।ਉਹਨਾਂ ਨੇ ਦੱਸਿਆ ਕਿ ਪੁਲਸ ਨੇ ਇੱਥੇ ਆ ਕੇ ਪੁੱਛਗਿੱਛ ਕਰ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪੁਲਸ ਨੇ ਇੱਥੇ ਆ ਕੇ ਇਸ ਗੱਲ ਦੀ ਜਾਂਚ ਕੀਤੀ ਕਿ ਇਹ ਇਸ਼ਤਿਹਾਰ ਸਹੀ ਹੈ ਜਾਂ ਨਹੀਂ। ਵੀਨਾ ਨੇ ਕਿਹਾ,''ਮੈਂ ਉਹਨਾਂ ਨੂੰ ਦੱਸਿਆ ਕਿ ਇਹ ਮੇਰਾ ਆਈਡੀਆ ਨਹੀਂ ਸੀ। ਮੈਂ ਆਪਣੇ ਇਕ ਪ੍ਰਾਪਰਟੀ ਏਜੰਟ ਦੋਸਤ ਨੂੰ ਕਿਸੇ ਖਰੀਦਦਾਰ ਨੂੰ ਲੱਭਣ ਵਿਚ ਮਦਦ ਕਰਨ ਲਈ ਕਿਹਾ ਸੀ ਤਾਂ ਜੋ ਇਸ ਦੇ ਨਾਲ ਹੀ ਉਹਨਾਂ ਨੂੰ ਪਤੀ ਵੀ ਮਿਲ ਜਾਵੇ ਪਰ ਮੈਂ ਆਸ ਕੀਤੀ ਸੀ ਕਿ ਇਸ ਗੱਲ ਨੂੰ ਉਹ ਕੁਝ ਲੋਕਾਂ ਤੱਕ ਹੀ ਲੈ ਜਾਵੇਗੀ ਪਰ ਉਸ ਨੇ ਇਸ ਨੂੰ ਆਨਲਾਈਨ ਐਡ ਦੇ ਰੂਪ ਵਿਚ ਦੇ ਦਿੱਤਾ। ਮੈਂ ਆਪਣੇ ਦੋਸਤ ਨੂੰ ਕਿਹਾ ਸੀ ਕਿ ਜੇਕਰ ਕੋਈ ਖਰੀਦਦਾਰ ਹੈ ਜੋ ਸਿੰਗਲ ਹੋਵੇ ਜਾਂ ਫਿਰ ਤਲਾਕਸ਼ੁਦਾ, ਜੋ ਘਰ ਖਰੀਦਣ ਦੇ ਨਾਲ ਵਿਆਹ ਵੀ ਕਰਨਾ ਚਾਹੁੰਦਾ ਹੋਵੇ ਤਾਂ ਸਾਡੇ ਦੋਹਾਂ ਵਿਚਾਲੇ ਗੱਲਬਾਤ ਹੋ ਸਕਦੀ ਹੈ ਕਿਉਂਕਿ ਮੈਂ ਵਿਧਵਾ ਹਾਂ।'' ਵੀਨਾ ਨੇ ਦੱਸਿਆ ਕਿ ਹਾਲੇ ਤੱਕ ਇਕ ਹੀ ਸੀਰੀਅਸ ਖਰੀਦਦਾਰ ਸਾਹਮਣੇ ਆਇਆ ਹੈ ਜਿਸ ਨੇ ਬੁੱਧਵਾਰ ਨੂੰ ਘਰ ਆ ਕੇ ਮੁਲਾਕਾਤ ਕੀਤੀ। ਭਾਵੇਂਕਿ ਗੱਲ ਕਿੱਥੋਂ ਤੱਕ ਪਹੁੰਚੀ, ਇਸ ਦੇ ਬਾਰੇ ਵਿਚ ਵੀਨਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


Vandana

Content Editor

Related News